Friday, October 18, 2024

ਸੁਰੱਖਿਆ ਦੇ ਮੱਦੇਨਜ਼ਰ ਪ੍ਰਾਇਵੇਟ ਡਰੋਨ/ਕਵਾਡਕਾਪਟਰ ਦੇ ਉਡਾਣ ਭਰਣ ‘ਤੇ ਪਾਬੰਦੀ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144-ਸੀ.ਆਰ.ਪੀ.ਸੀ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਅਧੀਨ ਆਉਂਦੇ ਅੰਤਰਰਾਸ਼ਟਰੀ ਬਾਰਡਰ ਦੇ 25 ਕਿਲੋਮੀਟਰ ਦੇ ਘੇਰੇ ਤੋਂ ਇਲਾਵਾ ਮਿਲਟਰੀ/ਏਅਰ ਫੋਰਸ ਸਟੇਸ਼ਨ/ਬੀ.ਐਸ.ਐਫ ਜਾਂ ਹੋਰ ਸੁਰੱਖਿਆ ਏਜੰਸੀਆਂ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਵਲੋਂ ਪ੍ਰਾਈਵੇਟ ਡਰੋਨ/ਕਵਾਡਕਾਪਟਰ ਦੇ ਉਡਾਣ ਭਰਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਨਾਲ ਹੀ ਇੰਨਟੈਲੀਜੈਂਸ ਇੰਨਪੁਟਸ ਦੀ ਗੰਭੀਰਤਾ ਨੂੰ ਵਾਚਦੇ ਹੋਏ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਹਦੂਦ ਅੰਦਰ ਡਰੋਨ, ਯੂ.ਏ.ਵੀ, ਆਰ.ਵੀ.ਪੀ ਅਤੇ ਆਰ.ਸੀ.ਏ ਸਮੇਤ ਪੈਰਾ ਗਲਾਈਡਰ/ਹੈਗ ਗਲਾਈਡਰ ਨੂੰ ਬਿਨਾਂ ਅਗਾਊ ਇਜ਼ਾਜ਼ਤ ਦੇ ਉਡਾਉਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ।ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਇੰਨਟੈਲੀਜੈਂਸ ਇੰਨਪੁਟਸ ਦੇ ਮੁਤਾਬਿਕ ਸਰਹੱਦ ਪਾਰ ਤੋਂ ਡਰੋਨ ਰਾਹੀਂ ਅਸਲਾ ਵਗੈਰਾ ਦੀ ਖੇਪ ਭਾਰਤ ਵਿਚ ਭੇਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਕਰਕੇ ਇਹ ਪਾਬੰਦੀ 10 ਜੂਨ 2023 ਤੱਕ ਲਗਾਈ ਜਾਂਦੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …