Monday, June 2, 2025
Breaking News

20 ਵਾਂ ਨੈਸ਼ਨਲ ਥੀਏਟਰ ਫੈਸਟੀਵਲ 2023 ਦਾ ਆਗਾਜ਼ 5 ਮਾਰਚ ਤੋਂ

ਅੰਮ੍ਰਿਤਸਰ, 4 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 20ਵਾਂ ਰਾਸ਼ਟਰੀ ਰੰਗਮੰਚ ਉਸਤਵ 2023 ਮਿਤੀ 5 ਤੋਂ 14 ਮਾਰਚ ਤੱਕ ਆਯੋਜਨ ਕੀਤਾ ਜਾ ਰਿਹਾ ਹੈ।ਇਸ ਨਾਟ ਉਤਸਵ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਜੰਮੂ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਬੇਹਤਰੀਨ ਥੀਏਟਰ ਗਰੁੱਪ ਹਿੱਸਾ ਲੈ ਰਹੇ ਹਨ।
ਫੈਸਟੀਵਲ ਦੇ ਡਾਇਰੈਕਟਰ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ 5 ਮਾਰਚ ਨੂੰ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਟੀਮ ਵਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਅਦਾਕਾਰ’, 6 ਮਾਰਚ ਨੂੰ ਨਟਰਾਜ ਨਾਟਆ ਕੁੰਜ ਜੰਮੂ ਦੀ ਟੀਮ ਵਲੋਂ ਅਭਿਸ਼ੇਕ ਭਾਰਤੀ ਦਾ ਨਿਰਦੇਸ਼ਿਤ ਕੀਤਾ ਨਾਟਕ ‘ਗਾਲਿਬ ਐਟ ਕੁਆਰੰਟਾਇਨ’, 7 ਮਾਰਚ ਨੂੰ ਅਦਾਕਾਰ ਮੰਚ ਮੋਹਾਲੀ ਦੀ ਟੀਮ ਵਲੋਂ ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਸੰਮਾ ਵਾਲੀ ਡਾਂਗ’, 8 ਮਾਰਚ ਨੂੰ ਖਾਲਸਾ ਕਾਲਜ ਰੰਗਮੰਚ ਦੀ ਟੀਮ ਵਲੋਂ ਸ਼ਰਧਾ ਦੀ ਨਿਰਦੇਸ਼ਨਾ ਹੇਠ ਨਾਟਕ ‘ਅਫ਼ਸਾਨਾ’, 9 ਮਾਰਚ ਨੂੰ ਲਿਵਿੰਗ ਥੀਏਟਰ ਉਪੇਰਾ ਦਿੱਲੀ ਦੀ ਟੀਮ ਵਲੋਂ ਸ਼ੇਖ ਖੇਰੂਦੀਨ ਦੀ ਨਿਰਦੇਸ਼ਨਾ ਹੇਠ ਨਾਟਕ ‘ਡਾਕ-ਘਰ’, 10 ਮਾਰਚ ਨੂੰ ਦ ਲੈਬੋਰੇਟਰੀ ਹਰਿਆਣਾ ਦੀ ਟੀਮ ਵਲੋਂ ਸ਼ੋਭਿਤ ਮਿਸ਼ਰਾ ਦੀ ਨਿਰਦੇਸ਼ਨਾ ਹੇਠ ਨਾਟਕ ‘ਆਧੀ ਰਾਤ ਕੇ ਬਾਦ’, 11 ਮਾਰਚ ਨੂੰ ਕਿਉਰੋ ਏ ਗਰੁੱਪ ਆਫ਼ ਪਰਫਾਰਮਿੰਗ ਆਰਟ ਸੁਸਾਇਟੀ ਜੈਪੂਰ ਦੀ ਟੀਮ ਵਲੋਂ ਗਗਨ ਮਿਸ਼ਰਾ ਤੇ ਪ੍ਰਿਆਦਰਸ਼ਨੀ ਦੀ ਨਿਰਦੇਸ਼ਨਾ ਹੇਠ ਨਾਟਕ ‘ਤ੍ਰੀਯਾਤਰਾ’, 12 ਮਾਰਚ ਨੂੰ ਥੀਏਟਰ ਅਤੇ ਟੀ.ਵੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਲੋਂ ਦਵਿੰਦਰ ਦਮਨ ਦੀ ਨਿਰਦੇਸ਼ਨਾ ਹੇਠ ਨਾਟਕ ਵਾਰਿਸ ਸ਼ਾਹ-ਸੁਖਾਂ ਦਾ ਵਾਰਿਸ’, 13 ਮਾਰਚ ਨੂੰ ਅਭਿਨਵ ਰੰਗਮੰਡਲ ਉਜੈਨ ਦੀ ਟੀਮ ਵਲੋਂ ਸ਼ਰਦ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ‘ਏਕ ਇੰਸਪੈਕਟਰ ਸੇ ਮੁਲਾਕਾਤ’ ਅਤੇ ਫੈਸਟੀਵਲ ਦੇ ਆਖਰੀ ਦਿਨ 14 ਮਾਰਚ ਨੂੰ ਮੰਚ-ਰੰਗਮੰਚ ਦੀ ਟੀਮ ਵਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਮੈਂ ਰੋ ਨਾਂ ਲਵਾਂ ਇਕ ਵਾਰ’ ਦਾ ਮੰਚਣ ਕੀਤਾ ਜਾਵੇਗਾ।ਇਹ ਸਾਰੇ ਨਾਟਕ ਵਿਰਸਾ ਵਿਹਾਰ ਦੇ ‘ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ’ ਹਰ ਰੋਜ਼ ਸ਼ਾਮ 6.30 ਵਜੇ ਬਿਨ੍ਹਾਂ ਕਿਸੇ ਪਾਸ ਅਤੇ ਟਿਕਟ ਦੇ ਮੁਫ਼ਤ ਵਿਖਾਏ ਜਾਣਗੇ।

 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …