ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ੱਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਮਈ 2023 ਅੰਡਰ ਗਰੈਜੂਏਟ ਕਲਾਸਾਂ ਸਮੈਸਟਰ
ਦੂਜਾ, ਚੌਥਾ, ਛੇਵਾਂ, ਅਠਵਾਂ ਦਸਵਾਂ ਅਤੇ ਪੋਸਟ ਗਰੈਜੂਏਟ ਸਮੈਸਟਰ ਦੂਜਾ, ਚੌਥਾ ਦੇ ਪੂਰੇ ਵਿਸ਼ੇ/ਰੀ-ਅਪੀਅਰ/ਸਪੈਸ਼ਲ ਚਾਂਸ/ਇੰਪਰੂਵਮੈਂਟ/ਵਾਧੂ ਵਿਸ਼ਾ (ਬੀ.ਐਡ. ਸਮੈਸਟਰ ਦੂਜਾ, ਲਾਅ ਐਫ.ਵਾਈ.ਆਈ.ਸੀ./ਟੀ.ਵਾਈ.ਸੀ ਸਮੈਸਟਰ ਦੂਜਾ ਤੋਂ ਬਗੈਰ) ਪ੍ਰੀਖਿਆ ਫਾਰਮ ਆਨਲਾਈਨ ਪੋਰਟਲ `ਤੇ ਭਰਨ ਅਤੇ ਫੀਸਾਂ ਆਨਲਾਈਨ/ਕੈਸ਼/ਡਰਾਫਟ ਦੁਆਰਾ ਨਿਰਧਾਰਤ ਮਿਤੀਆਂ ਅਨੁਸਾਰ ਲਏ ਜਾਣੇ ਹਨ।
ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਲਾਨਾ ਪ੍ਰੀਖਿਆਵਾਂ ਰੈਗੂਲਰ/ਰੀਅਪੀਅਰ/ਵਾਧੂ ਵਿਸ਼ਾ/ਸਪੈਸ਼ਲ ਚਾਂਸ/ਇੰਪਰੂਵਮੈਂਟ ਦੇ ਫਾਰਮ ਮੈਨੁਅਲ ਤੌਰ `ਤੇ ਯੂਨੀਵਰਸਿਟੀ ਕੈਸ਼ ਕਾਊਂਟਰ ਵਿਖੇ ਨਿਰਧਾਰਤ ਸ਼ਡਿਊਲ ਅਨੁਸਾਰ ਲਏ ਜਾਣੇ ਹਨ।ਉਨ੍ਹਾਂ ਦੱਸਿਆ ਕਿ ਲਾਅ (ਟੀ.ਵਾਈ.ਸੀ ਸਮੈਸਟਰ ਦੂਜਾ ਅਤੇ ਲਾਅ (ਐਫ.ਵਾਈ.ਆਈ.ਸੀ ਸਮੈਸਟਰ ਦੂਜਾ, ਬੀ.ਐਡ. ਸਮੈਸਟਰ ਦੂਜਾ ਦਾ ਸ਼ਡਿਊਲ ਬਾਅਦ ਵਿਚ ਜਾਰੀ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ, ਗਰੇਸ ਵਜੋਂ ਸ਼ਾਮਿਲ ਕਰ ਦਿੱਤੇ ਗਏ ਹਨ, ਇਸ ਲਈ ਗਰੇਸ ਦਿਨਾਂ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ/ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ, ਰੈਗੂਲਰ ਵਿਦਿਆਰਥੀਆਂ ਦੇ ਕਾਲਜਾਂ ਵਲੋਂ ਪੋਰਟਲ ‘ਤੇ ਵਿਸ਼ੇ ਦੀ ਚੋਣ ਅਤੇ ਚਲਾਨ ਪਿ੍ਰੰਟ ਕਰਨ ਦੀ ਆਖਰੀ ਮਿਤੀ ਅਤੇ ਸਲਾਨਾ ਪ੍ਰੀਖਿਆਵਾਂ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਬਿਨਾ ਲੇਟ ਫੀਸ ਤੋਂ 3 ਮਾਰਚ 2023 ਹੈ।ਉਨ੍ਹਾਂ ਦੱਸਿਆ ਕਿ 250 ਰੁਪਏ ਲੇਟ ਫੀਸ ਨਾਲ ਆਖਰੀ ਮਿਤੀ 10 ਮਾਰਚ, ਪੰਜ ਸੌ ਨਾਲ 14 ਮਾਰਚ, ਇਕ ਹਜ਼ਾਰ ਨਾਲ 17 ਮਾਰਚ ਅਤੇ ਦੋ ਹਜ਼ਾਰ ਨਾਲ 20 ਮਾਰਚ ਆਖਰੀ ਮਿਤੀ ਹੈ।ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਰੁਪਏ) ਲੇਟ ਫੀਸ ਨਾਲ ਫਾਰਮ ਪ੍ਰੀਖਿਆ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਜਮਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪਾਈਵੇਟ ਪ੍ਰੀਖਿਆਰਥੀਆਂ ਵਲੋਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਅਤੇ ਰੈਗੂਲਰ ਵਿਦਿਆਰਥੀਆਂ ਦੀ ਕਾਲਜਾਂ ਵਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਉਂਟਰ ਜਾਂ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਬਿਨਾ ਲੇਟ ਫੀਸ ਤੋਂ 10 ਮਾਰਚ, ਦੋ ਸੌ ਪੰਜਾਹ ਨਾਲ 14 ਮਾਰਚ, ਪੰਜ ਸੌ ਰੁਪਏ ਨਾਲ 17 ਮਾਰਚ, ਇਕ ਹਜ਼ਾਰ ਨਾਲ 20 ਮਾਰਚ ਅਤੇ ਦੋ ਹਜ਼ਾਰ ਰੁਪਏ ਨਾਲ 22 ਮਾਰਚ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਰੁਪਏ) ਲੇਟ ਫੀਸ ਨਾਲ ਫਾਰਮ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਜਮਾਂ ਕਰਵਾਏ ਜਾ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media