Thursday, February 26, 2026

ਮਾਮਲਾ ਸਮਰਾਲਾ ਸ਼ਹਿਰ ‘ਚ ਗੰਦੇ ਪਾਣੀ ਦੇ ਨਿਕਾਸ ਤੇ ਹੋਰ ਸਮੱਸਿਆਵਾਂ ਦਾ

ਲ਼ੋਕ ਸੰਘਰਸ਼ ਕਮੇਟੀ ਸਮਰਾਲਾ ਤੇ ਮੁਹੱਲਾ ਨਿਵਾਸੀਆਂ ਦਾ ਵਫਦ ਐਸ.ਡੀ.ਐਮ ਨੂੰ ਮਿਲਿਆ
ਸਮਰਾਲਾ, 10 ਫਰਵਰੀ (ਇੰਦਰਜੀਤ ਸਿੰਘ ਕੰਗ) – ਲੋਕ ਸੰਘਰਸ਼ ਕਮੇਟੀ ਤੇ ਮੁਹੱਲਾ ਨਿਵਾਸੀਆਂ ਵੱਲੋਂ ਸ਼ਹਿਰ ‘ਚ ਗੰਦੇ ਪਾਣੀ ਦੇ ਨਿਕਾਸ, ਸਟਰੀਟ ਲਾਈਟਾਂ ਚਾਲੂ ਕਰਨ ਅਤੇ ਆਵਾਰਾ ਪਸ਼ੂਆਂ ਦਾ ਢੁੱਕਵਾਂ ਪ੍ਰਬੰਧ ਕਰਨ ਲਈ ਵਫਦ ਐਸ.ਡੀ.ਐਮ ਸਮਰਾਲਾ ਨੂੰ ਮਿਲਿਆ।ਲੋਕ ਸੰਘਰਸ਼ ਕਮੇਟੀ ਦੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਖੰਨਾ ਰੋਡ ਸਮਰਾਲਾ ਤੇ ਪੁਰਾਣੀ ਚੁੰਗੀ ਦੇ ਸਾਹਮਣੇ ਵਾਲੇ ਮੇਨ ਹੋਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਗੰਦਾ ਪਾਣੀ ਨਿਕਲ ਕੇ ਸੜਕ ਤੇ ਖੜ੍ਹਾ ਰਹਿਣ ਕਾਰਨ ਸੜਕ ਟੁੱਟ ਭੱਜ ਗਈ ਹੈ,ਡੂੰਘੇ ਟੋਏ ਪੈ ਰਹੇ ਹਨ,ਹਰ ਇੱਕ ਆਉਣ ਜਾਣ ਵਾਲੇ ਵਹੀਕਲਾਂ ਤੇ ਲੋਕਾਂ ਨੂੰ ਲਗਾਤਾਰ ਸਮੱਸਿਆ ਆ ਰਹੀ ਹੈ।ਦੁਕਾਨਾਂ ਵਾਲਿਆਂ ਦੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਹੈ।ਘਰਾਂ ਚ ਪਾਣੀ ਵੜ ਕੇ ਘਾਤਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਇਸ ਸਮੱਸਿਆਂ ਨੂੰ ਹੱਲ ਕਰਨ ਲਈ ਜਥੇਬੰਦੀ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਸਮੇਂ ਹੋਂਦ ‘ਚ ਆਈਆਂ ਅਕਾਲੀ-ਭਾਜਪਾ, ਕਾਂਗਰਸ ਦੀਆਂ ਸਰਕਾਰਾਂ ਤੇ ਪ੍ਰਸ਼ਾਸ਼ਨ ਤੋਂ ਮੰਗ ਕਰਦੀਆਂ ਆ ਰਹੀਆਂ ਹਨ ਤੇ ਲਗਾਤਾਰ ਆਵਾਜ ਬੁਲੰਦ ਕਰਦੀ ਰਹੀ ਹੈ।ਪਰ ਅਜੇ ਤੱਕ ਕੋਈ ਹੱਲ ਨਹੀ ਕੀਤਾ ਗਿਆ।ਸੀਵਰੇਜ ਅਜੇ ਤੱਕ ਅਧੂਰਾ ਪਿਆ ਹੈ।ਹੁਣ ਆਪ ਸਰਕਾਰ ਵੱਲੋਂ ਵੀ ਸ਼ਹਿਰ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀ ਕੀਤਾ ਗਿਆ।ਇਹ ਮਾਮਲਾ ਈ.ਓ ਸਮਰਾਲਾ ਤੇ ਸੰਬੰਧਤ ਵਿਧਾਇਕ ਦੇ ਵੀ ਧਿਆਨ ਚ ਲਿਆਂਦਾ ਸੀ।ਇਸ ਤਰ੍ਹਾਂ ਆਵਾਰਾ ਪਸ਼ੂਆਂ (ਗਊਆਂ, ਸਾਨ, ਕੁੱਤੇ) ਆਦਿ ਦਾ ਵੀ ਕੋਈ ਢੁੱਕਵਾਂ ਪ੍ਰਬੰਧ ਨਹੀ ਕੀਤਾ ਗਿਆ। ਜਦੋਂ ਕਿ ਇਹਨਾਂ ਸਮੱਸਿਆਵਾਂ ਕਰਕੇ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।ਕਈ ਵਾਰੀ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ, ਪਰ ਕਿਸੇ ਵੀ ਸਰਕਾਰ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀ ਕੀਤਾ ਗਿਆ।ਲੋਕਾਂ ਦੇ ਮਨਾਂ ਚ ਆਏ ਰੋਜ਼ ਰੋਸ ਵੱਧ ਰਿਹਾ ਹੈ।ਆਗੂ ਨੇ ਕਿਹਾ ਕਿ ਐਸ.ਡੀ.ਐਮ ਸਮਰਾਲਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਇਹਨਾਂ ਮਸਲਿਆਂ ਤੇ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ।
ਉਪਰੋਕਤ ਤੋਂ ਇਲਾਵਾ ਵਫਦ ‘ਚ ਹਰਜੋਤ ਕੁਮਾਰ, ਸੰਤੋਖ ਸਿੰਘ ਨਾਗਰਾ, ਬਲਦੇਵ ਸਿੰਘ, ਅਮਰਜੀਤ ਸਿੰਘ ਬਾਲ਼ਿਓ, ਜਗਦੀਪ ਸਿੰਘ ਤੇ ਸਰਫਰੋਜ ਅਲੀ ਸ਼ਾਮਿਲ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …