ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਸੰਤ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਵਾਤਾਵਰਨ ਦੀ ਸਾਂਭ-ਸੰਭਾਲ, ਸਮੁੱਚੇ ਸਮਾਜ ਅਤੇ ਖਾਸਕਰ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਜਿਊਣ ਹਿੱਤ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਨਰੋਏ ਸਮਾਜ ਦੀ ਸਿਰਜਣਾ ਦੇ ਮਿਸ਼ਨ ਨਾਲ ਕਰਵਾਈ ਹਾਫ਼ ਮੈਰਾਥਨ ਵੇਰਕਾ ਬਾਈਪਾਸ (ਆਂਸਲ ਟਾਊਨ) ਤੋਂ ਸਵੇਰੇ 6.00 ਵਜੇ ਆਰੰਭ ਹੋ ਕੇ ਫਤਿਹਗੜ੍ਹ ਸ਼ੁੱਕਰਚੱਕ ਤੇ ਹੋਠੀਆਂ ਨਹਿਰ ਦੇ ਪੁੱਲ ਤੋਂ ਵਾਪਸ ਵੇਰਕਾ ਬਾਈ ਪਾਸ ਪੁੱਜ ਕੇ ਮੁਕੰਮਲ ਹੋਈ।ਸੰਤ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆਂ ਨੇ ਸ਼ਿਰਕਤ ਕੀਤੀ ਅਤੇ ਉਨਾਂ੍ਹ ਦੇ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜ਼ਰ, ਵਿਧਾਇਕ ਸਰਵਨ ਸਿੰਘ ਧੁੰਨ, ਵਿਧਾਇਕ ਕੁਵੰਰ ਵਿਜੈ ਪ੍ਰਤਾਪ ਸਿੰਘ ਤੇ ਵਿਧਾਇਕਾ ਜੀਵਨਜੋਤ ਕੌਰ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਸੁਖਵਿੰਦਰ ਸਿੰਘ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਰਾਜਿੰਦਰ ਸਿੰਘ ਮਹਿਤਾ ਤੇ ਬਾਵਾ ਸਿੰਘ ਗੁਮਾਨਪੁਰਾ ਨੇ ਐਥਲੀਟਾਂ ਨੂੰ ਹਰੀ ਝੰਡੀ ਵਿਖਾ ਕੇ ਦੌੜ ਦੀ ਆਰੰਭਤਾ ਕਰਵਾਈ ਅਤੇ ਆਸਮਾਨ ‘ਚ ਰੰਗ ਬਿਰੰਗੇ ਗੁਬਾਰੇ ਵੀ ਛੱਡੇ ਗਏ।
ਬਾਬਾ ਸੇਵਾ ਸਿੰਘ ਤੇ ਡਾ: ਇੰਦਰਬੀਰ ਸਿੰਘ ਨਿੱਜ਼ਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਇਤਹਾਸਕ ਗੁਰਧਾਮਾਂ ਦੀਆਂ ਸੇਵਾਵਾਂ ਦੇ ਨਾਲ ਨਾਲ ਗੁਰੂ ਰਾਮ ਦਾਸ ਜੀ ਦੀ ਪਵਿੱਤਰ ਨਗਰੀ ਅੰੰਮ੍ਰਿਤਸਰ ਸ਼ਹਿਰ ਦੀ ਸਫਾਈ, ਰੁੱਖ ਲਗਾਉਣ, ਵਾਤਾਵਰਨ ਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਨੌਜਵਾਨਾਂ ਅਤੇ ਉਮਰ ਦੇ ਹਰ ਵਰਗ ਦੇ ਲੋਕਾਂ ਲਈ ਮੈਰਾਥਾਨ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਨੇ ਕਿਹਾ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਸਿਹਤ ਸਹੂਲਤਾਂ ਦਾ ਧਿਆਨ ਰੱਖਦੇ ਹੋਏ ਹਾਫ਼ ਮੈਰਾਥਨ ਕਰਵਾ ਕੇ ਨੌਜਵਾਨਾਂ, ਬੱਚਿਆਂ ਤੇ ਬਜ਼ੁੱਰਗਾਂ ‘ਚ ਇਕ ਨਵਾਂ ੳੇੁਤਸ਼ਾਹ ਪੈਦਾ ਕੀਤਾ ਹੈ।
ਹਾਫ਼ ਮੈਰਾਥਨ ‘ਚ ਭਾਗ ਲੈਣ ਵਾਲੇ 18 ਤੋਂ 35 ਸਾਲ ਦੀ ਉੇਮਰ ਦੀਆਂ ਇਸਤਰੀਆਂ ‘ਚੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਆਉਣ ਵਾਲੀਆਂ ਕਰਮਵਾਰ ਪ੍ਰਿਯੰਕਾ ਦੇਵੀ, ਮਮਤਾ ਸ਼ਰਮਾ, ਸੁਖਦੀਪ ਕੌਰ ਅਤੇ ਪੁਰਸ਼ਾਂ ਵਿੱਚ ਸ਼ਮਸ਼ੇਰ ਸਿੰਘ, ਪ੍ਰੀਤਮ ਕੁਮਾਰ ਤੇ ਸੰਜੀਵ ਕੁਮਾਰ ਨੂੰ 5100/-, 2100/- ਤੇ 1100/- ਰੁਪਏ ਨਗਦ ਇਨਾਮਾਂ ਦੇ ਨਾਲ ਮੈਡਲ ਤੇ ਟਰਾਫ਼ੀਆਂ ਦੇ ਕੇ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲੇ ਤੇ ਤਲਬੀਰ ਸਿੰਘ ਗਿੱਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਇਲਾਵਾ ਦੌੜ ‘ਚ ਹਿੱਸਾ ਲੈਣ ਵਾਲੇ ਸਾਰੇ ਇਸਤਰੀ/ਪੁਰਸ਼ਾਂ ਨੂੰ ਵੀ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਫ਼ ਮੈਰਾਥਨ ‘ਚ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਹਰਿਆਣਾ, ਹਿਮਾਚਲ ਚੰਡੀਗੜ੍ਹ ਤੇ ਰਾਜਿਸਥਾਨ ਤੋਂ 1800 ਪ੍ਰੋਫੈਸ਼ਨਲ ਦੌੜਾਕ ਇਸਤਰੀ/ਪੁਰਸ਼ਾਂ ਨੇ ਹਿੱਸਾ ਲਿਆ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …