Saturday, September 12, 2026

ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਡੋਨੇਸ਼ਨ ਸੋਸਾਇਟੀ ਵਲੋਂ ਖੂਨਦਾਨ ਕੈਂਪ ਆਯੋਜਿਤ

PPN1412201410

ਫਾਜ਼ਿਲਕਾ, 14 ਦਿਸੰਬਰ (ਵਿਨੀਤ ਅਰੋੜਾ) – ਸ਼੍ਰੀ ਦੁੱਖ ਨਿਵਾਰਨ ਬਾਲਾਜੀ ਧਾਮ ਵਿੱਚ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲਡ ਡੋਨੇਸ਼ਨ ਸੋਸਾਇਟੀ ਵਲੋਂ ਇਸ ਸਾਲ ਦਾ ਅੰਤਮ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 120 ਯੂਨਿਟ ਬਲਡ ਡੋਨੇਟ ਕੀਤਾ ਗਿਆ।ਇਸ ਵਿੱਚ ਓਰਇਏੰਟਲ ਬੈਂਕ ਆਫ ਕਾਮਰਸ ਦੇ ਸੀਨੀਅਰ ਮੈਨੇਜਰ ਭਾਰਤ ਭੂਸ਼ਣ ਗਰਗ ਅਰਨੀਵਾਲਾ ਨੇ ਵੀ ਆਪਣਾ ਯੋਗਦਾਨ ਦਿੱਤਾ।ਜਾਣਕਾਰੀ ਦਿੰਦੇ ਹੋਏ ਸੰਘ ਦੇ ਪ੍ਰੈਸ ਸਕੱਤਰ ਰਾਜੀਵ ਕੁਕਰੇਜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਾਰੇ ਬਲਡ ਡੋਨਰਸ ਨੇ ਵੱਧ ਚੜ ਕੇ ਭਾਗ ਲਿਆ।ਉਨ੍ਹਾਂ ਨੇ ਦੱਸਿਆ ਕਿ ਬਲਡ ਡੋਨੇਟ ਕਰਣ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਵੀ ਕਮਜੋਰੀ ਨਹੀਂ ਆਉਂਦੀ ਸਗੋਂ ਸਰੀਰ ਵਿੱਚ ਖੂਨ 24 ਘੰਟੀਆਂ ਵਿੱਚ ਪੂਰਾ ਹੋ ਜਾਂਦਾ ਹੈ।ਸੰਘ ਦੇ ਪ੍ਰਧਾਨ ਅਨਮੋਲ ਬੱਬਰ ਨੇ ਸਾਰੇ ਬਲਡ ਡੋਨਰਸ ਦਾ ਧੰਨਵਾਦ ਕਰਦਿਆਂ ਹੋਏ ਕਿਹਾ ਕਿ ਅਸੀ ਸਾਰੇ ਬਲਡ ਡੋਨਰਸ ਤੋਂ ਆਸ ਰੱਖਦੇ ਹਨ ਕਿ ਇਸ ਤਰ੍ਹਾਂ ਬਲਡ ਡੋਨੇਸ਼ਨ ਕੈਂਪ ਵਿੱਚ ਆਕੇ ਬਲਡ ਡੋਨੇਟ ਕਰਦੇ ਰਹਿਣਗੇ।ਇਸ ਕੈਂਪ ਵਿੱਚ ਅਰਪਿਤ ਖੇੜਾ, ਅਮਨ ਡੋਡਾ, ਅਮਿਤ ਡੋਡਾ, ਵਰਿੰਦਰ ਗਰਗ, ਅੰਕੁਸ਼ ਗਰੋਵਰ, ਨਵਦੀਪ ਵਧਵਾ, ਸਚਿਨ ਸਚਦੇਵਾ, ਅੰਕਿਤ ਅਨੇਜਾ, ਸੋਨੂ ਧੂੜੀਆ, ਪਾਰਸ ਡੋਡਾ, ਹਨੀ ਵਾਟਸ, ਸਾਜਨ ਸ਼ਰਮਾ, ਸਾਹਿਲ ਅਰੋੜਾ, ਰਾਜੇਸ਼ ਪ੍ਰਣਾਮੀ, ਮਾਨਿਕ ਡੋਡਾ ਆਦਿ ਮੈਬਰਾਂ ਤੋਂ ਇਲਾਵਾ ਸਿਵਲ ਹਸਪਤਾਲ ਬਲਡ ਬੈਂਕ ਦੇ ਮੈਡਮ ਰੰਜੂ ਗਿਰਧਰ, ਆਸ਼ਾ ਡੋਡਾ, ਰਜਨੀਸ਼ ਚਲਾਨਾ, ਸੁਨੀਲ ਅਤੇ ਮੈਡਮ ਵੀਨਾ ਨੇ ਆਪਣਾ ਯੋਗਦਾਨ ਦਿੱਤਾ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply