
ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ) – ਲੋਕਤੰਤਰ ਦੀ ਮਹਾਨਤਾ ਨੂੰ ਵਿਦਿਆਰਥੀ ਜੀਵਨ ਵਿਚ ਸਮਝਾਊਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ)ਵਿਖੇ ਹੈਡਬੁੁਆਏ ਤੇ ਹੈਡ ਗਰਲ ਦੀਆਂ ਚੋਣਾ ਕਰਵਾਈਆਂ ਗਈਆਂ।ਇਹ ਚੋਣਾਂ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ, ਇਸ ਸਬੰਧ ਵਿਚ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਹਨਾ ਚੋਣਾ ਦਾ ਮਕਸਦ ਵਿਦਿਆਰਥੀਆਂ ਨੂੰ ਲੋਕਤੰਤਰੀ ਸਿਸਟਮ ਤੋ ਜਾਣੂ ਕਰਵਾਉਣਾ ਹੈ ਤਾਂ ਭਵਿੱਖ ਵਿਚ ਵੀ ਵਿਦਿਆਰਥੀਆਂ ਵਧੀਆ ਵੋਟਿੰਗ ਕਰਨੂੰਕੇ ਵਧੀਆਂ ਲੀਡਰਾਂ ਦੀ ਚੋਣ ਕਰ ਸਕਣ ,ਇਸ ਮੌਕੇ ਹੈਡ ਬੁਆਏ ਦੇ ਮੁਕਾਬਲੇ ਵਿਚ ਸਰਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਮੁਕਾਬਲੇ ਵਿਚ ਸਨ। ਲੜਕੀਆਂ ਦੇ ਮੁਕਾਬਲੇ ਵਿਚ ਸੁਮਨਪ੍ਰੀਤ ਕੌਰ, ਸੁੁਪਰੀਤ ਕੌਰ, ਪ੍ਰਭਜੋਤ ਕੋਰ ਸਨ।ਪੋਲਿੰਗ ਪਾਰਟੀ ਵਿਚ ਪ੍ਰਈਜਾਈਡਿੰਗ ਅਫਸਰੀ ਕ੍ਰਿਸ਼ਨਾ ਨੰਦ, ਪੋਲਿੰਗ ਅਫਸਰ ਸੁਪਰੀਤ ਕੌਰ, ਰਣਜੀਤ ਕੌਰ, ਨਵਦੀਪ ਕੌਰ, ਪ੍ਰਭਜੋਤ ਕੋਰ ਸਨ।ਇਸ ਮੌਕੇ ਸਕੂਲ ਸਟਾਫ ਵਿਚ ਪ੍ਰੇਮਪਾਲ ਧਾਰੀਵਾਲ, ਨਰਿੰਦਰ ਸਿੰਘ ਬਿਸਟ, ਹਰਜਿੰਦਰ ਕੌਰ, ਪਰਮਜੀਤ ਸਿੰਘ, ਸਾਮ ਕੁਮਾਰ ਪਰਾਸਰ, ਲਖਵਿੰਦਰ ਸਿੰਘ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਗੁਰਭੇਜ ਸਿੰਘ, ਸੰਪੂਰਨ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ। ਇਸ ਮੌਕੇ ਸੁਪਰੀਤ ਕੌਰ ਹੈਡਗਰਲ ਤੇ ਹਰਪ੍ਰੀਤ ਸਿੰਘ ਹੈਡ ਬੁਆਏ ਚੁਣੇ ਗਏ।
Check Also
ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …
Punjab Post Daily Online Newspaper & Print Media