ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਰੋਟਰੀ ਕਲੱਬ ਅੰਮ੍ਰਿਤਸਰ ਪੱਛਮੀ, ਬਾਲ ਰੋਗ ਵਿਭਾਗ ਸਰਕਾਰੀ ਮੈਡੀਕਲ ਕਾਲਜ ਅਤੇ ਕਿਸ਼ੋਰ ਸਿਹਤ ਅਕੈਡਮੀ ਵਲੋਂ ਸਾਂਝੇ ਤੌਰ ’ਤੇ ਵਿਸ਼ਵ ਮੋਟਾਪਾ ਦਿਵਸ ਦੇ ਸਬੰਧ ‘ਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।ਇਹ ਸਾਈਕਲ ਰੈਲੀ ਟ੍ਰਿਲੀਅਮ ਮਾਲ ਤੋਂ ਸ਼ੁਰੂ ਹੋ ਕੇ ਫੋਰ.ਐਸ ਚੌਕ, ਨਾਵਲਟੀ ਚੌਕ ਅਤੇ ਹੋਰ ਥਾਵਾਂ ‘ਤੇ ਵਿਦਿਆਰਥੀਆਂ ਵਲੋਂ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਕਸਰਤ ਸਬੰਧੀ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ।ਇਸ ਰੈਲੀ ਵਿੱਚ ਡਾ: ਮਨਮੀਤ ਕੌਰ ਸੋਢੀ ਪ੍ਰੋਫ਼ੈਸਰ ਅਤੇ ਬਾਲ ਰੋਗ ਵਿਭਾਗ ਮੁਖੀ ਡਾ: ਜੇ.ਪੀ ਅੱਤਰੀ, ਵਾਈਸ ਪ੍ਰਿੰਸੀਪਲ ਡਾ: ਰਾਜੇਸ਼ ਕਪਿਲਾ ਹੋਡ ਆਰਥੋਪੈਡਿਕਸ, ਰੋਟਰੀ ਕਲੱਬ ਤੋਂ ਜਿਲ੍ਹਾ ਗਵਰਨਰ ਚੁਣੇ ਗਏ ਡਾ. ਪੀ.ਐਸ ਗਰੋਵਰ, ਜ਼ੋਨਲ ਚੇਅਰਮੈਨ ਡਾ: ਜਸਪ੍ਰੀਤ ਗਰੋਵਰ, ਪ੍ਰਧਾਨ ਡਾ: ਸ਼ਾਲੂ ਅਗਰਵਾਲ, ਸਕੱਤਰ ਡਾ: ਮਵਲੀਨ ਕੌਰ, ਕਿਸ਼ੋਰ ਸਿਹਤ ਅਕੈਡਮੀ ਡਾ: ਨਰੇਸ਼ ਗਰੋਵਰ ਅਤੇ ਡਾ: ਸੰਦੀਪ ਅਗਰਵਾਲ ਆਦਿ ਹਾਜ਼ਰ ਸਨ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …