Tuesday, July 7, 2026

ਪ੍ਰਧਾਨ ਸੰਧੂ ਤੇ ਵਡਾਲੀ ਵੱਲੋ ਬਖਸ਼ੇ ਮਾਣ ਸਨਮਾਨ ਦਾ ਸਦਾ ਰਿਣੀ ਰਹਾਂਗਾ – ਸ਼ਰਮਾ

PPN1312201419

ਛੇਹਰਟਾ, 13 ਦਸੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਜਥਾ ਅੰਮ੍ਰਿਤਸਰ ਜਿਲਾ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਵਲੋਂ ਜਨਰਲ ਸਕੱਤਰ ਨਿਯੁੱਕਤ ਕੀਤੇ ਜਾਣ ‘ਤੇ ਅਰੁਣ ਸ਼ਰਮਾ ਨੇ ਆਪਣੀ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾਂ ਹੀ ਸਭ ਧਰਮਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਇਸੇ ਤਹਿਤ ਹੀ ਇਕ ਹਿੰਦੂ ਪਰਿਵਾਰ ਨਾਲ ਸੰਬਧਤ ਹੋਣ ‘ਤੇ ਉਸ ਨੂੰ ਜੋ ਮਾਣ ਸਨਮਾਨ ਬਖਸ਼ਿਆ ਹੈ ।ਉਨਾਂ ਕਿਹਾ ਕਿ ਜਿਥੇ ਉਹ ਆਪਣੀ ਇਸ ਨਿਯੁੱਕਤੀ ‘ਤੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਮੈਬਰ ਅਤੇ ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਜਥੇ. ਦਿਲਬਾਗ ਸਿੰਘ ਵਡਾਲੀ ਦਾ ਤਹਿ ਦਿੱਲੋ ਧੰਨਵਾਦ ਕਰਦੇ ਹਨ, ਉਥੇ ਹੀ ਇਨਾਂ ਦਾ ਹਮੇਸ਼ਾ ਰਿਣੀ ਰਹਿਣ ਦਾ ਵੀ ਪ੍ਰਣ ਕਰਦਾ ਹਨ। ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਨਾਲੋ ਵੱਧ ਮਿਹਨਤ ਕਰਨ ਦੇ ਨਾਲ ਨਾਲ ਪਾਰਟੀ ਵਲੋਂ ਸੌਂਪੀ ਹਰ ਜਿੰਮੇਵਾਰੀ ਨੂੰ ਖਿੜੇ ਮੱਥੇ ਪਰਵਾਨ ਕਰਨਗੇ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply