ਬਰਾਤ ਦੇ ਰੂਪ ਵਿੱਚ ਸਾਥੀਆਂ ਸਮੇਤ ਵੱਧ ਰਹੇ ਸਨ ਅੱਗੇ
ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ) – ਅੱਜ ਦੁਪਹਿਰ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਮੇਘਾ ਫੂਡ ਪ੍ਰੋਜੈਕਟ ਦਾ ਉਦਘਾਟਨ ਕਰਨ ਆਏ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੌਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਿਸਾਨ ਖੇਤ ਮਜਦੂਰ ਸੈੱਲ ਪੰਜਾਬ ਦੇ ਚੇਅਰਮੈਨ ਸ. ਇੰਦਰ ਸਿੰਘ ਜ਼ੀਰਾ ਅਤੇ ਉਹਨਾਂ ਦੇ ਹੋਰ ਸਾਥੀਆਂ ਵਲੋਂ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਨੂੰ ਪੁਲਿਸ ਨੇ ਨਾ-ਕਾਮਯਾਬ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ।
ਫਾਜ਼ਿਲਕਾ ਦੇ ਸਦਰ ਥਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਬਾਦਲ ਪਰਿਵਾਰ ਨੇ ਪੰਜਾਬ ਦਾ ਬੈੜਾ ਗਰਕ ਕਰ ਦਿੱਤਾ ਹੈ।ਸਮਾਜ ਦਾ ਕੋਈ ਵੀ ਵਰਗ ਬਾਦਲ ਸਰਕਾਰ ਦੀਆਂ ਨੀਤੀਆਂ ਨਾਲੋ ਨਾ ਤਾਂ ਖੁਸ਼ ਹੈ ਅਤੇ ਨਾ ਹੀ ਸੰਤੁਸਟ ਹੈ।ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਹਾਲ ਸਭ ਤੋਂ ਮਾੜਾ ਹੈ। ੳਨ੍ਹਾਂ ਨੂੰ ਸਰਕਾਰ ਵੱਲੋ ਹਰ ਪੱਖੋਂ ਲੁਟਿਆ ਜਾ ਰਿਹਾ ਹੈ।ੳਨ੍ਹਾਂ ਕਿਹਾ ਕਿ ਇੱਕ ਪਾਸੇ ਲੋੜਵੰਦ ਕਿਸਾਨਾਂ ਨੂੰ ਨਾ ਤਾਂ ਸਮੇਂ ਸਿਰ ਖਾਦ ਨਹੀਂ ਮਿਲ ਰਹੀ ਬਲਕਿ ਦੂਜੇ ਪਾਸੇ ਖਾਦ ਦੀ ਕਾਲਾ ਬਾਜਾਰੀ ਹੋ ਰਹੀ ਹੈ। ਜਦੋ ਦੀ ਝੋਨੇ ਦੀ ਫਸਲ ਸ਼ੁਰੂ ਹੋਈ ਹੈ ੳਦੋਂ ਦੀ ਹੀ ਕਿਸਾਨ ਦੀ ਲੁੱਟ ਹੋਣੀ ਸੁਰੂ ਹੋਈ ਹੈ। ਜਿਹੜੀ ਬਾਸਮਤੀ ਪਿਛਲੇ ਸਾਲ 4 ਹਜਾਰ ਰੁਪਏ ਦੀ ਵਿਕੀ ਸੀ। ਉਹ ਇਸ ਸਾਲ ਸਿਰਫ 2 ਹਜਾਰ ਰੁਪਏ ਦੀ ਵਿਕੀ ਹੈ।ਜਿਹੜਾ ਝੋਨਾ ਪਿਛਲੇ ਸਾਲ 1400 ਰੁਪਏ ਸਰਕਾਰੀ ਰੇਟ ਦੀ ਵਿਕਿਆ ਸੀ। ਇਸ ਸਾਲ ਸਿਰਫ 11-12 ਸੌ ਰੁਪਏ ਵਿਕਿਆ ਹੈ।ਸਰਕਾਰ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ 24 ਘੰਟਿਆ ਵਿੱਚ ਕਿਸਾਨ ਦਾ ਝੋਨਾ ਖਰੀਦ ਲਿਆ ਜਾਵੇਗਾ ਅਤੇ 72 ਘੰਟਿਆ ਵਿੱਚ ਉਸ ਦੀ ਪੈਮੰਟ ਹੋ ਜਾਵੇਗੀ।ਪਰ ਜਦੋਂ 8-8 ਦਿਨ ਝੋਨਾ ਨਾ ਚੁੱਕਿਆ ਗਿਆ ਅਤੇ 20 ਦਿਨਾਂ ਤੱਕ ਗਰੀਬ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਮੁੱਲ ਨਾ ਮਿਲਿਆ ਤਾਂ ਅਖੀਰ ਵਿੱਚ ਸਾਨੂੰ ਸੁਖਬੀਰ ਬਾਦਲ ਦੇ ਧਰਨਾ ਦੇਣਾ ਪਿਆ ਅਤੇ ਮਰਨ ਵਰਤ ਰੱਖਿਆ।ਜਿਸ ਤੋਂ ਬਾਅਦ ਕਿਸਾਨਾਂ ਦੀ ਰੁਕੀ ਹੋਈ ਰਕਮ ਜਾਰੀ ਹੋਈ।ਅੱਜ ਪੰਜਾਬ ਦਾ ਕਿਸਾਨ ਯੂਰੀਆ ਖਾਦ ਨਾ ਮਿਲਣ ਕਰਕੇ ਧੱਕੇ ਖਾ ਰਿਹਾ ਹੈ ਅਤੇ ਸੌ ਰੁਪਏ ਤੋ ਲੈ ਕੇ 200 ਰੁਪਏ ਤੱਕ ਯੂਰੀਏ ਦੀ ਕਾਲਾਬਾਜਾਰੀ ਚੱਲ ਰਹੀ ਹੈ। ਇਸ ਬਾਰੇ ਜਦੋਂ ਅਧਿਕਾਰਿਆ ਨਾਲ ਗੱਲ ਕੀਤੀ ਤਾਂ ੳਨ੍ਹਾਂ ਆੱਖਿਆ ਕਿ ਪਿੱਛੋਂ ਯੂਰੀਆਂ ਦੀ ਸਪਲਾਈ ਘੱਟ ਹੈ ਜਦ ਦੀ ਅਸਲ ਵਿੱਚ ਇਸ ਸਰਕਾਰ ਵੱਡੇ ਵਪਾਰਿਆ ਅਤੇ ਮੁਨਾਫੇ ਖੋਰੇ ਨਾਲ ਰਲ ਕੇ ਆਪਣੀ ਜੈਬਾਂ ਭਰਨ ਲੱਗੀ ਹੈ।ਉਹਨਾਂ ਦੱਸਿਆਂ ਕਿ ਦੋ ਦਿਨ ਪਹਿਲਾਂ ਹੀ ਪਟਿਆਲਾ ਵਿਖੇ ਉਹਨਾਂ ਵਲੋਂ 5 ਟਰੱਕ ਖਾਦ ਦੇ ਫੜ ਗਏ ਸਨ ਅਤੇ ਉਹ ਖਾਦ ਕਿਸਾਨਾਂ ਦੇ ਵਿੱਚ ਵੰਡ ਦਿੱਤੀ ਗਈ।
ਸ. ਜੀਰਾ ਨੇ ਦੱਸਿਆ ਕਿ ਇਸ ਬਾਬਤ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ 12 ਦਿਸੰਬਰ ਤੱਕ ਕਿਸਾਨਾਂ ਨੂੰ ਯੂਰੀਆ ਦੀ ਖੁੱਲੀ ਸਪਲਾਈ ਨਾ ਦਿੱਤੀ ਗਈ ਤਾਂ 13 ਤਾਰੀਖ ਨੂੰ ਉਹ ਸ. ਬਾਦਲ ਦੇ ਖਿਲਾਫ ਧਰਨਾ ਲਗਾਉਣਗੇ।ਇਹ ਧਰਨਾਂ ਪਹਿਲਾਂ ਸ. ਨਰਿੰਦਰ ਸਿੰਘ ਮੂਲਿਆਂ ਵਾਲੀ ਦੀ ਅਗਵਾਈ ਹੇਠਾ ਲਗਨਾ ਸੀ, ਪਰ ਪੁਲਿਸ ਨੇ ਉਸ ਨੂੰ ਪਹਿਲਾ ਹੀ ਗ੍ਰਿਫਤਾਰ ਕਰ ਲਿਆ।ਜਿਸ ਕਰਕੇ ਸ. ਨਰਿੰਦਰ ਸਿੰਘ ਜੀਰਾ ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਧਰਨੇ ਦੀ ਅਗਵਾਈ ਕਰਨੀ ਪਈ।ਉਨ੍ਹਾਂ ਦਿਲਬਾਗ ਸਿੰਘ ਨੂੰ ਮੁਕਤਸਰ ਤੋਂ ਸਿਹਰੇ ਬੰਨ ਕੇ ਲਾੜਾ ਬਣਾ ਦਿੱਤਾ ਅਤੇ ਇੱਕ ਬਰਾਤ ਦੇ ਰੂਪ ਵਿਚ ਸਾਰੇ ਆਗੂ ਸੁਖਬੀਰ ਬਾਦਲ ਨੂੰ ਘੇਰਨ ਲਈ ਅੱਗੇ ਵਧੇ ਪਰ ਪੁਲਿਸ ਨੇ ਇਹਨਾਂ ਨੂੰ ਅਰਨੀਵਾਲਾ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ।
ਸ. ਇੰਦਰਜੀਤ ਸਿੰਘ ਜੀਰਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 8 ਦਿਨਾਂ ਦੇ ਵਿੱਚ ਵਿੱਚ ਕਿਸਾਨਾਂ ਨੂੰ ਸੁਚਾਰੂ ਢੰਗ ਨਾਲ ਉਚਿਤ ਮਾਤਰਾ ਵਿਚ ਖਾਦ ਨਾ ਮਿਲੀ ਤਾਂ ਉਹ ਸ. ਪ੍ਰਕਾਸ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਤੋਤਾ ਸਿੰਘ ਦਾ ਘੇਰਾਵ ਕਰਨਗੇ ਅਤੇ ਕਿਸਾਨ ਸੈੱਲ ਦੇ ਦੋ ਆਗੂ ਚੰਡੀਗੜ੍ਹ ਵਿਖੇ ਬਾਦਲ ਦੀ ਕੋਠੀ ਅੱਗ ਸ਼ਹੀਦੀ ਪ੍ਰਾਪਤ ਕਰਨਗੇ।ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ ਹੋਰ ਹੱਕੀ ਮੰਗਾਂ ਨੂੰ ਲੈ ਕੇ ਮਾਘੀ ਮੇਲੇ ਦੇ ਮੌਕੇ ਤੇ ਉਹਨਾਂ ਦੀ ਯੂਨੀਅਨ ਵਲੋਂ ਇਕ ਵੱਡਾ ਮੋਰਚਾ ਲਾਇਆ ਜਾਵੇਗਾ ।
ਇਸ ਮੌਕੇ ਸ. ਇੰਦਰ ਸਿੰਘ ਜ਼ੀਰਾ ਦੇ ਨਾਲ ਉਹਨਾਂ ਦੇ ਹੋਰ 40 ਸਾਥੀਆਂ ਅਤੇ ਕਿਸਾਨ ਖੇਤ ਮਜਦੂਰ ਸੈੱਲ ਪੰਜਾਬ ਦੇ ਹੋਰ ਆਹੂਦੇਦਾਰ ਬੋਹੜ ਸਿੰਘ, ਰਾਜ ਬਖਸ਼, ਸ਼ਰਨਜੀਤ ਸੰਧੂ, ਜੋਗਾ ਸਿੰਘ ਬੂਹ, ਅਨਵਰ ਹੁਸੈਨ, ਵਿਜੇ ਕੁਮਾਰ, ਰਮੇਸ਼ ਕੁਮਾਰ, ਚੌਧਰੀ ਰਾਮ ਕ੍ਰਿਸ਼ਨ, ਜੰਗੀਰ ਸਿੰਘ ਕਟੋਰਾ, ਸੁਖਵਿੰਦਰ ਸਿੰਘ, ਜਗਸੀਰ ਸਿੰਘ, ਡਾ. ਦਿਲਬਾਗ ਸਿੰਘ, ਡਾ. ਗੁਰਮੀਤ ਸਿੰਘ, ਖੁਸ਼ਬਾਸ ਸਿੰਘ, ਨਛੱਤਰ ਸਿੰਘ, ਬਖਸ਼ੀਸ਼ ਸਿੰਘ, ਬਖਤਾਵਰ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਬਚਨ ਸਿੰਘ, ਬਲਜੀਤ ਸਿੰਘ, ਬਾਬਾ ਨਿਸ਼ਾਨ ਸਿੰਘ, ਅਮਰਜੀਤ ਸਿੰਘ, ਮਲੂਕ ਸਿੰਘ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ,ਗੁਰਮੀਤ ਸ਼ਾਹ, ਬਲਵਿੰਦਰ ਸਿੰਘ, ਜੰਗੀਰ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ, ਕੁਲਬੀਰ ਸਿੰਘ, ਮਹਿਤਾ ਸਿੰਘ, ਰਾਮ ਸਿੰਘ, ਸੁੱਚਾ ਸਿੰਘ, ਨਰਿੰਦਰ ਸਿੰਘ, ਨਵਦੀਪ ਸਿੰਘ, ਹਰਜਿੰਦਰ ਸਿੰਘ, ਜੱਥੇਦਾਰ ਗੁਰਭੇਜ ਸਿੰਘ, ਜਥੇਦਾਰ ਅਵਤਾਰ ਸਿੰਘ, ਜੱਥੇ ਬਲਵਿੰਦਰ ਸਿੰਘ, ਬਾਬਾ ਬਖਸ਼ੀਸ਼ ਸਿੰਘ ਨੂੰ ਵੀ ਗ੍ਰਿਫਤਾਰੀ ਕੀਤਾ ਗਿਆ।