Wednesday, March 4, 2026

ਡਿਪਟੀ ਕਮਿਸ਼ਨਰ ਨੇ ਪਿੰਡ ਕੋਟ (ਧਾਰ ਕਲ੍ਹਾਂ) ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਸਰਕਾਰੀ ਸੀਨੀਅਰ ਸੈਕੰਡਰੀ ਕੋਟ ਮੱਟੀ ਦਾ ਦੋਰਾ ਕਰਕੇ ਲਿਆ ਜਾਇਜ਼ਾ

ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਪਿੰਡਾਂ ਤੱਕ ਪਹੁੰਚ ਕਰਕੇ ਲੋਕਾਂ ਨਾਲ ਰਾਫਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਨਣ ਅਤੇ ਮੋਕੇ ‘ਤੇ ਊਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਉਦੇਸ਼ ਨਾਲ ਜਿਲ੍ਹਾ ਪ੍ਰਸਾਸਨ ਪਠਾਨਕੋਟ ਵਲੋਂ ਵੀ ਮੁਹਿੰਮ ਸ਼ੁਰੂ ਕੀਤੀ ਹੈ।ਜਿਸ ਅਧੀਨ ਪਿਛਲੇ ਮਹੀਨਿਆਂ ਤੋਂ ਹਰ ਅਧਿਕਾਰੀ ਇੱਕ ਮਹੀਨੇ ਵਿੱਚ ਕਰੀਬ 2 ਤੋਂ ਚਾਰ ਪਿੰਡਾਂ ਦਾ ਦੋਰਾ ਕਰਦੇ ਹਨ ਅਤੇ ਲੋਕਾਂ ੀਆਂ ਸਮੱਸਿਆਵਾਂ ਸੁਣਕੇ ਮੋਕੇ ‘ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਸਮੱਸਿਆਵਾਂ ਦਾ ਹੱਲ ਨਹੀ ਹੋ ਸਕਦਾ, ਜਿਲ੍ਹਾ ਪ੍ਰਸਾਸਨਿਕ ਅਧਿਕਾਰੀ ਉਨ੍ਹਾਂ ਨੂੰ ਸਮਾਂ ਦੇ ਕੇ ਅਪਣੇ ਦਫਤਰਾਂ ਵਿੱਚ ਹੱਲ ਕਰਦੇ ਹਨ।ਇਸੇ ਪ੍ਰੋਗਰਾਮ ਅਧੀਨ ਅੱਜ ਉਨ੍ਹਾਂ ਵਲੋਂ ਧਾਰ ਬਲਾਕ ਦੇ ਪਿੰਡ ਕੋਟ ਦਾ ਵਿਸ਼ੇਸ਼ ਦੋਰਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਵਲੋਂ ਕੀਤਾ ਗਿਆ।ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਨਰਲ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਸੂਖਚੈਨ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਬਲਜੀਤ ਸਿੰਘ ਸੋਹੀ ਬੀ.ਡੀ.ਪੀ.ਓ ਧਾਰ ਕਲ੍ਹਾ, ਮਹੇਸ਼ ਕੁਮਾਰ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸਨ, ਗੁਰਪ੍ਰੀਤ ਸਿੰਘ ਜਿਲ੍ਹਾ ਭੂਮੀ ਰੱਖਿਆ ਅਫਸਰ ਪਠਾਨਕੋਟ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਉਨਾਂ ਨੇ ਪਹਿਲਾਂ ਪਿੰਡ ਕੋਟ ਵਿੱਚ ਕੁਦਰਤੀ ਜਲ ਸਰੋਤਾਂ ਬਾਊਲੀਆਂ ਅਤੇ ਪਿੰਡ ਕੋਟ ਨੂੰ ਜਾਣ ਵਾਲੀ ਸੜਕ ਆਦਿ ਦਾ ਜਾਇਜ਼ਾ ਲਿਆ।ਇਸ ਤੋਂ ਬਾਅਦ ਪਿੰਡ ਦੇ ਹਨੂਮਾਨ ਮੰਦਿਰ ਵਿੱਚ ਇੱਕ ਸਮਾਰੋਹ ਵਿੱਚ ਪਹੁੰਚੇ ਜਿਥੇ ਪਿੰਡ ਕੋਟ ਦੀ ਸਰਪੰਚ ਸ੍ਰੀਮਤੀ ਮੀਨੂੰ ਪਠਾਨੀਆ, ਬਲਕਾਰ ਪਠਾਨੀਆ ਅਤੇ ਹੋਰ ਪਿੰਡਾਂ ਦੇ ਸਰਪੰਚਾਂ ਪੰਚਾਂ ਵਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਦਾ ਸਵਾਗਤ ਕੀਤਾ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਦੋਰੇ ਦੋਰਾਨ ਪਾਵਰਕਾਮ, ਪੰਚਾਇਤ ਨਾਲ ਸਬੰਧਤ, ਵਾਟਰ ਸਪਲਾਈ ਸੈਨੀਟੇਸਨ ਵਿਭਾਗ, ਭੂਮੀ ਰੱਖਿਆ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ।ਉਨ੍ਹਾਂ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਸੜਕਾਂ ਦੇ ਡੰਗੇ ਨਹੀਂ ਹਨ ਊਨ੍ਹਾਂ ਸੜਕਾਂ ਦਾ ਜਾਇਜ਼ਾ ਲਿਆ ਜਾਵੈ ਅਤੇ ਰਿਪੋਰਟ ਬਣਾ ਕੇ ਜਿਥੇ ਜਰੂਰਤ ਹੈ ਉਥੇ ਡੰਗੇ ਲਗਾਉਣ ਦਾ ਕਾਰਜ਼ ਕੀਤਾ ਜਾਵੇ, ਬਾਊਲੀਆਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲਦਾ ਰਹੇ।
ਲੋਕਾਂ ਵਲੋਂ ਸਮੱਸਿਆ ਰੱਖੀ ਗਈ ਕਿ ਪਿੰਡ ਕੋਟ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਖਸਤਾ ਹੈ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਲਦੀ ਤੋਂ ਜਲਦੀ ਸੜਕ ਦੀ ਰਿਪੇਅਰ ਦਾ ਕੰਮ ਸਮੇਂ ਰਹਿੰਦਿਆਂ ਸਮਾਪਤ ਕੀਤਾ ਜਾਵੇ। ਊਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਅੰਦਰ ਜਿੰਨ੍ਹੇ ਵੀ ਵਿਕਾਸ ਕਾਰਜ਼ ਕੀਤੇ ਜਾਂਦੇ ਹਨ, ਉਨਾਂ ਵਿੱਚ ਪਿੰਡ ਦੇ ਲੋਕਾਂ ਨੂੰ ਨਰੇਗਾ ਅਧੀਨ ਕੰਮ ਦਿੱਤਾ ਜਾਵੇ।ਊਨ੍ਹਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦਾ ਦੋਰਾ ਕਰਕੇ ਆਂਗਣਬਾੜੀ ਸੈਂਟਰ ਦਾ ਜਾਇਜ਼ਾ ਲਿਆ।

 

 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …