Saturday, July 27, 2024

ਸਟੱਡੀ ਸਰਕਲ ਨੇ ਕਰਵਾਇਆ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ

ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵਲੋਂ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਦੇਸ਼ ਭਰ ਵਿੱਚ ਕਰਵਾਇਆ ਗਿਆ।ਇਸੇ ਲੜੀ ਤਹਿਤ ਸੰਗਰੂਰ-ਮਾਲੇਰਕੋਟਲਾ ਜ਼ੋਨ ਦੇ ਵੱਖ-ਵੱਖ ਕਾਲਜਾਂ ਵਿੱਚ ਇਹ ਇਮਤਿਹਾਨ ਹੋਇਆ।
ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਨਾਗਰੀ, ਗੁਰਜੰਟ ਸਿੰਘ ਰਾਹੀ, ਅਜਮੇਰ ਸਿੰਘ, ਪ੍ਰੋ: ਨਰਿੰਦਰ ਸਿੰਘ ਦੀ ਦੇਖ ਰੇਖ ਹੇਠ ਅਕਾਲ ਕਾਲਜ ਗਰੁੱਪ ਆਫ ਇੰਸਟੀਚਿਊਸ਼ਨਜ਼ ਮਸਤੂਆਣਾ ਸਾਹਿਬ ਦੇ ਡਿਗਰੀ ਕਾਲਜ, ਫਿਜ਼ੀਕਲ ਕਾਲਜ, ਫਾਰਮੇਸੀ ਕਾਲਜ, ਐਜੂਕੇਸ਼ਨ ਕਾਲਜ ਤੇ ਗੁਰਮਤਿ ਕਾਲਜ ਦੇ ਵਿਦਿਆਰਥੀ, ਦੇਸ਼ ਭਗਤ ਕਾਲਜ ਗਰੁੱਪ ਆਫ ਇੰਸਟੀਚਿਊਸ਼ਨਜ਼ ਬਰੜਵਾਲ (ਧੂਰੀ) ਦੇ ਡਿਗਰੀ ਕਾਲਜ, ਐਜੂਕੇਸ਼ਨ ਕਾਲਜ ਤੇ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀ, ਕੇ.ਐਮ.ਆਰ.ਡੀ ਜੈਨ ਕਾਲਜ ਫਾਰ ਵੁਮੈਨ ਮਾਲੇਰਕੋਟਲਾ, ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ, ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਇਸ ਇਮਤਿਹਾਨ ਵਿੱਚ ਸ਼ਾਮਲ ਹੋਏ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਰਗਰਮੀਆਂ ਅਧੀਨ ਹੋਇਆ।ਇਹ ਇਮਤਿਹਾਨ ਸਟੱਡੀ ਸਰਕਲ ਵਲੋਂ ਪ੍ਰਕਾਸ਼ਿਤ ਪੁਸਤਕ ” ਮਾਰਗ ਮੋਤੀ” ਦੇ ਆਧਾਰਿਤ ਸਿਲੇਬਸ ਅਨੁਸਾਰ ਕਰਵਾਇਆ ਗਿਆ।ਕੁਲਵੰਤ ਸਿੰਘ ਨਾਗਰੀ ਜੋਨ ਸਕੱਤਰ ਨੇ ਦੱਸਿਆ ਕਿ ਇਸ ਇਮਤਿਹਾਨ ਦਾ ਨਤੀਜਾ ਜਲਦੀ ਐਲਾਨਿਆ ਜਾਵੇਗਾ।ਜਿਸ ਅਨੁਸਾਰ ਜੋਨ ਦੇ ਪਹਿਲੇ ਪੰਜ ਸਥਾਨਾਂ ਦੇ ਜੇਤੂਆਂ ਨੂੰ ਨਗਦ ਰਾਸ਼ੀ ਅਤੇ ਹੋਰ ਉਤਸ਼ਾਹ ਵਧਾਊ ਇਨਾਮ ਵੀ ਦਿੱਤੇ ਜਾਣਗੇ।ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪ੍ਰੀਖਿਆ ਕੇਂਦਰ ਦਾ ਦੌਰਾ ਕੀਤਾ ਅਤੇ ਸਟੱਡੀ ਸਰਕਲ ਦੇ ਇਸ ਕਾਰਜ਼ ਦੀ ਸਰਾਹਨਾ ਕੀਤੀ।
ਇਮਤਿਹਾਨ ਦੇ ਸੰਚਾਲਨ ਵਿੱਚ ਪ੍ਰਿੰਸੀਪਲ ਸਾਹਿਬਾਨ ਡਾ: ਅਮਨਦੀਪ ਕੌਰ, ਡਾ: ਗੀਤਾ ਠਾਕੁਰ, ਡਾ: ਜਸਪਾਲ ਸਿੰਘ, ਡਾ: ਸੁਖਦੀਪ ਕੌਰ, ਡਾ: ਗੁਰਦੀਪ ਸਿੰਘ, ਡਾ: ਬਲਬੀਰ ਸਿੰਘ, ਡਾ: ਕਵਿਤਾ ਮਿੱਤਲ, ਡਾ: ਰਾਜਨ ਕੁਮਾਰ, ਡਾ: ਰਾਜਿੰਦਰ ਕੁਮਾਰ, ਡਾ: ਮੀਨਾ ਕੁਮਾਰੀ ਦੀ ਅਗਵਾਈ ਵਿੱਚ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਹਰਮਿੰਦਰ ਕੌਰ, ਅਮਨਦੀਪ ਕੌਰ, ਅਮਨਿੰਦਰ ਕੌਰ, ਤੇਜਿੰਦਰ ਕੌਰ, ਸਰੋਜ ਰਾਣੀ, ਹਰਵਿੰਦਰ ਸਿੰਘ, ਜਗਤਾਰ ਸਿੰਘ, ਰਾਜਵਿੰਦਰ ਕੌਰ, ਰੀਤੂ ਗੌੜ, ਹਰਜਿੰਦਰ ਕੌਰ, ਮਨਜੀਤ ਸਿੰਘ, ਦੀਪਕਾ ਸੁਖੀਜਾ, ਵਰਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਨਿਗਰਾਨ ਅਮਲੇ ਦੀ ਡਿਊਟੀ ਨਿਭਾਈ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …