Wednesday, May 22, 2024

ਸਾਬੀ ਸਾਂਝ, ਨਿੰਜਾ ਤੇ ਸ਼ਰਨ ਕੌਰ ਲੈ ਕੇ ਆ ਰਹੇ ਹਨ ਪੰਜਾਬੀ ਫਿਲਮ `ਮਾਝੇ ਦੀਏ ਮੋਮਬੱਤੀਏ`

ਪ੍ਰਸਿੱਧ ਨਿਰਮਾਤਾ ਸਾਬੀ ਸਾਂਝ ਅਤੇ ਨਿਰਦੇਸ਼ਕ ਰਣਜੀਤ ਸਿੰਘ ਬੱਲ ਨੇ ਆਪਣੀ ਆਉਣ ਵਾਲੀ ਫਿਲਮ `ਮਾਝੇ ਦੀਏ ਮੋਮਬੱਤੀਏ` ਲਈ ਦੋ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸਭ ਤੋਂ ਘੈਂਟ ਦਿੱਖ ਵਾਲੇ ਪੰਜਾਬੀ ਫਿਲਮ ਸਟਾਰ ਨਿੰਜਾ ਅਤੇ ਸ਼ਰਨ ਕੌਰ ਨੂੰ ਇਕੱਠੇ ਕਾਸਟ ਕਰਕੇ ਦਰਸ਼ਕਾਂ ਦੀ ਚਿਰੋਕਣੀ ਇੱਛਾ ਪੂਰੀ ਕਰ ਦਿੱਤੀ ਹੈ।ਜਦੋਂ ਤੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਹੀ ਇੰਡਸਟਰੀ ਵਿੱਚ ਇੱਕ ਹਲਚਲ ਜਿਹੀ ਮੱਚ ਗਈ ਹੈ।
ਨਿਰਮਾਤਾ ਸਾਬੀ ਸਾਂਝ ਨੇ ਦੱਸਿਆ ਕਿ ਇਹ ਰੋਮਾਂਟਿਕ ਫਿਲਮ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ `ਫੋਕ ਸਟੂਡੀਓਜ਼` ਅਤੇ `ਲੰਡਨ ਆਈ’ ਫ਼ਿਲਮ ਸਟੂਡੀਓਜ਼ ਲਿਮਟਿਡ` ਦੇ ਸਹਿਯੋਗ ਨਾਲ ਤਿਆਰ ਕੀਤਾ ਜਾਣ ਵਾਲਾ ਇੱਕ ਡ੍ਰੀਮ ਪ੍ਰੋਜੈਕਟ ਹੈ।ਵਰਨਣਯੋਗ ਹੈ ਕਿ ਨਿਰਮਾਤਾਵਾਂ ਨੇ ਇਸ ਫਿਲਮ ਲਈ ਨਾਮਵਰ ਅਤੇ ਵਧੀਆ ਸਹਾਇਕ ਕਲਾਕਾਰਾਂ ਨੂੰ ਕਾਸਟ ਕੀਤਾ ਹੈ।ਟੀਮ ਇਸ ਫਿਲਮ ਦੀ ਸ਼ੂਟਿੰਗ ਇੰਗਲੈਂਡ ਅਤੇ ਕੁੱਝ ਹੋਰ ਦੇਸ਼ਾਂ ਵਿੱਚ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਫਿਲਮ ਅਗਲੇ ਕੁੱਝ ਮਹੀਨਿਆਂ ਵਿੱਚ ਹੀ ਫਲੋਰ `ਤੇ ਜਾ ਰਹੀ ਹੈ ਅਤੇ 2024 ਵਿੱਚ ਰਲੀਜ਼ ਹੋਵੇਗੀ।
ਖਬਰਾਂ ਮੁਤਾਬਿਕ ਨਿਰਮਾਤਾ ਇਸ ਫਿਲਮ ਨੂੰ ਵੱਡੇ ਬਜ਼ਟ ਨਾਲ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਫਿਲਮ ਦੇ ਜ਼ਿਆਦਾਤਰ ਹਿੱਸੇ ਦੀ ਸ਼ੂਟਿੰਗ ਵਿਦੇਸ਼ਾਂ `ਚ ਕਰਨ ਦੀ ਯੋਜਨਾ ਹੈ।ਇਹ ਫਿਲਮ ਪੰਜਾਬੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮਾਂ ਵਿਚੋਂ ਇੱਕ ਬਣਨ ਜਾ ਰਹੀ ਹੈ।`ਗ੍ਰੇਟ ਸਰਦਾਰ` ਦੀ ਸਫਲਤਾ ਤੋਂ ਬਾਅਦ ਲੋਕਾਂ ਨੂੰ ਨਿਸ਼ਚਿਤ ਤੌਰ `ਤੇ ਨਿਰਦੇਸ਼ਕ ਰਣਜੀਤ ਸਿੰਘ ਬੱਲ ਤੋਂ ਬਹੁਤ ਉਮੀਦਾਂ ਹਨ ਅਤੇ ਲੱਗਦਾ ਹੈ ਕਿ ਉਹ ਇਸ ਵਾਰ ਵੀ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰਨਗੇ।ਬੱਲ ਅਤੇ ਨਿੰਜਾ ਇਸ ਤੋਂ ਪਹਿਲਾਂ ਪੰਜਾਬੀ ਫੀਚਰ ਫਿਲਮ `ਧੱਕਾ ਨਾ ਕਰੋ` ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ `ਮਾਝੇ ਦੀਏ ਮੋਮਬੱਤੀਏ` ਵੀ ਹਿੱਟ ਹੋਵੇਗੀ, ਇਸ ਦੀ ਸਮੁੱਚੀ ਟੀਮ ਨੂੰ ਉਮੀਦ ਹੈ।ਹਾਲ ਹੀ ਵਿੱਚ ਨਿਰਦੇਸ਼ਕ ਬੱਲ ਨੇ ਇੰਗਲੈਂਡ ਵਿੱਚ `ਅਕਲ ਦੇ ਅੰਨ੍ਹੇ` ਨਾਮ ਦੀ ਇੱਕ ਹੋਰ ਫੀਚਰ ਫਿਲਮ ਪੂਰੀ ਕੀਤੀ ਹੈ।ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਨਿੰਜਾ ਦਾ ਅਸਲ ਨਾਮ ਅਮਿਤ ਭੱਲਾ ਹੈ ਅਤੇ ਉਹ ਪੰਜਾਬੀ ਸੰਗੀਤ ਅਤੇ ਸਿਨੇਮਾ ਨਾਲ ਜੁੜਿਆ ਇੱਕ ਗਾਇਕ ਹੈ।ਉਹ ਆਦਤ, ਓਹ ਕਿਉਂ ਨੀ ਜਾਣ ਸਕੇ, ਰੋਈ ਨਾ, ਠੋਕਦਾ ਰਿਹਾ ਅਤੇ ਗੱਲ ਜੱਟਾਂ ਵਾਲੀ, ਵਰਗੇ ਆਪਣੇ ਗੀਤਾਂ ਲਈ ਮਸ਼ਹੂਰ ਹੈ।ਉਸ ਨੇ ਫਿਲਮ `ਚੰਨਾ ਮੇਰਿਆ` ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਿਸ ਲਈ ਉਸ ਨੂੰ ਫਿਲਮਫੇਅਰ ਬੈਸਟ ਡੈਬਿਊ ਮੇਲ ਐਵਾਰਡ ਵੀ ਮਿਲਿਆ ਸੀ।ਲੀਡ ਅਦਾਕਾਰਾ ਸ਼ਰਨ ਕੌਰ, ਟੀ.ਵੀ ਅਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ।ਸਾਰਿਆਂ ਨੇ ਉਸ ਨੂੰ ਹਾਲ ਹੀ `ਚ ਰਿਲੀਜ਼ ਹੋਈ `ਸ਼ਰੀਕ 2` ਵਿੱਚ ਦੇਖਿਆ ਹੋਵੇਗਾ।ਅਦਾਕਾਰਾ ਇਸ ਪ੍ਰੋਜੈਕਟ ਵਿੱਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ।ਉਸ ਨੂੰ ਬਾਕਸਿੰਗ ਬੇਹੱਦ ਪਸੰਦ ਹੈ ਅਤੇ ਐਮ.ਐਮ.ਏ ਟ੍ਰੇਨਰ ਵੀ ਹੈ।ਇਸ ਕਰਕੇ ਅੱਜ ਵੀ ਇਹ ਪੂਰੀ ਫਿੱਟ ਹੈ ਅਤੇ ਉਸ ਨੂੰ ਵੱਡੀਆਂ ਬਾਈਕਾਂ ਚਲਾਉਣਾ ਵੀ ਪਸੰਦ ਹੈ।‘ਮਾਝੇ ਦੀਏ ਮੋਮਬੱਤੀਏ’ ਵਿੱਚ ਸ਼ਰਨ ਕੌਰ ਆਪਣੇ ਕਿਰਦਾਰ ਦੀ ਤਰ੍ਹਾਂ, ਇੱਕ ਬੁਲੇਟ ਮੋਟਰ ਸਾਈਕਲ ਦੀ ਮਾਲਕ ਹੈ ਅਤੇ ਆਪਣੇ ਖਾਲੀ ਸਮੇਂ ਦੌਰਾਨ ਲੰਬੇ ਸਫ਼ਰਾਂ `ਤੇ ਜਾਂਦੀ ਹੈ।ਉਹ ਯਕੀਨੀ ਤੌਰ `ਤੇ ਫਿਲਮ ਵਿੱਚ ਆਪਣੇ ਕਿਰਦਾਰ ਦੇ ਉਸ ਹਿੱਸੇ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰ ਸਕਦੀ ਹੈ।ਸ਼ੁਰੂ ਵਿੱਚ ਘਬਰਾਉਣ ਤੋਂ ਬਾਅਦ, ਉਸ ਨੇ ਪਾਇਆ ਕਿ ਉਸ ਨੂੰ ਲੋਕਾਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਦੇ ਸਾਹਮਣੇ ਆਪਣੀਆਂ ਗੱਲਾਂ ਦੱਸਣਾ ਪਸੰਦ ਹੈ।ਉਹ ਸਟੇਜ਼ `ਤੇ ਖੁੱਲ੍ਹੀ ਅਤੇ ਫਿਰ ਪਿੱਛੇ ਮੁੜਨ ਦਾ ਕੋਈ ਮੌਕਾ ਨਹੀਂ ਸੀ।ਉਹ ਪੜ੍ਹਾਈ ਵਿੱਚ ਚੰਗੀ ਸੀ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਨਤੀਜੇ ਵਜੋਂ ਉਸ ਨੂੰ ਸਕੂਲ ਦੀ ਹੈਡ ਗਰਲ ਬਣਾ ਦਿੱਤਾ ਗਿਆ। 1402202301

ਹਰਜਿੰਦਰ ਸਿੰਘ ਜਵੰਦਾ
ਮੋ – 9463828000

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …