Friday, February 23, 2024

ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਲੇਬਰ 20 ਦੀ ਸ਼ੁਰੂਆਤੀ ਮੀਟਿੰਗ ਲਈ 20 ਦੇਸ਼ਾਂ ਦੇ ਪ੍ਰਤੀਨਿਧ ਅੰਮ੍ਰਿਤਸਰ ਪਹੁੰਚੇ

ਨਵੀਂ ਦਿੱਲੀ, 19 ਮਾਰਚ (ਪੰਜਾਬ ਪੋਸਟ ਬਿਊਰੋ) – ਲੇਬਰ 20 (ਐਲ-20) ਦੇ ਸ਼ੁਰੂਆਤੀ ਸਮਾਗਮ ਲਈ ਅੱਜ 20 ਦੇਸ਼ਾਂ ਦੇ ਟਰੇਡ ਯੂਨੀਅਨ ਪ੍ਰਤੀਨਿਧ, ਮਾਹਰ ਅਤੇ ਕਿਰਤ ਆਗੂਆਂ ਤੋਂ ਇਲਾਵਾ ਭਾਰਤ ਦੇ ਟਰੇਡ ਯੂਨੀਅਨ ਆਗੂ ਅਤੇ ਕਿਰਤ ਮਾਹਰ ਅੰਮ੍ਰਿਤਸਰ ਪਹੁੰਚ ਰਹੇ ਹਨ।ਇਹ ਜੀ 20 ਦਾ ਪ੍ਰਮੁੱਖ ਵਿਚਾਰ-ਵਟਾਂਦਰਾ ਸਮੂਹ ਅਤੇ ਵਿਸ਼ਵ ਦੇ ਚੋਟੀ ਦੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਇੱਕ ਆਲਮੀ ਸਮੂਹ ਹੈ।
ਭਾਰਤ ਦੇ ਕਿਰਤ ਅਤੇ ਰੋਜ਼ਗਾਰ ਮੰਤਰੀ ਭੁਪੇਂਦਰ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਲ-20 ਦੀ ਸ਼ੁਰੂਆਤੀ ਮੀਟਿੰਗ ਵਿੱਚ ਪ੍ਰਤੀਨਿਧਾਂ ਨਾਲ ਗੱਲਬਾਤ ਕਰਨਗੇ।2023 ਵਿੱਚ ਜੀ-20 ਦੀ ਭਾਰਤ ਦੀ ਪ੍ਰਧਾਨਗੀ ਵਿਸ਼ਵ ਦੇ ਨਾਜ਼ੁਕ ਮੁੱਦਿਆਂ `ਤੇ ਵਿਸ਼ਵ ਨਾਲ ਸਹਿਯੋਗ ਕਰਨ ਲਈ ਇੱਕ ਮਹੱਤਵਪੂਰਨ ਸਮਾਂ ਹੈ।
ਭਾਰਤ ਦਾ ਸਭ ਤੋਂ ਵੱਡਾ ਕਿਰਤੀ ਸੰਗਠਨ ਭਾਰਤੀ ਮਜ਼ਦੂਰ ਸੰਘ ਲੇਬਰ 20 ਸ਼ਮੂਲੀਅਤ ਸਮੂਹ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਬੀ.ਐਮ.ਐਸ ਦੇ ਕੌਮੀ ਪ੍ਰਧਾਨ ਹਰਨਮਯ ਪਾਂਡਯਾ ਐਲ 20 ਦੇ ਪ੍ਰਧਾਨ (ਚੇਅਰ) ਹੋਣਗੇ।ਉਹ ਸ਼ਹਿਰ ਵਿੱਚ ਸ਼ੁਰੂ ਹੋਣ ਵਾਲੇ ਸਮਾਗਮ ਦੀ ਪ੍ਰਧਾਨਗੀ ਕਰਨਗੇ। ਭਾਰਤ ਦੀਆਂ ਕਈ ਹੋਰ ਪ੍ਰਮੁੱਖ ਟਰੇਡ ਯੂਨੀਅਨਾਂ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ।
ਮੀਡੀਆ ਨਾਲ ਅੱਜ ਗੱਲਬਾਤ ਦੌਰਾਨ ਬੀ.ਐਮ.ਐਸ ਦੇ ਰਾਸ਼ਟਰੀ ਪ੍ਰਧਾਨ ਹਰਨਮਯ ਪੰਡਯਾ ਨੇ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਐਲ 20 ਮੀਟਿੰਗ ਦੇ ਵੇਰਵਿਆਂ ਦੀ ਰੂਪ ਰੇਖਾ ਦਿੱਤੀ।ਉਨ੍ਹਾਂ ਕਿਹਾ ਕਿ ਐਲ 20 ਦੀ ਸ਼ੁਰੂਆਤੀ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਦੇ ਵਿਸ਼ਵੀਕਰਨ ਸਮੇਤ ਟਿਕਾਊ ਆਜੀਵਿਕਾ ਅਤੇ ਰੋਜਗਾਰ ਨਾਲ ਸਬੰਧਤ ਮੁੱਖ ਵਿਸ਼ਿਆਂ `ਤੇ ਚਰਚਾ ਹੋਵੇਗੀ।ਇਨ੍ਹਾਂ ਵਿਸ਼ਿਆਂ ਵਿੱਚ ਕਿਰਤ ਦਾ ਅੰਤਰਰਾਸ਼ਟਰੀ ਪ੍ਰਵਾਸ: ਸਮਾਜਿਕ ਸੁਰੱਖਿਆ ਫੰਡਾਂ ਦੀ ਪੋਰਟੇਬਿਲਟੀ; ਗੈਰ ਰਸਮੀ ਕਾਮਿਆਂ ਲਈ ਸਮਾਜਿਕ ਸੁਰੱਖਿਆ ਅਤੇ ਹੁਨਰ ਸਿਖਲਾਈ ਅਤੇ ਹੁਨਰ ਅਪਗ੍ਰੇਡੇਸ਼ਨ: ਰੋਜ਼ਗਾਰਦਾਤਾਵਾਂ, ਕਰਮਚਾਰੀਆਂ ਅਤੇ ਸਰਕਾਰਾਂ ਦੀ ਭੂਮਿਕਾ ਅਤੇ ਜਿੰਮੇਵਾਰੀਆਂ ਸ਼ਾਮਲ ਹਨ।
ਆਲਮੀ ਪੱਧਰ `ਤੇ ਕਿਰਤ ਖੇਤਰ ਵਿੱਚ ਕੁੱਝ ਨਵੇਂ ਰੁਝਾਨ, ਜਿਵੇਂ ਕਿ ਕੰਮ ਦੀ ਦੁਨੀਆ ਬਦਲ ਰਹੀ ਹੈ: ਜੀ-20 ਦੇਸ਼ਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ; ਵਧੀਆ ਟਿਕਾਊ ਕੰਮ ਨੂੰ ਉਤਸ਼ਾਹਿਤ ਕਰਨਾ; ਤਨਖਾਹਾਂ `ਤੇ ਦੇਸ਼ ਦੇ ਤਜ਼ਰਬਿਆਂ ਦੀ ਸਾਂਝ ਅਤੇ ਅਗਲੇ ਦੋ ਦਿਨਾਂ ਵਿੱਚ ਐਲ 20 ਇਨਸੈਪਸ਼ਨ ਈਵੈਂਟ ਵਿੱਚ ਵਿਚਾਰ-ਵਟਾਂਦਰੇ ਲਈ ਮਹਿਲਾਵਾਂ ਅਤੇ ਕੰਮ ਦਾ ਭਵਿੱਖ ਵੀ ਧਿਆਨ ਕੇਂਦਰਿਤ ਵਿਸ਼ੇ ਹੋਣਗੇ।
ਕਿਰਤੀ ਮੁੱਦਿਆਂ ਦੇ ਜਾਣੇ-ਪਛਾਣੇ ਮਾਹਰ ਜਿਵੇਂ ਕਿ ਪ੍ਰੋ. ਸੰਤੋਸ਼ ਮੇਹਰੋਤਰਾ, ਡਾ. ਪ੍ਰਵੀਨ ਸਿਨਹਾ, ਪ੍ਰੋ. ਰਵੀ ਸ਼੍ਰੀਵਾਸਤਵ,
ਐਡਵੋਕੇਟ ਸੀ.ਕੇ ਸਾਜੀ ਨਰਾਇਣਨ, ਡਾ. ਬੀ.ਆਰ ਅੰਬੇਡਕਰ ਲਾਅ ਯੂਨੀਵਰਸਿਟੀ ਤਾਮਿਲਨਾਡੂ ਦੇ ਵਾਇਸ ਚਾਂਸਲਰ ਪ੍ਰੋ. ਐਨ. ਸੰਤੋਸ਼ ਕੁਮਾਰ ਅਤੇ ਬਿਲਾਸਪੁਰ ਯੂਨੀਵਰਸਿਟੀ ਦੇ ਪ੍ਰੋ. ਏ.ਡੀ.ਐੱਨ. ਵਾਜਪਾਈ ਵੀ ਭਾਗ ਲੈਣਗੇ ਅਤੇ ਵਿਚਾਰ-ਵਟਾਂਦਰੇ ਨੂੰ ਸਮ੍ਰਿਧ ਬਣਾਉਣਗੇ।
ਜੀ 20: 20 ਦੇਸ਼ਾਂ ਦਾ ਸਮੂਹ ਜੀ 20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੱਖ ਫੋਰਮ ਹੈ। ਇਹ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ `ਤੇ ਆਲਮੀ ਢਾਂਚਾ ਅਤੇ ਸ਼ਾਸਨ ਨੂੰ ਆਕਾਰ ਦੇਣ ਅਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ ਨੇ 2023 ਵਿੱਚ ਇਸ ਦੀ ਪ੍ਰਧਾਨਗੀ ਸੰਭਾਲੀ ਹੈ।ਹੋਰ ਜਾਣਕਾਰੀ ਲਈ:
https://www.g20.org/en/.
ਐਲ-20: ਲੇਬਰ 20 ਜੀ-20 ਦੇ 11 ਵਿਚਾਰ-ਵਟਾਂਦਰਾ ਸਮੂਹਾਂ ਵਿੱਚੋਂ ਇੱਕ ਹੈ, ਜਿਸ ਦੀ ਅਗਵਾਈ ਗੈਰ-ਸਰਕਾਰੀ ਯਤਨਾਂ ਨਾਲ ਕੀਤੀ ਜਾਂਦੀ ਹੈ।ਐਲ 20 ਵਿਸ਼ਵ ਪੱਧਰ `ਤੇ ਕਿਰਤ ਦੇ ਨਵੀਨਤਮ ਰੁਝਾਨਾਂ ਦੇ ਮੱਦੇਨਜ਼ਰ, ਕਿਰਤ ਅਤੇ ਰੋਜ਼ਗਾਰ ਦੀਆਂ ਚਿੰਤਾਵਾਂ ਅਤੇ ਮੁੱਦਿਆਂ `ਤੇ ਚਰਚਾ ਕਰਦਾ ਹੈ। ਹੋਰ ਜਾਣਕਾਰੀ ਲਈ:
https://www.l20india.org/.
ਬੀ.ਐਮ.ਐਸ : ਭਾਰਤੀ ਮਜ਼ਦੂਰ ਸੰਘ ਭਾਰਤ ਦਾ ਸਭ ਤੋਂ ਵੱਡਾ ਕੇਂਦਰੀ ਕਿਰਤ ਸੰਗਠਨ ਹੈ ਅਤੇ ਲੇਬਰ 20 (ਐਲ- 20) ਵਿਚਾਰ ਵਟਾਂਦਰਾ ਸਮੂਹ ਦੀ ਚੇਅਰ ਹੈ, ਜੋ ਕਿ 11 ਸਮੂਹਾਂ ਵਿੱਚੋਂ ਇੱਕ ਹੈ। ਵਧੇਰੇ ਜਾਣਕਾਰੀ ਲਈ:
https://bms.org.in/. `ਤੇ ਕਲਿਕ ਕੀਤਾ ਜਾ ਸਕਕਦਾ ਹੈ

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …