ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਡਿਪਟੀ ਡਾਇਰੈਕਟਰ ਵਿਕਰਮਜੀਤ ਨੇ ਦੱਸਿਆ ਹੈ ਕਿ ਕੋਟਕ ਮਹਿੰਦਰਾ ਬੈਂਕ ਵਲੋਂ ਜੂਨੀਅਰ ਅਤੇ ਸੀਨੀਅਰ ਐਕੋਜੀਸ਼ੀਅਨ ਮੈਨੇਜਰ ਦੀਆਂ 10 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਉਮਰ ਯੋਗਤਾ 18 ਤੋਂ 26 ਸਾਲ ਅਤੇ ਵਿੱਦਿਅਕ ਯੋਗਤਾ ਮੈਟ੍ਰਿਕ, ਬਾਰਵੀਂ ਅਤੇ ਗੈਰਜ਼ੂਏਸ਼ਨ ਵਿਚੋਂ ਘੱਟੋ-ਘੱਟ 50ਫੀਸਦ ਅੰਕ ਲਾਜ਼ਮੀ ਰੱਖੇ ਗਏ ਹਨ।ਪ੍ਰਾਰਥੀ ਕੋਲ ਆਪਣੀ ਬਾਈਕ ਅਤੇ ਡਰਾਈਵਿੰਗ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ।ਚੁਣੇ ਗਏ ਪ੍ਰਾਰਥੀਆਂ ਦੀ 21 ਦਿਨ ਦੀ ਟਰੇਨਿੰਗ ਲਗਾਈ ਜਾਵੇਗੀ।ਜਿਸ ਦੀ ਫੀਸ 20000 ਰੁ: ਪ੍ਰਾਰਥੀ ਅਦਾ ਕਰੇਗਾ।ਇਹ ਫੀਸ ਪ੍ਰਾਰਥੀ ਨੂੰ ਨੌਕਰੀ ਕਰਦੇ ਸਮੇਂ ਇੱਕ ਸਾਲ ਦੇ ਦੌਰਾਨ ਵਾਪਸ ਕਰ ਦਿੱਤੀ ਜਾਵੇਗੀ।ਇਨ੍ਹਾਂ ਅਸਾਮੀਆਂ ਲਈ ਤਨਖ਼ਾਹ 2,25,000 ਰੁ. ਤੋਂ 3,20,000 ਰੁ. ਸਲਾਨਾ ਹੋਵੇਗੀ।ਅਰਜ਼ੀਆਂ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 19-01-2023 ਦੁਪਹਿਰ 12 ਵਜੇ ਤੱਕ ਹੈ।ਆਨਲਾਈਨ ਅਪਲਾਈ ਕਰਦੇ ਸਮੇਂ ਪ੍ਰਾਰਥੀ ਨੂੰ ਆਪਣਾ ਵਿਅਕਤੀਗਤ ਵੇਰਵਾ ਧਿਆਨਪੂਰਵਕ ਭਰਨਾ ਹੋਵੇਗਾ।ਚਾਹਵਾਨ ਪ੍ਰਾਰਥੀ ਇਸ ਲਿੰਕ http://tinyurl.com/35tc5w5p `ਤੇ ਆਨਲਾਇਨ ਅਪਲਾਈ ਕਰ ਸਕਦੇ ਹਨ।ਅਪਲਾਈ ਕਰਦੇ ਸਮੇਂ ਕੋਈ ਸਮੱਸਿਆ ਆਉਣ ‘ਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਦੇ ਕਰੀਅਰ ਕੌਸਲਰ ਗੌਰਵ ਕੁਮਾਰ ਨਾਲ ਮੋਬਾਇਲ ਨੰ: 9646906412 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …