ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ, ਖੋਖਰ ਵਿਖੇ ਸਲਾਨਾ ਉਤਸਵ `ਫਰਿਸ਼ਤੇ` ਕਰਵਾਇਆ ਗਿਆ ਜੋ ਮੁੱਖ ਤੌਰ
‘ਤੇ ਦਾਦਾ ਦਾਦੀ ਅਤੇ ਨਾਨਾ-ਨਾਨੀ ਨੂੰ ਸਮਰਪਿਤ ਕੀਤਾ ਗਿਆ।ਇਸ ਫੰਕਸ਼ਨ ਦੇ ਮੁੱਖ ਮਹਿਮਾਨ ਸਰਦਾਰ ਸੂਬਾ ਸਿੰਘ (ਪੀ.ਪੀ.ਐਸ) ਡੀ.ਐਸ.ਪੀ ਲਹਿਰਾਗਾਗਾ, ਵਰਿੰਦਰ ਗੋਇਲ (ਐਡਵੋਕੇਟ) ਵਿਧਾਇਕ ਲਹਿਰਾਗਾਗਾ, ਸ੍ਰੀਮਤੀ ਕਾਂਤਾ ਗੋਇਲ (ਨੈਸ਼ਨਲ ਐਵਾਰਡੀ) ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦੀ ਸ਼ੋਭਾ ਵਧਾਈ।ਸਕੂਲ ਚੇਅਰਮੈਨ ਸੰਜੇ ਸਿੰਗਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਦੌਰਾਨ ਮੁੱਖ ਮਹਿਮਾਨ ਵਲੋਂ ਲੈਂਪ ਲਾਈਟਿੰਗ ਦੀ ਰਸਮ ਕਰਦੇ ਹੋਏ, ਬੱਚਿਆਂ ਵਲੋਂ ਵੈਲਕਮ ਗੀਤ ਅਤੇ ਸ਼ਬਦ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਪ੍ਰੋਗਰਾਮ ਦੌਰਾਨ ਮੈਨੇਜਮੈਂਟ ਮੈਂਬਰ ਹੇਮਰਾਜ ਸਿੰਗਲਾ, ਹਰਗੋਪਾਲ, ਸੁਮਿਤ ਸਿੰਗਲਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਜੀ, ਅਸੋਕ ਗਰਗ ਜੀ, ਵਿਜੇ ਕਾਂਤ ਗੋਇਲ, ਸੰਜੇ ਗਰਗ ਰੁਮਿਤ, ਪੁਨੀਤ, ਪੀ.ਐਨ.ਬੀ ਬੈਂਕ ਮੈਨੇਜਰ ਸੁਨਾਮ, ਡਾ. ਸ਼ਿਵ ਜ਼ਿੰਦਲ, ਡਾ. ਸ਼ੈਲਜਾ ਜਿੰਦਲ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਤਾ-ਪਿਤਾ ਦਾਦਾ-ਦਾਦੀ ਤੇ ਨਾਨਾ-ਨਾਨੀ ਵੀ ਸ਼ਾਮਲ ਹੋਏ।ਬੱਚਿਆਂ ਵਲੋਂ ਇਸ ਪ੍ਰੋਗਰਾਮ ਵਿੱਚ ਕੋਰੀਓਗਰਾਫ਼ੀ, ਸਕਿੱਟ ਡਾਂਸ, ਗਿੱਧਾ- ਭੰਗੜਾ ਪੇਸ਼ ਕੀਤਾ ਗਿਆ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਸ੍ਰੀਮਤੀ ਰਾਸ਼ੂ ਅਗਰਵਾਲ ਵਲੋਂ ਸੈਸ਼ਨ 2022-23 ਦੌਰਾਨ ਅੱਵਲ ਆਏ ਹੋਏ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਇਸ ਪ੍ਰੋਗਰਾਮ ਵਿੱਚ ਬ੍ਰਿਲੀਏਂਟ ਮਾਈਡਜ ਸਕੂਲ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਰਾਣੀ ਅਤੇ ਸਟਾਫ ਅਤੇ ਹਾਈਟਸ ਐਡ ਹਾਈਟਸ ਸਕੂਲ ਬਚਪਨ ਦੇ ਪ੍ਰਿੰਸੀਪਲ ਸ੍ਰੀਮਤੀ ਪ੍ਰਿਯੰਕਾ ਅਤੇ ਸਟਾਫ ਵੀ ਸ਼ਾਮਲ ਹੋਏ।ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ, ਮਾਤਾ ਪਿਤਾ ਅਤੇ ਦਾਦਾ ਦਾਦੀ ਦਾ ਮਹੱਤਵ ਦੱਸਿਆ ਗਿਆ।ਆਰਮੀ ਲਾਈਫ ‘ਤੇ ਨਾਟਕ ਦਿਖਾਇਆ ਗਿਆ।ਬੱਚਿਆਂ ਵਲੋਂ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਲੋਕ ਨਾਚ ਦਿਖਾਏ ਗਏ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਸੂ ਅਗਰਵਾਲ ਨੇ ਪ੍ਰੋਗਰਾਮ ਵਿੱਚ ਆਏ ਸਾਰੇ ਮਾਪਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਆਉਣ ਵਾਲੇ ਸੈਸ਼ਨ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਵਿੱਚ ਫ੍ਰੀ ਇੰਗਲਿਸ਼ ਕਲਾਸਾਂ ਲਗਾਉਣ ਬਾਰੇ ਜਾਣਕਾਰੀ ਦਿੱਤੀ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਵੀ ਮੁੱਖ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ ਕੋਆਡੀਨੇਟਰ ਸੁਖਜਿੰਦਰ, ਵੰਦਨਾ, ਪੂਜਾ, ਸਵਾਤੀ, ਅੰਮ੍ਰਿਤ, ਅਮਨਦੀਪ, ਮਨਦੀਪ, ਮਨਪ੍ਰੀਤ, ਕੁਲਦੀਪ, ਮਾਇਆ, ਅੱਕੀ, ਈਸ਼ਾ, ਪ੍ਰਿਯੰਕਾ, ਨਵਨੀਤ, ਸਿਮਰਨ, ਜਸਪ੍ਰੀਤ, ਕਮਲਜੀਤ ਆਦਿ ਮੌਜ਼ੂਦ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media