Sunday, July 12, 2026

ਦੀਵਾਰਾਂ/ਸੜਕਾਂ/ਬਿਲਡਿੰਗਾਂ ਰੰਗ ਰੋਗਨ ਅਤੇ ਦੀਵਾਰਾਂ ਤੇ ਪੇਟਿੰਗ/ਚਸਪਾਨਗੀ ਕਰਨ ਤੇ ਪਾਬੰਦੀ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਜੀ-20 ਸੰਮੇਲਨ ਮਾਰਚ- 2023 ਵਿਚ ਹੋਣ ਜਾ ਰਿਹਾ ਹੈ।ਜਿਸ ਵਿਚ ਵੱਖ-ਵੱਖ ਦਸ਼ਾਂ ਦੇ ਡੈਲੀਗੇਟ ਭਾਗ ਲੈਣ ਲਈ ਪਧਾਰ ਰਹੇ ਹਨ। ਅੰਮ੍ਰਿਤਸਰ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਸਾਰੇ ਸਹਿਰ ਦੀ ਸਫਾਈ/ਰੰਗ ਰੋਗਨ ਅਤੇ ਦੀਵਾਰਾਂ ‘ਤੇ ਪੇਟਿੰਗ ਆਦਿ ਕਰਵਾਈ ਜਾ ਰਹੀ ਹੈ।ਜੀ-20 ਸੰਮੇਲਨ ਦੀਆਂ ਤਿਆਰੀਆਂ ਸਬੰਧੀ ਕੀਤੇ ਜਾ ਰਹੇ ਸੁੰਦਰੀਕਰਨ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਉਣ ਲਈ ਇਹਨਾਂ ਦੀਵਾਰਾਂ ‘ਤੇ ਕਿਸੇ ਕਿਸਮ ਦੀ ਪੇਂਟਿੰਗ/ਚਸਪਾਨਗੀ ਜਾ ਕੋਈ ਨੁਕਸਾਨ ਕਰਨ ਤੋਂ ਰੋਕਣ
ਜਿਲ੍ਹਾ ਅੰਮ੍ਰਿਤਸਰ ਵਿੱਚ ਸਾਰੀਆਂ ਪ੍ਰਿੰਟਿੰਗ ਪ੍ਰੈਸਾਂ ਮਾਲਕਾ/ਪੇਂਟਰਾਂ ਨੂੰ ਜਿਲ੍ਹਾ ਅੰਮਿ੍ਰਤਸਰ ਵਿਚ ਜੀ-20 ਦੀਆਂ ਤਿਆਰੀਆਂ ਦੌਰਾਨ ਦੀਵਾਰਾਂ/ਸੜਕਾਂ/ਬਿਲਡਿੰਗਾਂ ਉਪਰ ਹੋਏ ਸੰਦੀਰਕਰਨ ਦੇ ਨੁਕਸਾਨ ਨੂੰ ਰੋਕਣ ਲਈ ਕਿਸੇ ਵੀ ਕਿਸਮ ਦੀ ਪੇਂਟਿੰਗ/ਚਸਪਾਨਗੀ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਇੱਤਰਫਾ ਪਾਸ ਕੀਤਾ ਜਾਂਦਾ ਹੈ. ਜੋ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …