ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਵਿਦੇਸ਼ੀ ਭਾਸ਼ਾਵਾਂ ਬਾਰੇ ਸੰਚਾਰ ਹੁਨਰ ਵਿਸ਼ੇ ’ਤੇ ਸੈਮੀਨਾਰ
ਕਰਵਾਇਆ ਗਿਆ। ਪ੍ਰੋਗਰਾਮ ’ਚ ਆਈ.ਐਸ.ਓ ਪ੍ਰਮਾਣਿਤ ਕੰਪਨੀ ‘ਇੰਗਲਿਸ਼ ਵਰਲਡ’ ਤੋਂ ਵਿਕਰਮ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਅੰਗਰੇਜ਼ੀ ਭਾਸ਼ਾ ਨੂੰ ਸਰਲ ਢੰਗ ਨਾਲ ਸਿੱਖਣ ਸਬੰਧੀ ਗੁਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਖੰਨਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਅੰਗਰੇਜ਼ੀ ਦੇ ਗੈਰ-ਮੂਲ ਬੋਲਣ ਵਾਲਿਆਂ ਦਰਮਿਆਨ ਸੰਚਾਰ ਦੀਆਂ ਰੁਕਾਵਟਾਂ ਨੂੰ ਤੋੜਨ ਅਤੇ ਸਹੀ ਕੈਰੀਅਰ ਮਾਰਗ ਦੀ ਚੋਣ ਕਰਨ ’ਚ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸੰਚਾਰ ਹੁਨਰ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਮੇਤ ਫਰੈਂਚ, ਉਰਦੂ, ਸੰਸਕ੍ਰਿਤ ਕਈ ਹੋਰਨਾਂ ਭਾਸ਼ਾਵਾਂ ’ਚ ਨਿਪੁੰਨ ਹੋਣਾ ਚਾਹੀਦਾ ਹੈ।ਇਸ ਲਈ ਵਿਦਿਆਰਥੀਆਂ ਨੂੰ ਕਾਮਯਾਬ ਜੀਵਨ ਜਿਉਣ ਲਈ ਚੰਗੀ ਲਿਖਾਈ ਲਿਖਣ ਦੇ ਨਾਲ-ਨਾਲ ਵੱਧ ਤੋਂ ਵੱਧ ਭਾਰਤ ’ਚ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਤੋਂ ਇਲਾਵਾ ਵਿਦੇਸ਼ੀ ਬੋਲੀ ਦਾ ਗਿਆਨ ਵੀ ਚਾਹੀਦਾ ਹੈ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ’ਚ ਵਿਆਕਰਨ ਪੱਖੋਂ ਚੰਗੀ ਭਾਸ਼ਾ ਬੋਲਣ ਅਤੇ ਲਿਖਣ ’ਚ ਚੰਗੇ ਉਚਾਰਨ ਨਾਲ ਸਹਾਇਤਾ ਕਰਨਾ ਹੀ ਸੰਸਥਾ ਦਾ ਮੁੱਖ ਮਕਸਦ ਹੈ।ਉਨ੍ਹਾਂ ਕਿਹਾ ਕਿ ਸਫਲ ਵਿਅਕਤੀ ਦੀ ਪਛਾਣ ਉਸ ਦੁਆਰਾ ਬੋਲੇ ਜਾਣ ਵਾਲੇ ਚੰਗੇ ਬੋਲ ਅਤੇ ਲਿਖਣ ਦੀ ਵਿਲੱਖਣ ਸ਼ੈਲੀ ਨਾਲ ਹੁੰਦੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media