Monday, June 2, 2025
Breaking News

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਭਰਵੀਂ ਰੋਸ ਰੈਲੀ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਜਿਲਾ ਅੰਮ੍ਰਿਤਸਰ ਵੱਲੋਂ ਪ੍ਰਧਾਨ ਸੁਖਦੇਵ ਸਿੰਘ ਪੰਨੂ ਦੀ ਅਗਵਾਈ ਹੇਠ ਸਥਾਨਕ ਕੰਪਨੀ ਬਾਗ ਵਿਖੇ ਭਰਵੀਂ ਰੋਸ ਰੈਲੀ ਕੀਤੀ ਗਈ।ਇਸ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ‘ਚੋ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੇ ਹਿੱਸਾ ਲਿਆ।ਰੈਲੀ ਨੂੰ ਸੁਖਦੇਵ ਸਿੰਘ ਪੰਨੂ ਪ੍ਰਧਾਨ, ਚਰਨ ਸਿੰਘ ਐਕਟਿੰਗ ਪ੍ਰਧਾਨ, ਚਰਨ ਸਿੰਘ ਸੰਧੂ ਜਨਰਲ ਸਕੱਤਰ, ਸੁਖਜਿੰਦਰ ਸਿੰਘ ਰਿਆੜ ਸੀਨੀਅਰ ਮੀਤ ਪ੍ਰਧਾਨ, ਦੀਦਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੋਮ ਨਾਥ ਰੋਲੀਆ ਨੇ ਸੰਬੋਧਨ ਕਰਦਿਆ ਜਿਥੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਅਪਣਾਈ ਨੀਤੀ ਦੀ ਅਲੋਚਨਾ ਕੀਤੀ, ਉਥੇ ਸਰਕਾਰ ਵੱਲੋਂ ਸਾਲ 2023-24 ਦੇ ਪੇਸ਼ ਕੀਤੇ ਬਜ਼ਟ ਦੀ ਵੀ ਸਖਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਇਸ ਬਜ਼ਟ ਵਿੱਚ ਨਾ ਤਾਂ ਸੋਧੀਆਂ ਪੈਨਸ਼ਨਾਂ ਦੇ ਬਕਾਏ ਦੇਣ ਅਤੇ ਨਾ ਹੀ ਮੰਹਿਗਾਈ ਭੱਤੇ ਦੀ ਕਿਸ਼ਤ ਅਤੇ ਉਸ ਦੇ ਬਕਾਏ ਦੀ ਗੱਲ ਕੀਤੀ ਗਈ ਹੈ।ਸਰਕਾਰ ਨੇ ਚੋਣਾਂ ਤੋ ਪਹਿਲਾ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸਨ, ਉਹਨਾਂ ਵਾਅਦਿਆਂ ਤੋ ਸਰਕਾਰ ਭੱਜਦੀ ਦਿਸ ਰਹੀ ਹੈ।ਛੇਵਂੇ ਤਨਖਾਹ ਕਮਿਸ਼ਨ ਨੇ ਪੈਨਸ਼ਨਰਾਂ ਲਈ ਜੋ ਸਿਫਾਰਸ਼ਾਂ ਕੀਤੀਆਂ ਸਨ, ਸਰਕਾਰ ਉਹ ਵੀ ਲਾਗੂ ਨਹੀ ਕਰ ਰਹੀ ।
ਰੈਲੀ ਵਿਚ ਪੁਰਜ਼ੋਰ ਮੰਗ ਕੀਤੀ ਗਈ ਕਿ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 1-1-2016 ਤੋ 2.59 ਦੇ ਗੁਣਾਕ ਨਾਲ ਪੈਨਸ਼ਨਾਂ ਸੋਧੀਆਂ ਜਾਣ, 1-1-2016 ਤੋ ਸੋਧੀਆਂ ਪੈਨਸ਼ਨਾਂ ਦਾ ਬਕਾਇਆ ਯਕਮੁਸ਼ਤ ਦਿੱਤਾ ਜਾਵੇ ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹ਼ੀਨਾ ਕੀਤਾ ਜਾਵੇ, ਕੈਸ਼ਲੈਸ ਸਿਹਤ ਸਕੀਮ ਦੀਆਂ ਤਰੁੱਟੀਆਂ ਦੂਰ ਕਰਕੇ ਉਸ ਨੁੰ ਦੁਬਾਰਾ ਲਾਗੂ ਕੀਤੀ ਜਾਵੇ।ਮੰਹਿਗਾਈ ਭੱਤੇ ਦੀਆਂ ਕਿਸ਼ਤਾ ਜਾਰੀ ਕੀਤੀਆਂ ਜਾਣ। ਉਨਾਂ ਕਿਹਾ ਕਿ 14-3-2023 ਨੂੰ ਪੰਜਾਬ ਸਟੇਟ ਪੈਨਸ਼ਨਰਜ਼ ਫੈਡਰੇਸ਼ਨ ਦੀ ਸੂਬਾ ਕਮੇਟੀ ਦੀ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋ ਰਹੀ ਚੋਣ ਵਿਚ ਜਥੇਬੰਦੀ ਦੇ 10 ਡੈਲੀਗੇਟ ਹਿੱਸਾ ਲੈਣ ਲਈ ਜਾ ਰਹੇ ਹਨ, ਉਸ ਉਪਰੰਤ ਹੀ ਸਰਕਾਰ ਵਿਰੁੱਧ ਅਗਲਾ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇਗਾ ।
ਇਸ ਰੋਸ ਰੈਲੀ ਵਿਚ ਹੋਰਨਾਂ ਤੋ ਇਲਾਵਾਂ ਨਰਿੰਦਰ ਸ਼ਰਮਾ ਕੈਸ਼ੀਅਰ, ਸ਼ਾਮ ਲਾਲ, ਰਾਜਵਿੰਦਰ ਸਿੰਘ, ਸੁਖਵੰਤ ਸਿੰਘ ਔਲਖ, ਹਰਪਾਲ ਸਿੰਘ, ਨਾਨਕ ਚੰਦ, ਬਖਸ਼ੀ ਰਾਮ, ਸਰਦੂਲ ਸਿੰਘ, ਯਸ਼ਪਾਲ, ਸ਼ਿਵ ਕੁਮਾਰ, ਗੁਰਵਿੰਦਰ ਸਿੰਘ ਡੀ.ਐਚ.ਡੀ ਗੁਰਦੀਪ ਸਿੰਘ, ਦਲਬੀਰ ਸਿੰਘ ਡੀ.ਐਚ.ਡੀ ਦਲਜੀਤ ਸਿੰਘ ਸੀ.ਐਚ.ਡੀ, ਸਰਬਜੀਤ ਸਿੰਘ ਧਾਮੀ, ਪ੍ਰਗਟ ਸਿੰਘ ਤੇ ਬਲਦੇਵ ਸਿੰਘ ਰੰਧਾਵਾ ਏ.ਈ, ਸੁਖਬੀਰ ਸਿੰਘ ਸੰਧੂ ਉਪ ਮੰਡਲ ਅਫਸਰ, ਮੁਖਤਿਆਰ ਸਿੰਘ ਏ.ਈ ਕੁਲਦੀਪ ਸਿੰਘ, ਪਰਸੋ਼ਤਮ ਸਿੰਘ, ਵਿਜੈ ਕੁਮਾਰ, ਵਿਨੋਦ ਸ਼ਰਮਾ, ਗੁਲਜਾਰ ਸਿੰਘ, ਸਵਿੰਦਰਪਾਲ ਸਿੰਘ ਜਿਲੇਦਾਰ, ਹਰਵਿੰਦਰ ਪਾਲ ਸਿੰਘ ਸੁਪਰਡੰਟ, ਬਲਵਿੰਦਰ ਸਿੰਘ ਸੁਪਰਡੰਟ, ਹਰਭਜਨ ਸਿੰਘ, ਬਲਬੀਰ ਸਿੰਘ, ਜਗਬੀਰ ਸਿੰਘ, ਮਨਜੀਤ ਸਿੰਘ, ਵਰਿੰਦਰ ਕੁਮਾਰ, ਸੁਖਬੀਰ ਸਿੰਘ, ਗੁਰਦਿਆਲ ਸਿੰਘ ਮਾਹਵਾ, ਸੁਰਿੰਦਰਪਾਲ ਆਦਿ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …