
ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਦਲਿਤ ਸੰਗਠਨਾਂ ਨੇ ਪੰਜਾਬ ਵਿੱਚ ਦਲਿਤਾਂ ਤੇ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਮੋਰਚਾ ਖੋਲਦੇ ਹੋਏ ਮੀਟਿੰਗਾਂ ਦਾ ਦੋਰ ਸੁਰੂ ਕਰਨ ਦੀ ਸ਼ੁਰੂਆਤ ਕੀਤੀ ਹੈ।ਦਲਿਤ ਸੰਗਠਨਾਂ ਦੀ ਅੱਜ ਇਕ ਅਹਿਮ ਮੀਟਿੰਗ ਭੂਸ਼ਨ ਪੁਰਾ ਵਿੱਖੇ ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਬਾਬਾ ਸਾਹਿਬ ਡਾ. ਭੀਮ ਰਾੳ ਅੰਬੇਡਕਰ ਜੈਯੰਤੀ ਸਮਾਰੋਹ ਸਮਿਤੀ ਦੇ ਉਘੇ ਨੇਤਾ ਜੰਗੀ ਲਾਲ ਕਹਿਰਾ ਤੇ ਕੀਮਤੀ ਲਾਲ ਪਲੇਵਾਲ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜਗਦੀਸ਼ ਜੱਗੂ ਤੇ ਜੰਗੀ ਲਾਲ ਕਹਿਰਾ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ਤੇ ਤਸ਼ੱਦਦ ਬਹੁਤ ਹੀ ਜਿਆਦਾ ਵੱਧ ਗਏ ਹਨ ਆਏ ਦਿਨੀ ਦਲਿਤ ਨੋਜਵਾਨਾ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀ ਕਤਿਾ ਜਾਵੇਗਾ। ਉਨਾਂ੍ਹ ਕਿਹਾ ਕਿ ਆਣ ਵਾਲੇ ਦਿਨਾਂ ਵਿੱਚ ਹੋਰ ਵੀ ਦਲਿਤ ਸੰਗਠਨਾ ਨਾਲ ਮਿਲ ਕੇ ਮੀਟਿੰਗਾ ਕੀਤੀਆ ਜਾਣਗੀਆ ਤੇ ਪਿੰਡ-ਪਿੰਡ ਜਾ ਕੇ ਇਕ ਜਾਗ੍ਹਤੀ ਲਹਿਰ ਚਲਾਈ ਜਾਵੇਗੀ।
ਉਨਾਂ੍ਹ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾੳ ਅੰਬੇਡਕਰ ਜੀ ਨੇ ਦਲਿਤ ਸਮਾਜ ਨੂੰ ਜੋ ਸੰਵਿਧਾਨਿਕ ਅਧਿਕਾਰ ਦਿੱਤੇ ਹਨ ਉਸ ਤੇ ਪਹਿਰਾ ਦੇਣ ਦੀ ਜਰੂਰਤ ਹੈ ਤਾਂ ਜੋ ਹਰ ਦਲਿਤ ਸਮਾਜ ਦੇ ਵਿਅਕਤੀ ਨੂੰ ਉਸ ਦਾ ਮਿਲਦਾ ਹੱਕ ਮਿੱਲ ਸਕੇ ਜਿਸ ਲਈ ਹਰ ਇਕ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ।ਉਨਾਂ੍ਹ ਕਿਹਾ ਕਿ ਪੰਜਾਬ ਵਿੱਚ ਦਲਿਤ ਨੋਜਵਾਨਾਂ ਤੇ ਝੂਠੇ ਮਾਮਲੇ ਦਰਜ ਕਰਕੇ ਉਨਾਂ੍ਹ ਨੂੰ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ।ਉਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋ ਮੰਗ ਕਰਦੇ ਹੋਏ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਨਿਜਾਇਜ ਦਲਿਤ ਨੋਜਵਾਨਾ ਦੀ ਜਿੰਦਗੀ ਨਾਲ ਖਿਲਵਾੜ੍ਹ ਨਾ ਹੋਵੇ।ਇਸ ਮੋਕੇ ਜਿਲਾਂ੍ਹ ਪ੍ਰਧਾਨ ਅਕਾਸ਼ ਮਲਹੋਤਾਂ, ਬੱਬਲੂ ਆਦਿਵਾਲ, ਦਿਲਬਾਗ, ਸਾਬੀ, ਸ਼ਤੀਸ਼ ਕੁਮਾਰ ਬੌਬੀ, ਬਲਵਿੰਦਰ ਕਾਕਾ, ਡਾ. ਲਖਵਿੰਦਰ ਸਿੰਘ, ਸੰਨੀ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media