ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਕਲਾਸ ਦੇ ਵਿਦਿਆਰਥੀ ਆਸ਼ਰਯ ਅਗਰਵਾਲ ਨੇ ‘ਅੰਤਰਾਸ਼ਟਰੀ ਇੰਗਲਿਸ਼ ਲੈਂਗੁਏਜ਼ ਹੰਟ’ ‘ਚ 51000/- ਦਾ
ਨਕਦ ਇਨਾਮ ਪ੍ਰਾਪਤ ਕੀਤਾ ਹੈ।ਸਕੂਲ਼ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਅੰਤਰਾਸ਼ਟਰੀ ਪੱਧਰ ਦੀ ਵੀਜਾ ਏਜੰਸੀ ਵੈਸਟਨ ਓਵਰਸੀਜ਼ ਵਲੋਂ ‘ਅੰਤਰਾਸ਼ਟਰੀ ਇੰਗਲਿਸ਼ ਲੈਂਗੁਏਜ਼ ਹੰਟ’ ਪ੍ਰਤੀਯੋਗਿਤਾ ਦਾ ਆਯੋਜਨ ਸਤੰਬਰ 2022 ‘ਚ ਕੀਤਾ ਗਿਆ ਸੀ।ਇਸ ਵਿੱਚ ਹੋਰਨਾਂ ਸਮੇਤ ਅੰਮ੍ਰਿਤਸਰ ਜਿਲ੍ਹੇ ਦੇ 50 ਵਿਦਿਆਰਥੀਆਂ ਨੇ ਭਾਗ ਲਿਆ।ਉਨਾਂ ਕਿਹਾ ਕਿ ਪਹਿਲਾ ਪੱਧਰ ਪਾਸ ਕਰਨ ਵਾਲੇ ਲਗਭਗ 500 ਵਦਿਆਰਥੀਆਂ ਨੇ 29 ਜਨਵਰੀ 2023 ਨੂੰ ਸਥਾਨਕ ਹੋਟਲ ਵਿੱਚ ਦੂਸਰੇ ਪੱਧਰ ਕੀ ਪ੍ਰਤੀਯੋਗਿਤਾ ‘ਚ ਭਾਗ ਲਿਆ।ਸਕੂਲ ਦੇ ਵਿਦਿਆਰਥੀ ਆਸ਼ਰਯ ਅਗਰਵਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ਼ ਦਾ ਨਾਮ ਰੋਸ਼ਨ ਕੀਤਾ।ਇਸ ਪ੍ਰਤੀਯੋਗਿਤਾ
‘ਚ ਸਫਲ ਹੋਏ ਆਸ਼ਰਯ ਅਗਰਵਾਲ ਨੂੰ 51000/- ਦੇ ਨਕਦ ਇਨਾਮ ਤੇ ਸਰਟੀਫੀਕੇਟ ਅਤੇ ਸਕੂਲ਼ ਨੂੰ ਟਰਾਫੀ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਆਸ਼ਰਯ ਅਗਰਵਾਲ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੱਤੀ, ਜਦਕਿ ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲੱਖਨਪਾਲ, ਮੈਨੇਜਰ ਡਾ. ਨੀਲਮ ਕਾਮਰਾ ਅਤੇ ਡਾ. ਰਾਜੇਸ਼ ਕੁਮਾਰ ਨੇ ਵੀ ਆਸ਼ਰਯ ਅਗਰਵਾਲ ਨੂੰ ਮੁਬਾਰਕਾਂ ਦਿੱਤੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media