Sunday, December 22, 2024

‘ਇੱਕ ਰੁੱਖ ਦੇਸ਼ ਦੇ ਨਾਮ’ ਲਗਾੳੇਣ ਲਈ ਇੰਜ. ਕੋਹਲੀ ਨੇ ‘ਘਰ ਘਰ ਨਰਸਰੀ’ ਬਣਾਉਣ ਦਾ ਦਿੱਤਾ ਸੱਦਾ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਹਰਿਆਵਲ ਪੰਜਾਬ ਦੇ ਮੁਖੀ ਇੰਜ. ਦਲਜੀਤ ਸਿੰਘ ਕੋਹਲੀ ਨੇ ‘ਇੱਕ ਰੁੱਖ ਦੇਸ਼ ਦੇ ਨਾਮ’ ਲਗਾੳੇਣ ਲਈ ‘ਘਰ ਘਰ ਨਰਸਰੀ’ ਬਣਾਉਣ ਦਾ ਸੱਦਾ ਦਿੱਤਾ ਹੈ।
ਆਪਣੇ ਮਿੱਤਰ ਤੇ ਵਿਸ਼ਵ ਪ੍ਰਸਿੱਧ ਗਾਇਕ ਪਰਮਜੀਤ ਸਿੰਘ ਸੰਘਾ ਦੇ ਬੇਟੇ ਬੌਬੀ ਸੰਘਾ ਦੇ ਸ਼ਗਨ ਦੇ ਪ੍ਰੋਗਰਾਮ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਚਾਉਣ ਲਈ ਚਲਾਈ ਗਈ ਮੁਹਿੰਮ ਵਿੱਚ ਬੀਜ਼ ਅਤੇ ਕਲਮਾਂ ਵੀ ਲਗਾਈਆਂ ਜਾ ਸਕਦੀਆਂ ਹਨ, ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਸਮੇਂ ਵਿੱਚ ਇਹ ਪੌਦੇ ਸਹੀ ਜਗ੍ਹਾ `ਤੇ ਲਗਾਏ ਜਾ ਸਕਣ।ਇੰਜ. ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਮਨੁੱਖ ਦੀ ਪੈਦਾ ਕੀਤੀ ਗੰਦਗੀ ਕਾਰਬਨਡਾਈਆਕਸਾਈਡ ਨੂੰ ਰੁੱਖ ਸਾਂਭਦੇ ਹਨ।ਜੇਕਰ ਵਾਤਾਵਰਨ ਸ਼ੁੱਧ ਹੈ ਤਾਂ ਅਸੀਂ ਸਿਹਤਮੰਦ ਹਾਂ।ਅਜੋਕੇ ਸਮੇਂ ਹਰਿਆਲੀ ਘਟਣ ਅਤੇ ਪ੍ਰਦੂਸ਼ਣ ਵਧਣ ਕਾਰਨ ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ।ਜਿਸ ਦਾ ਅਸਰ ਮਨੁੱਖ ਸਮੇਤ ਹੋਰਨਾਂ ਜੀਵਾਂ `ਤੇ ਦੇਖਣ ਨੂੰ ਪ੍ਰਤੱਖ ਮਿਲ ਰਿਹਾ ਹੈ।
ਉਘੇ ਕਲਾਕਾਰ ਗੁਰਿੰਦਰ ਮਕਣਾ ਨੇ ਕਿਹਾ ਕਿ ਸੰਕਟ ਤੋਂ ਬਚਣ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।ਦੀਪਕ ਬੱਬਰ ਡਾਇਰੈਕਟਰ ਮਿਸ਼ਨ ਆਗਾਜ਼ ਤੇ ਹੋਰ ਰੁੱਖਾਂ ਦੀ ਮਹੱਤਤਾ ਨੂੰ ਸਮਝ ਰਹੇ ਹਨ।ਹਰਿਆਵਲ ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।ਇਸ ਮੌਕੇ ਬੱਚੇ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …