Sunday, February 1, 2026

ਕਥਾ ਗਿਆਨ ਯੁੱਗ ਦੇ ਸਬੰਧ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਸ਼ਿਵ ਮੰਦਰ ਵਿਖੇ ਕਥਾ ਗਿਆਨ ਯੁੱਗ ਦਾ ਸ਼ੁਭਆਰੰਭ

ਭੀਖੀ, 13 ਫਰਵਰੀ (ਕਮਲ ਜ਼ਿੰਦਲ) – ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਸ਼ਿਵ ਮੰਦਿਰ ਭੀਖੀ ਵਲੋਂ 33ਵੇਂ ਮਹਾਂਸ਼ਿਵਰਾਤਰੀ ਉਤਸਵ ਦੇ ਸਬੰਧ ਵਿੱਚ ਸ਼੍ਰੀ ਸ਼ਿਵ ਮੰਦਰ ਵਿਖੇ ਸ਼ੁਰੂ ਹੋਏ ਕਥਾ ਗਿਆਨ ਯੱਗ ਨੂੰ ਸਮਰਪਿਤ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜੋ ਡੇਰਾ ਬਾਬਾ ਬਲਵੰਤ ਮੁਨੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸਥਾਨਕ ਸ਼ਿਵ ਮੰਦਰ ਵਿਖੇ ਸਮਾਪਤ ਹੋਈ।ਕਲਸ਼ ਯਾਤਰਾ ਦੌਰਾਨ ਸ਼੍ਰੀਮਦ ਭਾਗਵਤ ਦੀ ਪਰਿਕਰਮਾ ਕਰਾਉਣ ਦੀ ਰਸਮ ਮਨੀਸ਼ ਜਿੰਦਲ ਕੋਟੜੇ ਵਾਲੇ, ਕਲਸ਼ ਪੂਜਨ ਹਰਮੇਸ਼ ਲਾਲ ਮਿੱਤਲ ਪ੍ਰਧਾਨ, ਸਤਸੰਗ ਜੋਤੀ ਪੂਜਨ ਭੋਲਾ ਰਾਮ ਮੱਤੀ ਵਾਲੇ ਨੇ ਕਰਵਾਇਆ।ਕਲਸ਼ ਯਾਤਰਾ ਦਾ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ।ਮੰਦਿਰ ਕਮੇਟੀ ਦੇ ਪ੍ਰਧਾਨ ਹਰਮੇਸ਼ ਲਾਲ ਮਿੱਤਲ ਨੇ ਦੱਸਿਆ ਕਿ ਸ਼੍ਰੀ ਸ਼ਿਵ ਮੰਦਰ ਵਿਖੇ ਵਿਸ਼ਾਲ ਕਥਾ ਸੰਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ 19 ਫਰਵਰੀ ਤੱਕ ਚੱਲੇਗਾ।ਇਸ ਵਿੱਚ ਸ਼ਿਵਾਨੀ ਕ੍ਰਿਸ਼ਨਾ ਸ਼ੁਕਲ ਵਰਿੰਦਾਵਨ ਵਾਲੇ ਸੰਗੀਤਮਈ ਕਥਾ ਕੀਰਤਨ ਕਰਨਗੇ।ਉਨ੍ਹਾਂ ਕਿਹਾ ਕਿ ਕਥਾ ਸੰਸਥਾਨ ਦੇ ਅਧਿਆਤਮ ਸ਼ਾਖਾ ਦੀ ਇੱਕ ਕੜੀ ਹੈ, ਜਿਸ ਦਾ ਉਦੇਸ਼ ਸਾਰੇ ਸੰਸਾਰ ਵਿੱਚ ਈਸ਼ਵਰ ਦੇ ਸੰਦੇਸ਼ ਨੂੰ ਪਹੁੰਚਾਉਣਾ ਹੈ।ਮੰਦਿਰ ਕਮੇਟੀ ਦੇ ਆਗੂ ਰਜਿੰਦਰ ਰਾਜੀ ਅਤੇ ਭੋਲਾ ਮੱਲ ਮਿੱਤਲ ਨੇ ਦੱਸਿਆ ਕਿ 18 ਫਰਵਰੀ ਨੂੰ ਸਵੇਰੇ 9 ਵਜੇ ਝੰਡਾ ਰਸਮ ਅਦਾ ਕੀਤੀ ਜਾਵੇਗੀ ਅਤੇ ਇਸੇ ਦਿਨ ਸਵੇਰੇ 10.00 ਵਜੇ ਕਥਾ ਪ੍ਰਵਚਨ ਕੀਤੇ ਜਾਣਗੇ।18 ਫਰਵਰੀ ਨੂੰ ਰਾਤ 9.00 ਵਜੇ ਸ਼ਿਵ ਚੋਂਕੀ ਵਿੱਚ ਪ੍ਰਸਿੱਧ ਕਲਾਕਾਰ ਭਾਰਤੀ ਸ਼ਰਮਾ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ।19 ਫਰਵਰੀ ਨੂੰ ਸਵੇਰੇ 7.00 ਵਜੇ ਹਵਨ ਯੱਗ ਕੀਤਾ ਜਾਵੇਗਾ ਅਤੇ 9.00 ਵਜੇ ਪੂਰਨ ਆਹੂਤੀ ਪਾਈ ਜਾਵੇਗੀ।ਇਸੇ ਦਿਨ ਸਵੇਰੇ 10 ਵਜੇ ਕਥਾ ਪ੍ਰਵਚਨ ਕੀਤਾ ਜਾਵੇਗਾ ਤੇ ਸਵੇਰੇ 10.00 ਵਜੇ ਬ੍ਰਹਮ ਭੋਜ ਅਤੇ ਕੰਜ਼ਕ ਪੂਜਨ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।
ਇਸ ਮੌਕੇ ਅਸ਼ੋਕ ਕੁਮਾਰ ਬੱਗਾ, ਸੰਦੀਪ ਜ਼ਿੰਦਲ, ਧਰਮਪਾਲ ਜਿੰਦਲ, ਵਿਪਨ ਗੰਢੀ, ਰਾਜ ਕੁਮਾਰ ਸਿੰਗਲਾ, ਜੀਵਨ ਸਿੰਗਲਾ, ਜੀਵਨ ਕੁਮਾਰ ਦੁੱਲਾ, ਰਿੰਕਾ ਅਤਲਾ, ਗੁਲਸ਼ਨ ਮਿੱਤਲ ਬੱਲੀ, ਸੁਖਦੇਵ ਸੁੱਖਾ, ਅਭਿਸ਼ੇਕ ਜੈਨ ਮੰਗੀ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …