ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਕਿੰਡਰਗਾਰਟਨ ਦੇ ਯੂ.ਕੇ.ਜੀ ਦੀ ਗ੍ਰੈਜੂਏਸ਼ਨ ਸੈਰੇਮਨੀ ਮਨਾਈ ਗਈ।ਪ੍ਰੋਗਰਾਮ ਦਾ
ਸੰਚਾਲਨ ਮਿਸ ਸੋਨੀਆ ਮੈਡਮ ਵਲੋਂ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ।ਪ੍ਰਿੰਸੀਪਲ ਰਣਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਕਿੰਡਰਗਾਰਟਨ ਦਾ ਪੜਾਅ ਪੂਰਾ ਹੋਣ ‘ਤੇ ਸਰਟੀਫਿਕੇਟ ਦਿੱਤੇ ਗਏ।ਬੱਚਿਆਂ ‘ਚ ਅਗਲੀ ਜਮਾਤ ਵਿੱਚ ਜਾਣ ਦਾ ਚਾਅ ਦੇਖਿਆ ਗਿਆ।ਕੋਡੀਨੇਟਰ ਮਿਸ ਯੋਗਤਾ ਦੁੱਗਲ, ਤੇ ਇੰਚਾਰਜ਼ ਮਿਸ ਸੋਨੀਆ ਵੀ ਹਾਜ਼ਰ ਸਨ।ਪ੍ਰਿੰਸੀਪਲ ਰਣਜੀਤ ਕੌਰ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਪੜਾਅ ਲਈ ਡਟ ਕੇ ਮਿਹਨਤ ਕਰਨ ਕਰਨ ਲਈ ਪ੍ਰੇਰਿਤ ਕੀਤਾ।ਸਕੂਲ ਵਲੋਂ ਮਾਪਿਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ।
Punjab Post Daily Online Newspaper & Print Media