Sunday, April 12, 2026

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ ਕਰਕੇ ਕੀਤੀ ਲੋਕ ਅਰਪਣ

ਅੰਮ੍ਰਿਤਸਰ, 2 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਹਿਯੋਗ ਨਾਲ ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ ‘ਗੁੱਝੇ ਮਨੁੱਖ’ ‘ਤੇ ਵਿਚਾਰ ਚਰਚਾ ਤੇ ਲੋਕ ਅਰਪਣ ਸਮਾਰੋਹ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ।ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਧਰਵਿੰਦਰ ਸਿੰਘ ਔਲਖ, ਸ੍ਰੀਮਤੀ ਰੀਵਾ ਦਰਿਆ, ਭੁਪਿੰਦਰ ਸਿੰਘ ਸੰਧੂ, ਪ੍ਰਿੰ. ਕੁਲਵੰਤ ਸਿੰਘ ਅਣਖੀ ਅਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨੇ ਸਾਂਝੇ ਰੂਪ ਵਿੱਚ ਕੀਤੀ।ਲੋਕ ਅਰਪਣ ਕਰਨ ਤੋਂ ਬਾਅਦ ਪੁਸਤਕ ‘ਤੇ ਵਿਚਾਰ ਚਰਚਾ ਕਰਦਿਆਂ ਕੇਵਲ ਧਾਲੀਵਾਲ, ਰੀਵਾ ਦਰਿਆ, ਭੁਪਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪਿ੍ਰੰ. ਫਤਿਹਪੁਰੀ ਨੇ ਆਪਣੀ ਇਸ ਕਿਤਾਬ ਵਿੱਚ ਆਪਣੀਆਂ ਭਾਵਨਾਵਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।ਉਨ੍ਹਾਂ ਦੀਆਂ ਕਿਰਤਾਂ ਵਿੱਚ ਯਥਾਰਥ ਦੀ ਝਲਕ ਮਿਲਦੀ ਹੈ। ਉਨ੍ਹਾਂ ਨੇ ਆਪਣੀ ਕਿਤਾਬ ‘ਗੁੱਝੇ ਮਨੁੱਖ’ ਵਿੱਚ ਸਿਆਸੀ, ਧਾਰਮਿਕ, ਫਿਲਮੀ ਅਤੇ ਸਾਹਿਤਕ ਹਸਤੀਆਂ ਬਾਰੇ ਲਿਖਦਿਆਂ ਜਿਥੇ ਉਨ੍ਹਾਂ ਦੀ ਜਿਥੇ ਜੀਵਨੀ ‘ਤੇ ਚਾਨਣਾ ਪਾਇਆ ਹੈ, ਉਥੇ ਉਨ੍ਹਾਂ ਵਲੋਂ ਕੀਤੇ ਚੰਗੇ ਅਤੇ ਮਾੜੇ ਕੰਮਾਂ ਦਾ ਵੀ ਬੜੀ ਦਲੇਰੀ ਨਾਲ ਵਿਖਿਆਨ ਕੀਤਾ ਹੈ।ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨੇ ਕਿਹਾ ਕਿ ਬਲਵਿੰਦਰ ਸਿੰਘ ਫਤਿਹਪੁਰੀ ਦੀ ਇਸ ਗੱਲੋਂ ਸਿਫ਼ਤ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਸੱਚ ਲਿਖਣ ਦੀ ਹਿੰਮਤ ਕੀਤੀ ਹੈ।ਕਵੀ ਦਰਬਾਰ ਵਿੱਚ ਸੁਲਤਾਨ ਭਾਰਤੀ, ਰਮੇਸ਼ ਕੁਮਾਰ ਜਾਨੂੰ, ਇਤਿਹਾਸਕਾਰ ਏ. ਐਸ.ਦਲੇਰ, ਸੁਖਵੰਤ ਚੇਤਨਪੁਰੀ, ਬਲਜਿੰਦਰ ਮਾਂਗਟ, ਦਵਿੰਦਰ ਸਿੰਘ ਭੋਲਾ, ਸਤਿੰਦਰ ਸਿੰਘ ਓਠੀ, ਗਿਆਨੀ ਪਿਆਰਾ ਸਿੰਘ ਜਾਚਕ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੇਵਾ ਮੁਕਤ ਜੱਜ ਬਲਦੇਵ ਸਿੰਘ ਫਤਿਹਪੁਰ, ਕੁਲਵੰਤ ਸਿੰਘ ਚੇਤਨਪੁਰੀ, ਯੁੱਧਬੀਰ ਸਿੰਘ ਔਲਖ, ਬਲਦੇਵ ਸਿੰਘ ਸਮਰਾ, ਕੁਲਵਿੰਦਰ ਸਿੰਘ ਆਨੰਦ, ਗੁਰਦੇਵ ਸਿੰਘ ਮਹਿਲਾਂਵਾਲਾ, ਲਖਬੀਰ ਸਿੰਘ ਨਿਜ਼ਾਮਪੁਰਾ, ਪ੍ਰਗਟ ਸਿੰਘ ਔਲਖ, ਡਾ. ਹਰਜੀਤ ਸਿੰਘ ਗਰੋਵਰ, ਜਸਬੀਰ ਸਿੰਘ ਸੱਗੂ ਆਦਿ ਨੇ ਸਮਾਗਮ ਨੂੰ ਭਰਪੂਰਤਾ ਬਖ਼ਸ਼ੀ। ਮੰਚ ਸੰਚਾਲਨ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਬਾਖੂਬੀ ਕੀਤਾ।ਅੰਤ ‘ਚ ਸਭਾ ਦੇ ਮੀਤ ਪ੍ਰਧਾਨ ਸਤਨਾਮ ਔਲਖ ਨੇ ਅਦਬੀ ਹਸਤੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

 

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …