Sunday, September 8, 2024

ਸਰਬਤ ਦੇ ਭਲੇ ਲਈ ਧਾਰਮਿਕ ਸਮਾਗਮ ਦਾ ਆਯੋਜਨ

ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਪੀ.ਡਬਲਿਊ.ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੰਗਰੂਰ ਵਲੋਂ ਧਾਰਮਿਕ ਸਮਾਗਮ ਸਥਾਨਿਕ ਵਾਟਰ ਵਰਕਸ ਸਥਾਨ ਹਾਊਸਿੰਗ ਬੋਰਡ ਕਲੋਨੀ ਵਿਖੇ ਕਰਵਾਇਆ ਗਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਨਾਮ ਸਿੰਘ ਅਤੇ ਗੁਰਤੇਜ ਸਿੰਘ ਸੁਪਰਡੈਂਟ, ਮਾਲਵਿੰਦਰ ਸਿੰਘ ਜਿ਼ਲਾ ਪ੍ਰਧਾਨ, ਭੁਪਿੰਦਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਬਡਰੁੱਖਾਂ ਵਿੱਤ ਸਕੱਤਰ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਨਾਲ ਹਰਵਿੰਦਰ ਸਿੰਘ ਪੱਪੂ ਦੀ ਅਗਵਾਈ ਵਿੱਚ ਹੋਈ।ਗੁਰਜੰਟ ਸਿੰਘ ਰਾਹੀ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਾਂਝੀ ਵਾਲਤਾ ਤੇ ਮਨੁੱਖਤਾ ਦੀ ਭਲਾਈ ਸਬੰਧੀ ਵਿਚਾਰਾਂ ਦੀ ਸਾਂਝ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ।ਸਮਾਗਮ ਲਈ ਪੋ: ਨਰਿੰਦਰ ਸਿੰਘ, ਹਰਭਜਨ ਸਿੰਘ ਭੱਟੀ, ਸੁਖਮੀਤ ਸਿੰਘ, ਸੁਰਿੰਦਰ ਸਿੰਘ ਕੁਲਦੀਪ ਸਿੰਘ ਬਾਗੀ, ਸੁਰਿੰਦਰ ਸਿੰਘ ਸੋਢੀ, ਹਰਵਿੰਦਰ ਕੌਰ, ਅਮਨਦੀਪ ਕੌਰ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।
ਪਰਮਜੀਤ ਸ਼ਰਮਾ ਡੀ.ਐਸ.ਪੀ ਐਸ.ਡੀ.ਓ ਗੁਰਇਕਬਾਲ ਸਿੰਘ, ਸਤਿੰਦਰ ਪਾਲ ਸਿੰਘ, ਗੁਰਬਿੰਦਰ ਸਿੰਘ ਸਿੱਧੂ, ਰਾਵਿੰਦਰ ਸਿੰਘ ਅਕਾਊਂਟੈਂਟ, ਸੁਖਦੇਵ ਚੰਗਾਲੀਵਾਲਾ ਜਿਲ੍ਹਾ ਪ੍ਰਧਾਨ ਪੀ.ਐਸ.ਐਸ.ਐਫ, ਹਰਪਾਲ ਸਿੰਘ ਪ੍ਰਧਾਨ ਸੁਨਾਮ, ਛੱਜੂ ਰਾਮ ਮੂਨਕ, ਤਰਸੇਮ ਸਿੰਘ ਭੱਠਲ, ਰਾਜਵੀਰ ਸਿੰਘ ਬਡਰੁੱਖਾਂ, ਹਰਵਿੰਦਰ ਸਿੰਘ, ਗੁਰਜੀਤ ਸਿੰਘ ਸਮੇਤ ਵਿਭਾਗ ਦੇ ਸਟਾਫ ਮੈਂਬਰ ਅਤੇ ਯੂਨੀਅਨ ਦੇ ਨੁਮਾਇੰਦੇ ਵਡੀ ਗਿਣਤੀ ਵਿੱਚ ਹਾਜ਼ਰ ਸਨ।ਮਾਲਵਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਸੰਗਰੂਰ ਬ੍ਰਾਂਚ ਯੂਨੀਅਨ ਵਲੋਂ ਇਹ ਸਮਾਗਮ ਸਰਬਤ ਦੇ ਭਲੇ ਅਤੇ ਵਿਭਾਗ ਦੀ ਚੜ੍ਹਦੀ ਕਲਾ ਲਈ ਕਰਵਾਇਆ ਗਿਆ।ਜਿਸ ਲਈ ਯੂਨੀਅਨ ਆਗੂਆਂ, ਮੈਂਬਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਭਰਪੂਰ ਸਹਿਯੋਗ ਮਿਲਿਆ ਹੈ।ਸਟੱਡੀ ਸਰਕਲ ਵਲੋਂ ਗੁਰਬਿੰਦਰ ਸਿੰਘ ਸਿੱਧੂ ਐਸ.ਡੀ.ਓ ਅਤੇ ਮਾਲਵਿੰਦਰ ਸਿੰਘ ਨੂੰ ਸਨਮਾਨਿਤ ਕਰਨ ਦੀ ਰਸਮ ਕੁਲਵੰਤ ਸਿੰਘ ਨਾਗਰੀ, ਗੁਰਜੰਟ ਸਿੰਘ ਰਾਹੀ, ਲਾਭ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਹਰਭਜਨ ਸਿੰਘ ਭੱਟੀ ਤੇ ਹਰਵਿੰਦਰ ਕੌਰ ਨੇ ਨਿਭਾਈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …