ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਕਸਬੇ ਦੇ ਉਘੇ ਸਮਾਜ ਸੇਵੀ, ਆੜਤੀਆ ਅਤੇ ਖਜ਼ਾਨਚੀ ਲੋਕ ਸੇਵਾ ਦਲ ਮੁਨੀਸ਼ ਕੁਮਾਰ ਮੋਨਾ ਦੇ ਘਰ ਸ਼ਿਵਰਾਤਰੀ ਦੇ ਸਬੰਧ ਵਿੱਚ ਬ੍ਰਹਮ ਕੁਮਾਰੀ ਮੀਰਾ ਦੀਦੀ ਵਲੋਂ ਕੀਰਤਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸ਼ਿਵਰਾਤਰੀ ਦਾ ਮਾਨਵ ਜੀਵਨ ਵਿੱਚ ਕੀ ਮਹੱਤਵ ਹੈ ਅਤੇ ਸ੍ਰੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਤਮ ਵਿਕਾਸ ਲਈ ਮਾਨਵ ਨੂੰ ਸ਼ੁੱਧ ਜੀਵਨ ਜਿਊਣ ਦੀ ਲੋੜ ਹੈ।ਦੀਦੀ ਮਾਧਵੀ ਨੇ ਜੀਵਨ ਵਿੱਚ ਸਹਿਜ਼ਤਾ ਲਿਆਉਣ ਦੀ ਗੱਲ ਆਖੀ।ਲੌਂਗੋਵਾਲ ਬ੍ਰਹਮਕੁਮਾਰੀ ਸੈਂਟਰ ਦੇ ਦੀਦੀ ਰੀਤੂ ਨੇ ਮਾਨਵ-ਜੀਵਨ ਵਿੱਚ ਗਿਆਨ ਸ਼ਰਧਾ ਭਾਵਨਾ ਅਤੇ ਸਮਾਜ ਸੇਵਾ ਦੀ ਗੱਲ ਕਹੀ।ਸਮਾਜਸੇਵੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਜੈਦ ਪੱਤੀ ਵਿਖੇ ਸਮੂਹ ਭੈਣ ਭਰਾਵਾਂ ਦੇ ਸਹਿਯੋਗ ਨਾਲ ਅਤੇ ਲਾਲ ਛੱਜੂ ਰਾਮ ਦੀ ਸਹਾਇਤਾ ਨਾਲ ਇਹ ਧਾਰਮਿਕ ਆਯੋਜਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਪੱਤਰਕਾਰ ਦਵਿੰਦਰ ਵਸ਼ਿਸ਼ਟ, ਸ਼ਿਸ਼ਨ ਪਾਲ ਗਰਗ ਪ੍ਰਧਾਨ ਆਮ ਆਦਮੀ ਪਾਰਟੀ ਸਿਟੀ ਲੌਂਗੋਵਾਲ, ਕੌਂਸਲਰ ਸੁਸ਼ਮਾ ਰਾਣੀ, ਮਾਸਟਰ ਅਵਨੀਸ਼ ਲੌਂਗੋਵਾਲ, ਸੰਜੀਵ ਕੁਮਾਰ, ਡਾ. ਧਰਮਿੰਦਰ ਗਰਗ, ਡਾ. ਸੁਭਕਰਨ ਸ਼ਰਮਾ, ਨਿਰਮਲ ਮੰਗਲਾ, ਰਾਜਬੀਰ ਕੌਰ, ਅਸ਼ੋਕ ਕੁਮਾਰ, ਦਿਨੇਸ਼ ਕੁਮਾਰ ਮਾਨਵ ਫਰਟੀਲਾਈਜ਼ਰ, ਆੜਤੀਆ ਸੁਭਾਸ਼ ਚੰਦ, ਸ੍ਰੀਮਤੀ ਕਾਂਤਾ ਦੇਵੀ ਪ੍ਰਧਾਨ ਅਗਰਵਾਲ ਮਹਿਲਾ ਵਿੰਗ ਲੌਂਗੋਵਾਲ ਤੇ ਪੱਤੀ ਜੈਦ ਦੇ ਸਮੂਹ ਨਿਵਾਸੀ ਮੌਜ਼ੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …