ਪੀਰਾਂ-ਫਕੀਰਾਂ ਦੀ ਯਾਦ ‘ਚ ਮੇਲੇ ਕਰਵਾਉਣੇ ਸ਼ਲਾਘਾਯੋਗ ਕੰਮ – ਕੈਪਟਨ ਬਾਠ

ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ) – ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ ਵਿੱਚ 7ਵਾਂ ਕਵਾਲੀ ਅਤੇ ਸੱਭਿਆਚਾਰਕ ਮੇਲਾ ਉਨ੍ਹਾਂ ਦੀ ਦਰਗਾਹ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਹਜ਼ਰਤ ਬਾਬਾ ਦੇਸ਼ੇ ਸ਼ਾਹ ਜੀ ਦਬੁਰਜੀ ਵਾਲਿਆਂ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਦੇ ਉਘੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਪ੍ਰਧਾਨ ਦੀ ਅਗਵਾਈ ਹੇਠ ਬੜੀ ਧੂਮ ਧਾਮ ਅਤੇ ਸ਼ਾਨੋ ਸ਼ੋਕਤ ਨਾਲ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਸ. ਮੰਗਲ ਸਿੰਘ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਬਾਦਲ ਐਸ.ਸੀ.ਵਿੰਗ ਪੰਜਾਬ, ਸ੍ਰੀ ਬਾਵਾ ਹਰਜੀਤ ਭੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਨੇ ਪਹੁੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਸ. ਬਾਠ ਨੇ ਮੇਲੇ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ। ਇਸ ਉਪਰੰਤ ਪ੍ਰਧਾਨ ਪੱਪੂ ਅਤੇ ਉਨ੍ਹਾਂ ਦੇ ਸਮੂੱਚੇ ਪਰਿਵਾਰ ਵਲੋਂ ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਮੰਚ ਤੋਂ ਬੋਲਦੇ ਹੋਏ ਕੈਪਟਨ ਬਲਬੀਰ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਵਿਰਸੇ ਨੂੰ ਪ੍ਰਫੂਲਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਜਿਸ ਤਰ੍ਹਾਂ ਸ੍ਰੀ ਜੰਗ ਬਹਾਦੁਰ ਪੱਪੂ ਵਲੋਂ ਪੰਜਾਬ ਦੀ ਧਰਤੀ ਤੇ ਸੱਭਿਆਚਾਰਕ ਵਿਰਸੇ ਨੂੰ ਕੇਮ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ ਇਹ ਬਹੁਤ ਹੀ ਸ਼ਲਾਘਾ ਯੋਗ ਗੱਲ ਹੈ।
ਇਸ ਮੇਲੇ ਦੀ ਸ਼ੁਰੂਆਤ ਲਤੀਫ਼ ਮੁਹਮੰਦ ਲਾਡੀ ਕਵਾਲ ਐਂਡ ਪਾਰਟੀ ਵਲੋਂ ਕਵਾਲੀਆਂ ਗਾ ਕੇ ਕੀਤੀ ਗਈ। ਉਪਰੰਤ ਕਲਾਕਾਰ ਨਿਰਮਲ ਸਿੰਘ ਨਿੰਮਾ, ਬੱਬੀ ਅਣਖੀਲਾ-ਬੀਬਾ ਰਣਜੀਤ ਭੱਟੀ, ਗੋਪਾਲ ਭੱਟੀ, ਸਵਰਨ ਯਮਲਾ, ਦਲਬੀਰ ਸਿੰਘ, ਪਰਮਜੀਤ ਸਿੰਘ ਖੱਬਾ, ਸਾਬਰ ਕੋਟੀ, ਲਕਸ਼ ਕੋਟੀ, ਗਾਇਕਾ ਕੁਲਵਿੰਦਰ, ਸ਼ੇਰਾ ਬੋਹੜਵਾਲੀਆ-ਬੀਬਾ ਹਰਪ੍ਰੀਤ ਕੈਂਰੋ, ਦਵਿੰਦਰ ਸੋਨੀ, ਭਿੰਦਰ ਜੈਤੋਂ-ਮਿਸ ਸਾਬਰ ਖਾਨ, ਅਰਵਿੰਦਰ ਸੰਧੂ ਬਾਸਰਪੁਰਾ, ਸਾਧੂ ਸੇਖਵਾਂ, ਸੋਨੂੰ ਸੇਖਵਾਂ, ਪ੍ਰੀਤ ਮਾਹਲ, ਦਲਵੀਰ ਭੱਟੀ, ਰੋਹਿਤ ਰਾਜ ਬਟਾਲਵੀ, ਅਮਾਨਤ ਸਾਬਰ-ਬੀਬਾ ਕੁਲਵੰਤ ਕੌਰ ਆਦਿ ਕਲਾਕਾਰਾਂ ਨੇ ਆਪਣੇ ਵੱਖ-ਵੱਖ ਗੀਤਾਂ ਨੂੰ ਗਾ ਕੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ। ਇਸ ਮੌਕੇ ਤੇ ਮੁੱਖ ਮਹਿਮਾਨ ਸ. ਬਾਠ ਅਤੇ ਮੁੱਖ ਮੇਲਾ ਪ੍ਰਬੰਧਕ ਸ੍ਰੀ ਜੰਗ ਬਹਾਦੁਰ ਪੱਪੂ ਪ੍ਰਧਾਨ ਸਮੇਤ ਪ੍ਰਬੰਧਕਾਂ ਵਲੋਂ ਪਹੁੰਚੇ ਹੋਏ ਸਾਰੇ ਹੀ ਕਲਾਂਕਾਰਾਂ ਅਤੇ ਇਲਾਕੇ ਦੀਆਂ ਉਘੀਆਂ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਕ ਦੀ ਜਿੰਮੇਵਾਰੀ ਬਿੱਟੂ ਮਾਨ ਨੇ ਵੱਖਰੇ ਅੰਦਾਜ ਵਿੱਚ ਨਿਭਾਈ। ਇਸ ਮੇਲੇ ਨੂੰ ਕਰਵਾਉਣ ਵਾਸਤੇ ਸ੍ਰੀਮਤੀ ਆਸ਼ਾ ਰਾਣੀ, ਨੀਤੂ ਬਾਲਾ, ਨਵੀਨ-ਰੇਨੂੰ, ਦੀਪਕ-ਸੋਨੀਆ, ਰਜਿੰਦਰ ਬੱਬੂ-ਰਜਨੀ, ਕੁਲਦੀਪ, ਸੰਦੀਪ, ਅਨਮੋਲ, ਨੈਤਿਕ, ਤਰਸੇਮ ਲਾਲ, ਸਤਪਾਲ ਸਰਨਾ, ਠੇਕੇਦਾਰ ਬਚਨ ਲਾਲ, ਪ੍ਰਧਾਨ ਰਾਜ ਰਾਣੀ, ਸੋਨੂੰ ਸ਼ਰਮਾ, ਸਰਵਨ ਸਿੰਘ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਮੇਲੇ ਦੇ ਮੁੱਖ ਪ੍ਰਬੰਧਕ ਸ੍ਰੀ ਜੰਗ ਬਹਾਦੁਰ ਪੱਪੂ ਪ੍ਰਧਾਨ ਵਲੋਂ ਮੇਲੇ ਵਿੱਚ ਪਹੁੰਚੀਆਂ ਹੋਈਆਂ ਸਾਰੀਆਂ ਹੀ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਤੇ ਦਲਬੀਰ ਸਿੰਘ ਵਾੜੇ ਸਾਬਕਾ ਚੇਅਰਮੈਨ, ਹਰਦੇਵ ਸਿੰਘ ਪੰਨੂੰ, ਸੋਨੂੰ ਭੱਲਾ, ਸੋਨੂੰ ਅੋਲਖ, ਜਗੀਰ ਸਿੰਘ ਭਗਤੂਪੁਰ, ਮਲਕੀਤ ਸਿੰਘ ਮੱਧਰਾ ਸਾਬਕਾ ਚੇਅਰਮੈਨ, ਜੱਜ ਮਸਾਣੀਆ, ਚਾਚਾ ਭਜਨ ਸਿੰਘ ਪੈਰੋਸ਼ਾਹ, ਸੁਲੱਖਣ ਸਿੰਘ ਹਰਚੋਵਾਲ, ਸੁਖਵਿੰਦਰ ਸਿੰਘ ਸੁੱਖ ਐਸ.ਸੀ.ਵਿੰਗ ਸ਼ਹਿਰੀ ਪ੍ਰਧਾਨ ਬਟਾਲਾ, ਪਾਲ ਸਿੰਘ ਭੁੰਬੋਈ, ਮਾਨ ਸਿੰਘ, ਜਥੇ. ਠਾਕਰ ਸਿੰਘ, ਚਾਚਾ ਤਰਲੋਕ ਸਿੰਘ ਬਾਸਰਪੁਰਾ, ਅਮਰਜੀਤ ਸਿੰਘ ਬਾਸਰਪੁਰਾ, ਲੇਖਕ ਓਮ ਪ੍ਰਕਾਸ਼ ਭਗਤ, ਕੁਲਦੀਪ ਸਿੰਘ ਪੰਨੂੰ, ਸਤਨਾਮ ਸਿੰਘ, ਸਿਕੰਦਰ ਸਿੰਘ, ਗੁਰਭੇਜ ਸਿੰਘ, ਸੂਬੇਦਾਰ ਹਰਦੇਵ ਸਿੰਘ, ਮਾਸਟਰ ਸੁੱਖਦੇਵ ਸਿੰਘ ਦਕੋਹਾ, ਅਮਰਜੀਤ ਸਿੰਘ ਖਜਾਲਾ, ਮਹਿੰਦਰ ਸਿੰਘ ਆਦਿ ਸਮੇਤ ਇਲਾਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਸਾਰਾ ਦਿਨ ਵਰਤਾਇਆ ਗਿਆ।
Punjab Post Daily Online Newspaper & Print Media