ਅੰਮ੍ਰਿਤਸਰ 13 ਦਸੰਬਰ (ਸੁਖਬੀਰ ਸਿੰਘ) – ਨਗਰ ਨਿਗਮ ਜੇਕਰ ਹੋਟਲਾਂ ਦੀ ਸੀਲਿੰਗ ਕਰੇਗਾ ਤਾਂ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਇਸਦਾ ਡੱਟ ਕੇ ਵਿਰੋਧ ਕਰੇਗਾ ਕਿਉਂਕਿ ਸ਼੍ਰੌਮਣੀ ਅਕਾਲੀ ਦਲ ਹਮੇਸ਼ਾਂ ਹੀ ਲੋਕਾਂ ਦੇ ਨਾਲ ਖੜ੍ਹਾ ਹੈ, ਸ਼ਹਿਰ ਵਿਚ ਇਸ ਵੱਡੇ ਪੱਧਰ ਤੇ ਹੋ ਰਹੇ ਉਜਾੜੇ ਨੂੰ ਨਹੀਂ ਹੋਣ ਦਿੱਤਾ ਜਾਵੇਗਾ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਹੋਟਲ ਸੀਲਿੰਗ ਦੇ ਮਾਮਲੇ ਵਿਚ ਨਗਰ ਨਿਗਮ ਦੇ ਹਾਊਸ ਵਿਚ ਵੀ ਇਹ ਮਤਾ ਪਾਸ ਹੋ ਚੁੱਕਾ ਹੈ ਅਤੇ ਇੰਨ੍ਹਾਂ ਹੋਟਲਾਂ ਨੂੰ ਰੈਗੂਲਰ ਕਰਨ ਦਾ ਮਤਾ ਵੀ ਡਿਪਟੀ ਸੀ.ਐਮ. ਵੱਲੋਂ ਪੰਜਾਬ ਕੈਬਨਿਟ ਵਿਚ ਲਿਆਂਦਾ ਜਾ ਰਿਹਾ ਹੈ ਇਸ ਲਈ ਇਸ ਵੇਲੇ ਹੋਟਲਾਂ ਦੀ ਸੀਲਿੰਗ ਕਰਨਾ ਯੋਗ ਨਹੀਂ ਹੈ।ਉਨ੍ਹਾਂ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਅਤੇ ਨਗਰ ਨਿਗਮ ਵਿਚ ਅਕਾਲੀ ਦਲ ਦੇ ਕੌਂਸਲਰ ਹਮੇਸ਼ਾਂ ਹੀ ਹੋਟਲਾਂ ਦੀ ਸੀਲਿੰਗ ਦੇ ਵਿਰੁੱਧ ਰਹੇ ਹਨ।ਇਸ ਲਈ ਜ਼ੇਕਰ ਨਗਰ ਨਿਗਮ ਵੱਲੋਂ ਹੋਟਲਾਂ ਦੀ ਸੀਲਿੰਗ ਕੀਤੀ ਜਾਂਦੀ ਹੈ ਤਾਂ ਅਕਾਲੀ ਜਥੇ ਵੱਲੋਂ ਇਸਨੂੰ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸੀਲਿੰਗ ਵਿਚ 19 ਸਰਾਵਾਂ ਵੀ ਹਨ ਜਿੰਨ੍ਹਾਂ ਵਿਚ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ ਇਕ ਭਾਈ ਗੁਰਇਕਬਾਲ ਸਿੰਘ ਜੀ ਨਾਲ ਸੰਬੰਧਿਤ ਅਤੇ ਦੂਸਰੀ ਬਾਬਾ ਜਗਤਾਰ ਸਿੰਘ ਨਾਲ ਸੰਬੰਧਿਤ ਹੈ ਜੇ ਸੀਲਿੰਗ ਹੁੰਦੀ ਹੈ ਤਾਂ ਇੰਨ੍ਹਾਂ ਸਰਾਵਾਂ ਨੂੰ ਜ਼ੇਕਰ ਸੀਲ ਕੀਤਾ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਦੇ ਧਾਰਮਿਕ ਜਜਬਾਤਾਂ ਨੂੰ ਵੀ ਠੇਸ ਪਹੁੰਚੇਗੀ ਅਤੇ ਇਸਦੇ ਨਾਲ ਹੀ ਇਹ ਛੋਟੇ ਛੋਟੇ ਗੈਸਟ ਹਾਊਸ ਅਤੇ ਸਰਾਵਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਕਰਨ ਵਾਲੇ ਯਾਤਰੂਆਂ ਨੂੰ ਸਸਤੀ ਰਿਹਾਇਸ਼ ਦਾ ਪ੍ਰਬੰਧ ਕਰਦੇ ਹਨ। ਇਕ ਪਾਸੇ ਤਾਂ ਸਰਕਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਟੂਰਿਸਟ ਹੱਬ ਵਿਕਸਿਤ ਕਰਨ ਜਾ ਰਹੀ ਹੈ ਉਥੇ ਇਨ੍ਹਾਂ ਹੋਟਲਾਂ ਸਰਾਵਾਂ ਨੂੰ ਸੀਲ ਕਰਨਾ ਜਾਇਜ ਨਹੀਂ ਹੈ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …