Saturday, February 21, 2026

ਭਾਰਤੀ ਕਮਿਊਨਿਸਟ ਪਾਰਟੀ ਨੇ ਸਾੜਿਆ ਕੇਂਦਰ ਸਰਕਾਰ ਦਾ ਪੁੱਤਲਾ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਕੇਂਦਰੀ ਬਜ਼ਟ ਦੇ ਲੋਕ ਵਿਰੋਧੀ ਮੁੱੱਦਿਆਂ ਨੂੰ ਲੈ ਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਦੇਸ਼ ਵਿਆਪੀ ਰੋਸ ਪ੍ਰਦਸ਼ਨਾਂ ਦੇ ਸੱਦੇ ‘ਤੇ ਅੱਜ ਇੱਥੇ ਛੇਹਰਟਾ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ ਗਿਆ।ਕਮਿਊਨਿਸਟ ਪਾਰਟੀ ਦੇ ਵਲੰਟੀਅਰ ਏਕਤਾ ਭਵਨ ਛੇਹਰਟਾ ਵਿਖੇ ਇਕੱਠੇ ਹੋਏ।ਜਿੰਨ੍ਹਾਂ ਨੂੰ ਅਮਰਜੀਤ ਸਿੰਘ ਆਸਲ, ਵਿਜੇ ਕੁਮਾਰ ਅਤੇ ਦਸਵਿੰਦਰ ਕੌਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕ ੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਆਖਰੀ ਬਜ਼ਟ ਦੀਆਂ ਲੋਕ ਵਿਰੋਧੀ ਮੱਦਾਂ ਦੀ ਕਰੜੀ ਨਿੰਦਾ ਕੀਤੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਆਖਰੀ ‘‘ਅੰਮ੍ਰਿਤ-ਕਾਲ-ਬਜ਼ਟ“ ਵਿੱਚ ਰੁਜ਼ਗਾਰ, ਸਿਹਤ, ਸਿੱਖਿਆ ਅਤੇ ਮਹਿੰਗਾਈ ਵਰਗੇ ਅਹਿਮ ਸੁਆਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਬਜ਼ਟ ਭਾਸ਼ਣ ਵਿੱਚ ਕੇਵਲ ਝੂਠ ਅਤੇ ਜ਼ੁਮਲੇਬਾਜੀ ਹੀ ਹੈ।ਮਜ਼ਦੂਰਾਂ/ਮੁਲਾਜਮਾਂ ਦੀ ਸਮਾਜਿਕ ਸੁਰੱਖਿਆ, ਪੈਨਸ਼ਨ ਅਤੇ ਘੱਟੋ-ਘੱਟ ਮਜ਼ਦੂਰੀ ਆਦਿ ਜਿਹੇ ਅਹਿਮ ਮੁੱਦੇ ਬਜ਼ਟ ਵਿੱਚ ਨਹੀਂ ਮਿਲਦੇ।ਆਮ ਲੋਕਾਂ ਨੂੰ ਰਾਹਤ ਨਹੀਂ ਹੈ।ਮਨਰੇਗਾ ਦਾ ਬਜ਼ਟ ਘਟਾ ਦਿੱਤਾ ਗਿਆ ਹੈ।ਇੰਡਸਟਰੀ ਨੂੰ ਪ੍ਰਫੂੱਲਿਤ ਕਰਨ ਲਈ ਕੋਈ ਯੋਜਨਾ ਨਹੀਂ ਹੈ।ਕੇਵਲ ਕਾਰਪੋਰੇਟਾਂ ਦੇ ਹਿੱਤਾਂ ਨੂੰ ਹੀ ਧਿਆਨ ਵਿੱੱਚ ਰੱਖਿਆ ਗਿਆ ਹੈ।ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਵੀ ਕੇਵਲ ਦਿਨ-ਕਟੀ ਹੀ ਕਰ ਰਹੀ ਹੈ।ਲੋਕਾਂ ਦੇ ਮਸਲੇ ਉਵੇਂ ਦੇ ਉਵੇਂ ਹੀ ਖੜੇ ਹਨ।ਅਮਨ ਕਾਨੂੰਨ ਦੀ ਸਮੱਸਿਆ ਪਹਿਲਾਂ ਤੋਂ ਵੀ ਵਧੇਰੇ ਵਿਗੜੀ ਪਈ ਹੈ।ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਵੀ ਉਸੇ ਤਰ੍ਹਾਂ ਹੀ ਹੈ।ਕੋਈ ਵੀ ਫਰਕ ਮਹਿਸੂਸ ਨਹੀਂ ਹੋ ਰਿਹਾ।ਅਫਸਰਸ਼ਾਹੀ ਦਾ ਦਬ-ਦਬਾਅ ਵਧੇਰੇ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਵੀ ਸੁਣਵਾਈ ਨਹੀਂ ਹੋ ਰਹੀ।ਇਹਨਾਂ ਮਸਲਿਆਂ ਨੂੰ ਲੈ ਕੇ ਕਮਿਊਨਿਸਟ ਪਾਰਟੀ ਅਤੇ ਖੱਬੀਆਂ ਪਾਰਟੀਆਂ ਵੱਲੋਂ 10 ਮਾਰਚ ਨੂੰ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਅਤੇ ਰੋਸ ਮਾਰਚ ਜਲੰਧਰ ਵਿਖੇ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੁਰਨਾਮ ਕੌਰ, ਰਾਜੇਸ਼ ਕੁਮਾਰ, ਬ੍ਰਹਮਦੇਵ ਸ਼ਰਮਾ, ਗਿਆਨੀ ਗੁਰਦੀਪ ਸਿੰਘ, ਮੋਹਨ ਲਾਲ, ਪ੍ਰੇਮ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …