ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡੇ ਪਾਕਿਸਤਾਨ ਦੇ ਖਿਡਾਰੀ

ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਸਕੂਲ ਉਪਰ ਹੋਏ ਹੌਲਨਾਕ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਵਿਦਿਆਰਥੀਆਂ ਤੇ ਹੋਰਨਾਂ ਮ੍ਰਿਤਕਾਂ ਦੀ ਯਾਦ ਵਿੱਚ ਅੱਜ ਮਹਿਤਾ ਚੌਕ ਵਿਖੇ ਹੋਏ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਦੋ ਮਿੰਟ ਦਾ ਮੋਨ ਰੱਖਿਆ ਗਿਆ। ਵਿਧਾਇਕ ਸ.ਬਲਜੀਤ ਸਿੰਘ ਜਲਾਲਉਸਮਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਤੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਪਾਕਿਸਤਾਨ ਤੇ ਅਰਜਨਟਾਈਨਾ ਦੀਆਂ ਟੀਮਾਂ ਨਾਲ ਜਾਣ-ਪਛਾਣ ਤੋਂ ਪਹਿਲਾਂ ਮੈਦਾਨ ਵਿੱਚ ਹੀ ਦੋ ਮਿੰਟ ਦਾ ਮੋਨ ਰੱਖਿਆ। ਖਿਡਾਰੀਆਂ, ਪ੍ਰਬੰਧਕਾਂ, ਦਰਸ਼ਕਾਂ ਨੇ ਸਭ ਖੜ੍ਹੇ ਹੋ ਕੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਬੱਚਿਆਂ ਨੂੰ ਯਾਦ ਨੂੰ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਅੱਜ ਦੇ ਮੈਚਾਂ ਦੌਰਾਨ ਪਾਕਿਸਤਾਨ ਟੀਮ ਦੇ ਖਿਡਾਰੀਆਂ ਨੇ ਮੋਢਿਆਂ ‘ਤੇ ਕਾਲੀਆਂ ਪੱਟੀਆਂ ਬਣ ਕੇ ਦਹਿਸ਼ਤੀ ਹਮਲੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਯਾਦ ਕੀਤਾ।ਪਾਕਿਸਤਾਨ ਟੀਮ ਦੇ ਮੈਨੇਜਰ ਮੁਹੰਮਦ ਵਕਾਸ ਅਕਬਰ ਅਤੇ ਖਿਡਾਰੀ ਅਕਮਲ ਡੋਗਰ ਨੇ ਇਸ ਦਹਿਸ਼ਤੀ ਕਾਰੇ ਨੂੰ ਅਣਮਨੁੱਖੀ ਕਹਿੰਦਿਆਂ ਕਿਹਾ ਕਿ ਇਸ ਦੀ ਜਿੰਨੀ ਨਿੰਦਾ ਹੋਵੇ, ਉਨੀ ਘੱਟ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਦੀ ਇਹ ਕਾਰਵਾਈ ਡਰਪੋਕਤਾ ਦਾ ਪ੍ਰਤੀਕ ਹੈ ਅਤੇ ਪੂਰਾ ਪਾਕਿਸਤਾਨ ਅਤੇ ਖਿਡਾਰੀ ਮ੍ਰਿਤਕ ਪਰਿਵਾਰਾਂ ਨਾਲ ਖੜ੍ਹੇ ਹਨ।
Punjab Post Daily Online Newspaper & Print Media