Thursday, September 3, 2026

ਯੂਨੀਵਰਸਿਟੀ ਵਿਖੇ `ਸ਼ਹਿਰਾਂ ਵਿੱਚ ਰਹਿਣਯੋਗਤਾ` ਵਿਸ਼ `ਤੇ ਰਾਸ਼ਟਰੀ ਕਾਨਫਰੰਸ ਦਾ ਆਯੋਜਨ

ਸ਼ਹਿਰੀ ਮਾਸਟਰ-ਪਲਾਨ ਵਿਚ ਹਰਿਆਲੀ-ਪਲਾਨ ਨੂੰ ਪਹਿਲ ਦੇ ਆਧਾਰ `ਤੇ ਰੱਖਿਆ ਜਾਵੇ- ਸ਼ਹਿਰੀਯੋਜਨਾਕਾਰ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸੈਂਟਰ ਆਫ ਸਾਇੰਸ ਐਂਡ ਐਨਵਾਇਰਮੈਂਟ ਨਵੀਂ ਦਿੱਲੀ ਵੱਲੋਂ ਸ਼ੀਤਲਤਾ ਕੇਂਦਰਿਤ ਸ਼ਹਿਰਾਂ ਵਿੱਚ ਰਹਿਣਯੋਗਤਾ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਕਾਨਫਰੰਸ ਵਿੱਚ ਯੋਜਨਾਬੰਦੀ ਅਤੇ ਆਰਕੀਟੈਕਚਰ ਦੇ ਖੇਤਰ ਦੇ ਲਗਭਗ 120 ਯੋਜਨਾਕਾਰਾਂ ਅਤੇ ਆਰਕੀਟੈਕਟਾਂ ਨੇ ਭਾਗ ਲਿਆ।
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਸਮਾਜ ਦੀਆਂ ਲੋੜਾਂ ਅਤੇ ਵਾਤਾਵਰਣ ਅਨੁਕੂਲਤਾ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰੀ ਯੋਜਨਾਬੰਦੀ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਸੁਯੋਗ ਸ਼ਹਿਰੀ ਯੋਜਨਾਬੰਦੀ ਲਈ ਨੀਤੀ ਘਾੜਿਆਂ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐਸ.ਈ) ਨਵੀਂ ਦਿੱਲੀ ਦੇ ਸਸਟੇਨੇਬਲ ਹੈਬੀਟੇਟ ਪ੍ਰੋਗਰਾਮ ਦੇ ਪ੍ਰੋਗਰਾਮ ਡਾਇਰੈਕਟਰ ਰਜਨੀਸ਼ ਸਰੀਨ ਨੇ ਮੁੱਖ ਭਾਸ਼ਣ ਦਿੰਦਿਆਂ ਕਿਹਾ ਕਿ ਜਲਵਾਯੂ -ਜਵਾਬਦੇਹ ਯੋਜਨਾਬੰਦੀ ਅਤੇ ਡਿਜ਼ਾਈਨ ਦੀ ਘਾਟ ਕਾਰਨ ਸ਼ਹਿਰੀ ਰਹਿਣ-ਸਹਿਣ ਵਿ1ਚ ਵੱਡੀਆਂ ਘਾਟਾਂ ਪੈਦਾ ਹੋਈਆਂ ਹਨ ਅਤੇ ਇਹਨਾਂ ਕਾਰਕਾਂ ਨੂੰ ਸ਼ੀਤਲ ਭਾਵ ਘੱਟ ਤਾਪਮਾਨ ਵਾਲੇ ਵਸੇਬੇ ਦੀ ਰਣਨੀਤੀ ਦੇ ਹਿੱਸੇ ਵਜੋਂ ਸ਼ਾਮਲ ਕਰਨ ਲਈ ਮਾਸਟਰ ਪਲਾਨ ਅਤੇ ਬਿਲਡਿੰਗ ਉਪ-ਨਿਯਮਾਂ ਨੂੰ ਸੋਧਣ ਦੀ ਲੋੜ ਹੈ।ਪੀ.ਪੀ.ਸੀ.ਬੀ ਜਲੰਧਰ ਦੇ ਮੁੱਖ ਵਾਤਾਵਰਣ ਇੰਜੀਨੀਅਰ ਇੰਜੀ. ਕਰੁਨੇਸ਼ ਗਰਗ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਹਰਿਆਲੀ ਵਾਲਾ ਸਪੇਸ ਸਾਡੀ ਮਾਨਸਿਕਤਾ ਤੋਂ ਗੈਰਹਾਜ਼ਰ ਹੋਣ ਕਰਕੇ ਸਾਡੇ ਸ਼ਹਿਰਾਂ ਵਿੱਚ ਵਾਤਾਵਰਣ `ਤੇ ਬਹੁਤ ਪ੍ਰਭਾਵ ਪਿਆ ਹੈ, ਹਰਿਆਲੀ ਵਾਲੇ ਖੇਤਰਾਂ ਨੂੰ ਕੰਕਰੀਟ ਨਾਲ ਪੱਕਿਆਂ ਕਰਕੇ ਵਿਕਾਸ ਦਾ ਉਲਟਾ ਪਾਸਾ ਵਿਖਾਇਆ ਹੈ।
ਇਸ ਤੋਂ ਪਹਿਲ਼ਾਂ ਬੁਲਾਰਿਆਂ ਅਤੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਪ੍ਰੋਫੈਸਰ ਅਸ਼ਵਨੀ ਲੂਥਰਾ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਹੋਏ ਚੰਗੇ ਵਿਚਾਰਾਂ ਨੂੰ ਸਿਲੇਬਸ ਅਪਗ੍ਰੇਡ ਕਰਨ ਲਈ ਵਿਚਾਰ-ਵਟਾਂਦਰੇ ਅਤੇ ਇਨ੍ਹਾਂ ਵਿਚਾਰਾਂ ਦੇ ਉਭਾਰ ਨੂੰ ਯਕੀਨੀ ਬਣਾਏਗੀ ਅਤੇ ਨਾਲ ਹੀ ਭਾਰਤੀ ਸ਼ਹਿਰਾਂ ਵਿੱਚ ਸ਼ੀਤਲਤਾ ਭਰਪੂਰ ਰਹਿਣਯੋਗਤਾ ਨੂੰ ਵਧਾਉਣ ਲਈ ਉਦਮ ਕਰੇਗੀ।
ਉਦਘਾਟਨੀ ਭਾਸ਼ਣ ਤੋਂ ਬਾਅਦ ਤਿੰਨ ਤਕਨੀਕੀ ਸੈਸ਼ਨ ਹੋਏ, ਪਹਿਲੇ ਸੈਸ਼ਨ ਵਿੱਚ ਸ਼੍ਰੀਮਤੀ ਸੁਗੀਤ ਗਰੋਵਰ, ਡਾ. ਨਿਮਿਸ਼ ਗੁਪਤਾ ਅਤੇ ਸ਼੍ਰੀਮਤੀ ਮਿਤਾਸ਼ੀ ਸਿੰਘ ਦੁਆਰਾ ਖੋਜ਼ ਪਰਚਾ ਪੇਸ਼ ਕੀਤਾ ਗਿਆ, ਜਿਸ ਵਿਚ ਸ਼ਹਿਰੀ ਯੋਜਨਾਬੰਦੀ ਅਤੇ ਜਲਵਾਯੂ ਪਰਿਵਰਤਨ ਨੂੰ ਕੇਂਦਰ ਵਿਚ ਰੱਖਦਿਆਂ ਸ਼ਹਿਰੀ ਢਾਂਚੇ ਨੂੰ ਡੀਕੋਡ ਕੀਤਾ ਗਿਆ।ਦੂਜਾ ਤਕਨੀਕੀ ਸੈਸ਼ਨ ਸ਼ਹਿਰੀ ਮੈਟਾਬੋਲਿਜਜ਼ਮ `ਤੇ ਕੇਂਦ੍ਰਿਤ ਸੀ ਜਿਸ ਵਿੱਚ ਸ਼ੈਲੇਂਦਰ ਕੌਸ਼ਿਕ, ਸਹਿ-ਸੰਸਥਾਪਕ ਸਿਟੀਜ਼ ਫੋਰਮ, ਲੰਡਨ, ਸ਼੍ਰੀਮਤੀ ਅਨੰਨਿਆ ਦਾਸ ਅਤੇ ਸੀਐਸਈ ਤੋਂ ਸ਼੍ਰੀਮਤੀ ਮਿਤਾਸ਼ੀ ਸਿੰਘ ਦੁਆਰਾ ਵਿਸ਼ੇ ਖੋਜ-ਚਰਚਾ ਕੀਤੀ ਗਈ।ਇਹ ਖੋਜ਼ ਚਰਚਾ ਸ਼ਹਿਰੀ ਹਰਿਆਲੀ ਅਤੇ ਵਿਸ਼ੇਸ਼ ਤੌਰ `ਤੇ ਘੱਟ ਆਮਦਨੀ ਬੰਦੋਬਸਤਾਂ ਦੇ ਸਬੰਧ ਵਿੱਚ ਮੁਲਾਂਕਣਯੋਗਤਾ `ਤੇ ਕੇਂਦਰਿਤ ਸੀ।ਤੀਸਰਾ ਸੈਸ਼ਨ ਅਰਬਨ ਕਵਰ `ਤੇ ਥੀਮ ਕੀਤਾ ਗਿਆ ਸੀ।ਜਿਸ ਵਿੱਚ ਡਾ. ਰੀਤੂ ਰਾਜ ਕੌਰ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਰਿਆਲੀ ਦੀਆਂ ਭਵਿੱਖਤ ਨੀਤੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸੀ.ਐਸ.ਈ ਤੋਂ ਸੁਗੀਤ ਗਰੋਵਰ ਨੇ ਇਮਾਰਤਾਂ ਨੂੰ ਠੰਢਾ ਕਰਨ ਬਾਰੇ ਨੁੱਕਤਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਦੋ ਪੈਨਲਾਂ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।ਜਿਸ ਵਿੱਚ ਕਈ ਮਾਹਰਾਂ ਅਤੇ ਪ੍ਰੈਕਟੀਸ਼ਨਰਾਂ ਨੇ ਕੂਲਿੰਗ ਰਣਨੀਤੀ ਵਿਕਸਤ ਕਰਨ ਅਤੇ ਇਸ ਨੂੰ ਲਾਗੂ ਕਰਨ ਲਈ ਇੱਕ ਰੋਡਮੈਪ ਤਿਆਰ ਕਰਨ ਲਈ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ।
ਇਸ ਵਿਚ ਹਿੱਸਾ ਲੈਣ ਵਾਲਿਆਂ ਵਿੱਚ ਡਾ. ਕੁਲਵੰਤ ਸਿੰਘ ਮੁੱਖ ਕਾਰਜ਼ਕਾਰੀ ਅਧਿਕਾਰੀ 3 ਆਰ ਫਾਊਂਡੇਸ਼ਨ ਨਵੀਂ ਦਿੱਲੀ ਪੰਕਜ਼ ਬਾਵਾ. ਸੀ.ਟੀ.ਪੀ ਪੰਜਾਬ ਪੀ.ਪੀ ਸਿੰਘ, ਸੀ.ਟੀ.ਪੀ ਹਰਿਆਣਾ ਪ੍ਰੋ. ਮਨਜੀਤ ਸਿੰਘ, ਸਾਬਕਾ ਪ੍ਰਧਾਨ ਆਈ.ਐਸ.ਪੀ.ਆਰ ਪੰਚਕੂਲਾ ਅਤੇ ਡਾ. ਹਰਜਿੰਦਰ ਸਿੰਘ (ਐਸ ਪਲੈਨਿੰਗ) ਵਿਕਟੋਰੀਆ ਆਸਟ੍ਰੇਲੀਆ ਸ਼ਾਮਲ ਸਨ।
ਇਸ ਕਾਨਫਰੰਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਟਾਊਨ ਪਲਾਨਰਜ਼, ਪੀਪੀਸੀਬੀ ਦੇ ਅਧਿਕਾਰੀ, ਲਵਲੀ ਯੂਨੀਵਰਸਿਟੀ, ਜਲੰਧਰ ਦੇ ਵਿਦਿਆਰਥੀ ਅਤੇ ਫੈਕਲਟੀ ਡੈਲੀਗੇਟ, ਵਾਤਾਵਰਨ ਅਤੇ ਬੋਟੈਨੀਕਲ ਸਾਇੰਸਜ਼ ਵਿਭਾਗ ਅਤੇ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਵਫ਼ਦ ਨੇ ਸ਼ਮੂਲੀਅਤ ਕੀਤੀ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …