Sunday, April 12, 2026

ਸ਼ਿਵਰਾਤਰੀ ਸਬੰਧੀ ਲੰਗਰ ਭੰਡਾਰੇ ਦਾ ਆਯੋਜਨ

ਕਾਗਰਸ਼ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਨੇ ਵਰਤਾਇਆ ਲੰਗਰ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਸਥਾਨਕ ਲਛਮਣਸਰ ਬਜ਼ਾਰ ਵਿਖੇ ਸ਼ਿਵਰਾਤਰੀ ਦੇ ਸਬੰਧ ਵਿੱਚ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਗਿਆ।ਮੁੱਖ ਸੇਵਾਦਾਰ ਸਾਹਿਬ ਸਿੰਘ ਨੋਨਾ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਭਗਵਾਨ ਭੋਲੇ ਨਾਥ ਦੀ ਅਪਾਰ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੀਤੇ 7 ਸਾਲਾਂ ਤੋ ਲੰਗਰ ਭੰਡਾਰਾ ‘ਚ ਲਗਾਇਆ ਜਾਂਦਾ ਹੈ।ਅੱਜ ਲੰਗਰ ਭੰਡਾਰੇ ‘ਚ ਕਾਂਗਰਸ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਤੇ ਜੈ ਗੋਪਾਲ ਲਾਲੀ ਨੇ ਭੰਡਾਰੇ ਵਿਚ ਪਹੁੰਚ ਕੇ ਲੰਗਰ ਵਰਤਾਇਆ ਅਤੇ ਸੰਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ।
ਇਸ ਮੋਕੇ ਗਗਨਦੀਪ ਸਿੰਘ ਟੱਕਰ, ਪ੍ਰਧਾਨ ਸਾਹਿਬ ਸਿੰਘ ਨੋਨਾ, ਮਨੀਸ਼ ਰੰਜਨ, ਰਿੰਕੂ, ਗੋਪੀ, ਬਿੱਲਾ ਆਰੇਵਾਲਾ, ਬਾਵਾ, ਨੀਤੀਨ, ਗੌਰਵ ਅਤੇ ਹਰਿੰਦਰ ਸਿੰਘ ਮੋਜ਼ੂਦ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …