ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਦੋ ਰੋਜ਼ਾ “ਵਿੰਟਰ ਕਾਰਨੀਵਾਲ” ਧੂਮ-ਧਾਮ ਨਾਲ ਮਨਾਇਆ ਗਿਆ।ਜਿਸ
ਦੌਰਾਨ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਤਰਾਂ ਦੀਆਂ ਮਨੋਰੰਜ਼ਕ ਖੇਡਾਂ ਜਿੱਪ-ਲਾਇਨ, ਵਾਟਰ ਬੋਟਿੰਗ, ਵਾਟਰ ਰੋਲਰ, ਵਾਟਰ-ਪੋਲ, ਟ੍ਰੇਨ-ਰਾਇਡ, ਬਰਮਾ-ਬਰਿੱਜ਼, ਮਿੱਕੀ-ਮਾਊਸ, ਵਾਲ-ਕਲਾਇਬਿੰਗ ਦਾ ਆਨੰਦ ਮਾਣਿਆ।ਪ੍ਰੋਗਰਾਮ ਦੇ ਆਖਿਰ ਵਿੱਚ ਬੱਚਿਆਂ ਨੂੰ ਮੈਜਿਕ-ਸ਼ੋਅ ਵਿਖਾਇਆ ਗਿਆ।ਵੱਖ-ਵੱਖ ਤਰਾਂ ਦੇ ਝੂਲੇ, ਸਪੇਸ-ਰਾਕੇਟ ਅਤੇ ਬੱਚਿਆਂ ਦੇ ਖਾਣ-ਪੀਣ ਦੀਆਂ ਸਟਾਲਾਂ ਦਾ ਇੰਤਜ਼ਾਮ ਵੀ ਸਕੂਲ ਵਿੱਚ ਹੀ ਕੀਤਾ ਗਿਆ।ਇਹ ਵਿੰਟਰ ਕਾਰਨੀਵਾਲ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਦੀ ਨਿਗਰਾਨੀ ਹੇਠ ਸਫਲਤਾ ਪੂਰਵਕ ਸੰਪਨ ਹੋਇਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media