Friday, March 1, 2024

ਬਿਜਲੀ ਮੰਤਰੀ ਨੇ ਜੰੰਡਿਆਲਾ ਗੁਰੂ ਵਿਖੇ 32 ਲੱਖ ਲਾਗਤ ਦੀਆਂ ਸਟਰੀਟ ਲਾਇਟਾਂ ਦਾ ਉਦਘਾਟਨ

ਅੰਮ੍ਰਿਤਸਰ 19 ਮਾਰਚ (ਸੁਖਬੀਰ ਸਿੰਘ) – ਸੂਬੇ ਵਿਚ ਬਿਜਲੀ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਲਈ ਤੇਜ਼ੀ ਨਾਲ ਜਾ ਰਹੇ ਯਤਨਾਂ ਤਹਿਤ ਰਾਵੀ ਦਰਿਆ ਤੇ ਸ਼ਾਹਪੁਰ ਕੰਡੀ ਪਾਵਰ ਪ੍ਰੋਜੈਕਟ 200 ਮੈਗਾਵਾਟ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।ਇਸ ਦੀ 95.41 ਫੀਸਦੀ ਪੁਟਾਈ ਦਾ ਕਾਰਜ਼ ਅਤੇ ਮੁੱਖ ਡੈਮ ਦਾ 81.08 ਫੀਸਦੀ ਕੰਕਰੀਟਿੰਗ ਦਾ ਕਾਰਜ਼ ਮੁਕੰਮਲ ਹੋ ਚੁੱਕਾ ਹੈ।
ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ ਵਿਖੇ 32 ਲੱਖ ਰੁਪਏ ਦੀ ਲਾਗਤ ਨਾਲ ਲੱਗੀਆਂ ਸਟਰੀਟ ਲਾਇਟਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ।ਉਨਾਂ ਦੱਸਿਆ ਕਿ ਖ਼ਜਾਲਾ ਡੇਹਰੀਵਾਲ ਸੜਕ ‘ਤੇ, ਜਿਸ ਦੀ ਲੰਬਾਈ ਲਗਭਗ 2 ਕਿਲੋਮੀਟਰ ਹੈ ਤੇ 93 ਐਲ.ਈ.ਡੀ ਲਾਇਟਾਂ ਲਗਾਈਆਂ ਗਈਆਂ ਹਨ, ਜਿਸ ਤੇ 12.50 ਲੱਖ ਰੁਪਏ ਖ਼ਰਚ ਹੋਏ ਹਨ।ਇੰਨ੍ਹਾਂ ਲਾਇਟਾਂ ਦੇ ਲੱਗਣ ਨਾਲ ਕੇਵਲ 4 ਕਿਲੋਵਾਟ ਬਿਜਲੀ ਦਾ ਲੋਡ ਵਧੇਗਾ।
ਈ.ਟੀ.ਓ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਵਿਖੇ ਹੀ ਗਹਿਰੀ ਮੰਡੀ ਰੋਡ ਜੀ.ਟੀ ਰੋਡ ਗਹਿਰੀ ਤੱਕ 2.2 ਕਿਲੋਮੀਟਰ ਲੰਬੀ ਸੜਕ ਤੇ 19.55 ਲੱਖ ਰੁੁਪਏ ਦੀ ਲਾਗਤ ਨਾਲ 86 ਐਲ.ਈ.ਡੀ ਲਾਇਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਕੇਵਲ 5.9 ਕਿਲੋਵਾਟ ਬਿਜਲੀ ਦਾ ਲੋਡ ਵਧੇਗਾ।ਬਿਜਲੀ ਮੰਤਰੀ ਨੇ ਦੱਸਿਆ ਕਿ ਜੰਡਿਆਲਾ ਗਰੂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਛਨਾਖ ਸਿੰਘ, ਬਲਰਾਜ ਸਿੰਘ, ਰਮੇਸ਼ ਅਵਸਥੀ, ਵਿਸ਼ਾਲ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …