Saturday, October 31, 2026

ਮਸ਼ੀਨਾਂ ‘ਤੇ ਸਬਸਿਡੀ ਦੇਣ ਲਈ ਸਮੈਮ ਨੇ ਕੱਢੇ ਡਰਾਅ -ਡਿਪਟੀ ਕਮਿਸ਼ਨਰ

ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ੍ਰੀ ਸੁਮੇਰ ਸਿੰਘ ਗੁਰਜਰ ਆਈ.ਏ.ਐਸ ਪ੍ਰਮੁੱਖ ਸਕੱਤਰ (ਵਿਕਾਸ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਯੋਗ ਅਗਵਾਈ ‘ਚ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਡਾ. ਰਾਜਿੰਦਰ ਕੁਮਾਰ ਅਤੇ ਨਾਇਬ ਤਹਿਸੀਲਦਾਰ, ਪਠਾਨਕੋਟ ਦੀ ਹਾਜ਼ਰੀ ਵਿੱਚ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਈਰਿੰਗ ਸੈਂਟਰ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਪੰਜਾਬ ਸਰਕਾਰ ਵਲੋਂ ਕਿਸਾਨੀ ਹਿੱਤਾਂ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਡਰਾਅ ਕੱਢੇ ਗਏ ਅਤੇ ਲੋੜੀਂਦੀਆਂ ਮਸ਼ੀਨਾਂ ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਮਨਜ਼ੂਰੀਆਂ ਜਾਰੀ ਕੀਤੀਆਂ ਗਈਆਂ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਰਕਾਰ ਵਲੋਂ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਜਨਰਲ ਕੈਟਾਗਰੀ ਦੇ ਕਿਸਾਨਾਂ ਨੂੰ 40 ਫ਼ੀਸਦੀ ਸਬਸਿਡੀ ‘ਤੇ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ।ਸਕੀਮ ਅਧੀਨ ਜਨਰਲ ਕੈਟਾਗਰੀ ਦੇ 47 ਕਿਸਾਨਾਂ, ਜਿਨ੍ਹਾਂ ਵਲੋਂ ਲੇਜ਼ਰ ਲੈਂਡ ਲੈਵਲਰ, ਨੁਮੈਟਿਕ ਪਲਾਂਟਰ, ਪੋਟੈਟੋ ਡਿਗਰ, ਪਾਵਰ ਵੀਡਰ, (ਇੰਜਨ/ ਪੀ.ਟੀ.ਓ ਆਪਰੇਟਿਡ) ਅਤੇ ਸੀ.ਐਚ.ਸੀ ਗਰੁੱਪਾਂ ਵਲੋਂ ਜੋ ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਉਹ ਵਿੱਤੀ ਟੀਚਿਆਂ ਤੋਂ ਜ਼ਿਆਦਾ ਹੋਣ ਕਾਰਨ ਜਿਲ੍ਹਾ ਪੱਧਰੀ ਕਾਰਜ਼ਕਾਰੀ ਕਮੇਟੀ (ਸਮੈਮ) ਵਲੋਂ ਡਰਾਅ ਨਾਲ ਸਬੰਧਤ ਕਿਸਾਨਾਂ ਦੀ ਮੌਜ਼ੂਦਗੀ ਵਿੱਚ ਇਹਨਾਂ ਅਰਜ਼ੀਆਂ ਦਾ ਡਰਾਅ ਕੱਢਿਆ ਗਿਆ।
ਜਿਸ ਵਿੱਚ ਜਨਰਲ ਕੈਟਾਗਰੀ ਦੇ 14 ਲਾਭਪਾਤਰੀ ਕਿਸਾਨਾਂ ਅਤੇ ਇੱਕ ਸੀ.ਐਚ.ਸੀ ਗਰੁੱਪ ਦੀ ਚੋਣ ਕੀਤੀ ਗਈ।ਬਿਨਾਂ ਡਰਾਅ ਤੋਂ ਸਾਰੇ 5 ਐਸ.ਸੀ ਕਿਸਾਨਾਂ ਅਤੇ ਸਮੈਮ ਸਕੀਮ ਅਧੀਨ ਫਸਲੀ ਵਿਭਿੰਨਤਾ ਪ੍ਰੋਗਰਾਮ (ਸੀ.ਡੀ.ਪੀ) ਤਹਿਤ ਆਨਲਾਈਨ ਪੋਰਟਲ ਤੋਂ ਪ੍ਰਾਪਤ ਹੋਈਆਂ ਜਨਰਲ ਕੈਟਾਗਰੀ ਦੀਆਂ 43 ਅਤੇ ਐਸ.ਸੀ ਕੈਟਾਗਰੀ 6 ਅਰਜ਼ੀਆਂ ਨੂੰ ਮਸ਼ੀਨਾਂ ਦੀ ਖਰੀਦ ਲਈ ਪ੍ਰਵਾਨਗੀਆਂ ਦਿੱਤੀਆਂ ਗਈਆਂ ਹਨ।ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਡਰਾਅ ਰਾਹੀਂ ਚੁਣੇ ਗਏ ਕਿਸਾਨਾਂ ਵਿਚੋਂ ਜੇਕਰ ਕੋਈ ਕਿਸਾਨ ਮਸ਼ੀਨ ਦੀ ਸੈਨਕਸ਼ਨ ਜਾਰੀ ਹੋਣ ਤੋਂ 7 ਦਿਨਾਂ ਦੇ ਅੰਦਰ ਅੰਦਰ ਮਸ਼ੀਨ ਦੀ ਖਰੀਦ ਨਹੀਂ ਕਰੇਗਾ ਤਾਂ ਉਸ ਦੀ ਅਰਜ਼ੀ ਰੱਦ ਸਮਝੀ ਜਾਵੇਗੀ ਅਤੇ ਡਰਾਅ ਸੂਚੀ ਵਿੱਚ ਅਗਲੇ ਕਿਸਾਨ ਨੂੰ ਮਸ਼ੀਨ ਦੀ ਖਰੀਦ ਕਰਨ ਲਈ ਮਨਜ਼ੂਰੀ ਜਾਰੀ ਕਰ ਦਿੱਤੀ ਜਾਵੇਗੀ।

 

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …