ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਪੁਲਿਸ ਸਾਂਝ ਕੇਂਦਰਾਂ ਵਲੋਂ ਸਾਂਝ ਫੰਡ ਵਿਚੋਂ ਸਰਕਾਰੀ ਸਕੂਲ ਵਿਖੇ ਮੁਫਤ ਸਟੇਸ਼ਨਰੀ ਵੰਡੀ ਗਈ।ਪੁਲਿਸ ਸਾਂਝ ਕੇਂਦਰ
ਜਿਥੇ ਆਮ ਪਬਲਿਕ ਨੂੰ ਪੁਲਿਸ ਨਾਲ ਸਬੰਧਤ ਕਰੀਬ 44 ਸੇਵਾਵਾਂ ਪ੍ਰਦਾਨ ਕਰ ਰਹੇ ਹਨ ਉੱਥੇ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਅਤਿ ਸ਼ਲਾਘਾਯੋਗ ਕੰਮ ਕਰ ਰਹੇ ਹਨ। ਞਸ੍ਰੀਮਤੀ ਗੁਰਪ੍ਰੀਤ ਕੋਰ ਦਿਓ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਰਜ਼ ਡਵੀਜ਼ਨ ਪੰਜਾਬ ਅਤੇ ਜਸਕਰਨ ਸਿੰਘ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਤ੍ਰਿਪਤਾ ਸੂਦ ਡੀ.ਸੀ.ਪੀ.ਓ ਅੰਮ੍ਰਿਤਸਰ ਸ਼ਹਿਰ ਦੀ ਯੋਗ ਅਗਵਾਈ ਹੇਠ ਅੱਜ ਜਿਲ੍ਹਾ ਸਾਂਝ ਕੇਂਦਰ ਅਤੇ ਸਬ ਡਵੀਜ਼ਨ ਸਾਂਝ ਕੇਂਦਰ ਪੱਛਮੀ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਗੁਮਟਾਲਾ ਵਿਖੇ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਵਲੋਂ ਬੱਚਿਆਂ ਨੂੰ ਸਾਂਝ ਕੇਂਦਰਾਂ ਵਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ, ਸਾਈਬਰ ਕਰਾਇਮ, ਔਰਤਾਂ ਪ੍ਰਤੀ ਅਪਰਾਧ, ਸੜਕ ਪਰ ਚੱਲਣ ਦੇ ਨਿਯਮਾਂ ਬਾਰੇ, ਐਕਸੀਡੈਂਟ ਤੋ ਕਿਵੇਂ ਬਚਣਾ ਤੇ ਦੂਸਰਿਆਂ ਨੂੰ ਕਿਵੇਂ ਬਚਾਉਣਾ ਹੈ, ਬਾਰੇ ਜਾਣਕਾਰੀ ਦਿੱਤੀ ਗਈ।ਸਬ ਇੰਸਪੈਕਟਰ ਸਤਵੰਤ ਸਿੰਘ ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਪੱਛਮੀ ਅਤੇ ਸਟਾਫ ਵਲੋਂ ਸਾਂਝ ਕੇਂਦਰਾਂ ਦੇ ਫੈਸਲੀਟੇਸ਼ਨ ਚਾਰਜ ਫੰਡ ਵਿੱਚੋਂ ਲੋੜਵੰਦ ਬੱਚਿਆਂ ਨੂੰ ਮੁਫਤ ਸਟੇਸ਼ਨਰੀ ਭੇਂਟ ਕੀਤੀ ਗਈ।ਲੇਡੀ ਕਾਂਸਟੇਬਲ ਗੁਰਪੀਤ ਕੋਰ ਵੱਲੋ ਪੰਜਾਬ ਪੁਲਿਸ ਮਹਿਲਾ ਮਿੱਤਰ ਬਾਰੇ ਸਕੂਲ ਦੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਗੁਮਟਾਲਾ ਦੇ ਹੈਡ ਟੀਚਰ ਪਾਇਲ ਕਪੂਰ ਅਤੇ ਸਕੂਲ ਸਟਾਫ ਮੋਜੂਦ ਸੀ।ਅੰਤ ‘ਚ ਹੈਡ ਟੀਚਰ ਮੈਡਮ ਪਾਇਲ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media