ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਲੋੜਵੰਦ ਦਿਵਿਆਗਜਨਾਂ ਅਤੇ ਬਜੁਰਗ ਨਾਗਰਿਕਾਂ ਦੀ ਭਲਾਈ ਨੂੰ ਸਨਮੁੱਖ ਰੱਖਦੇ ਹੋਏ ਉਹਨਾਂ ਨੂੰ ਅਲਿਮਕੋ ਤੋਂ ਨਕਲੀ ਅੰਗ ਅਤੇ ਸਹਾਇਕ ਉਕਰਨ (ਟਰਾਈ ਸਾਈਕਲ, ਵੀਲ੍ਹਚੇਅਰ, ਖੁੰਡੀ, ਵਾਕਰ, ਬੈਸਾਖੀਆਂ, ਸੁਣਨ ਵਾਲੇ ਸਹਾਇਕ ਯੰਤਰ ਅਤੇ ਐਨਕਾਂ ਆਦਿ) ਮੁਫਤ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮਾਜਿਕ ਸੁਰੱਖਿਆ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ 3 ਸਰਕਾਰੀ ਸਕੂਲਾਂ ਸਥਾਨਾ (ਪੇਂਡੂ ਤੇ ਸ਼ਹਿਰੀ) ਅਤੇ ਮੁਲੰਕਣ ਕੈਂਪ ਅਯੋਜਿਤ ਕੀਤੇ ਗਏ ਹਨ।ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਛੀਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਚੱਲ ਰਹੇ ਕੈਂਪ ਵਿੱਚ 500 ਲੋੜਵੰਦ ਵਿਅਕਤੀਆ ਨੂੰ ਸਹਾਇਕ ਉਪਕਰਨ ਵੰਡੇ ਗਏ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਲਗਾਏ ਗਏ ਕੈਂਪ ਵਿੱਚ 500 ਲੋੜਵੰਦ ਦਿਵਿਆਗਜਨਾ ਅਤੇ ਬਜੁਰਗ ਨਾਗਰਿਕਾ ਨੂੰ ਨਕਲੀ ਅੰਗ ਮੁਹੱਈਆ ਕਰਵਾਏ ਗਏ।ਉਨਾਂ ਦੱਸਿਆ ਕਿ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਨੂੰ ਆਪਣੀ ਰਜਿਸਟੇਰਸ਼ਨ ਰਸੀਦ ਕੈਪ ਵਿੱਚ ਨਾਲ ਲੈ ਕਿ ਆਉਣੀ ਜਰੂਰੀ ਹੋਵੇਗੀ।ਕੈਂਪਾਂ ਵਿੱਚ ਪੈਨਸ਼ਨ ਲਗਵਾਉਣ ਦੇ ਚਾਹਵਾਨ/ਲੋੜਵੰਦ ਵਿਅਕਤੀਆਂ ਅਤੇ ਯੂ.ਡੀ.ਆਈ.ਡੀ ਕਾਰਡ ਬਣਾਉਣ ਵਾਲੇ ਦਿਵਿਆਗਜ਼ਨਾਂ ਦਾ ਡਾਟਾ ਵੀ ਨੋਟ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸ ਸਬੰਧੀ ਅਗਲੇਰੀ ਕਾਰਵਾਈ ਕਰਦੇ ਹੋਏ ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਿਯਮਾਂ ਅਨੁਸਾਰ ਇਹਨਾਂ ਵਿਅਕਤੀਆਂ ਦੀ ਪੈਨਸ਼ਨ ਮਨਜ਼ੂਰ ਅਤੇ ਕਾਰਡ ਬਣਾ ਦਿੱਤੇ ਜਾਣਗੇ।ਜਿਹੜੇ ਦਿਵਿਆਂਗਜਨ ਅਤੇ ਬਜ਼ੁਰਗ ਨਾਗਰਿਕ ਕਿਸੇ ਕਾਰਨ ਕਰਕੇ ਇਹਨਾਂ ਕੈਪਾਂ ਵਿੱਚ ਸ਼ਾਮਿਲ ਹੋਣ ਤੋਂ ਰਹਿ ਗਏ ਹਨ।ਉਹਨਾ ਲਈ ਦੁਬਾਰਾ ਅਲਿਮਕੋ ਦੇ ਸਹਿਯੋਗ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੈਂਪਾਂ ਦਾ ਅਯੋਜਨ ਕੀਤਾ ਜਾਵੇਗਾ।ਅੰਤ ਵਿੱਚ ਕੈਂਪਾਂ ਦੀ ਸਫਲਤਾ ਲਈ ਵੱਖ-ਵੱਖ ਵਿਭਾਗਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਡਿਪਟੀ ਕਮਿਸ਼ਨਰ ਵਲੋਂ ਉਹਨਾਂ ਦੀ ਪ੍ਰਸੰਸਾ ਕੀਤੀ ਗਈ।
ਅਸੀਸੀਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗਾਂ ਦੇ ਸਹਾਇਕ ਉਪਕਰਨ ਰਹਿ ਗਏ ਹਨ।ਉਨਾਂ ਨੂੰ ਵੀ ਜਲਦ ਕੈਂਪ ਲਗਾ ਕੇ ਸਹਾਇਕ ਉਪਰਕਨ ਮੁਹੱਈਆ ਕਰਵਾ ਦਿੱਤੇ ਜਾਣਗੇ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …