ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜਿਲ੍ਹਾ ਪੱਧਰੀ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ
ਵਿਖੇ ਹੋਈ।ਜਿਸ ਵਿੱਚ ਜਿਲ੍ਹਾ ਅਤੇ ਬਲਾਕ ਪੱਧਰ ਦੇ ਆਗੂਆਂ ਨੇ ਹਿੱਸਾ ਲਿਆ।ਜਿਲ੍ਹਾ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਸਰਕਾਰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਵਾਅਦਿਆਂ ਤੋਂ ਭੱਜ ਰਹੀ ਹੈ।ਜਿਲ੍ਹਾ ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਪਿਛਲੇ ਦਿਨੀਂ ਡੀ.ਸੀ ਅੰਮ੍ਰਿਤਸਰ ਅਤੇ ਡੀ.ਆਈ.ਜੀ ਨਾਲ ਮੀਟਿੰਗ ਹੋਣ ਤੋਂ ਬਾਅਦ ਉਨ੍ਹਾਂ ਸੰਘਰਸ਼ ਮੁਲਤਵੀ ਕਰ ਦਿੱਤਾ ਸੀ ਅਤੇ ਡੀ.ਸੀ ਅੰਮ੍ਰਿਤਸਰ ਵਲੋਂ ਜਥੇਬੰਦੀ ਨੂੰ ਚਿੱਠੀ ਦੇ ਕੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਅਤੇ ਪੰਜਾਬ ਦੇ ਮਸਲਿਆਂ ਬਾਰੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ ਗਿਆ।ਜਿਲ੍ਹਾ ਆਗੂ ਜਗਜੀਤ ਸਿੰਘ ਕੋਹਾਲੀ ਤੇ ਬਲਾਕ ਚੋਗਾਵਾਂ ਦੇ ਪ੍ਰਧਾਨ ਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸਰਕਾਰ ਤੋਂ ਮੰਗਾਂ ਪੂਰੀਆਂ ਕਰਵਾਉਣ ਲਈ
9 ਅਪ੍ਰੈਲ ਨੂੰ ਕਿਸਾਨਾਂ ਵਲੋਂ ਰੇਲਾਂ ਰੋਕੀਆਂ ਜਾਣਗੀਆਂ।ਆਗੂਆਂ ਨੇ ਕਿਹਾ ਕਿ ਪਟਵਾਰੀਆਂ ਵਲੋਂ ਉਪਰੋਂ ਆਏ ਹੁਕਮਾਂ ਅਨੁਸਾਰ 15 ਪ੍ਰਤੀਸ਼ਤ ਹਿਸਾਬ ਦੇ ਨਾਲ ਪ੍ਰਤੀ ਏਕੜ ਮੁਆਵਜ਼ਾ ਲਿਖਿਆ ਜਾ ਰਿਹਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ।ਇਸ ਸਬੰਧ ਵਿੱਚ ਵੀ ਜਥੇਬੰਦੀ ਆਵਾਜ਼ ਬੁਲੰਦ ਕਰੇਗੀ।
ਇਸ ਮੌਕੇ ਬਲਾਕ ਚੋਗਾਵਾਂ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਲੰਬੜਦਾਰ, ਕਾਬਲ ਸਿੰਘ ਭੈਣੀ ਗਿੱਲ, ਜਿਲ੍ਹਾ ਆਗੂ ਮਨਜੀਤ ਸਿੰਘ ਵਡਾਲਾ, ਕਾਬਲ ਸਿੰਘ ਬੱਲ, ਗੁਰਲਾਲ ਸਿੰਘ ਮੁਰਾਦਪੁਰਾ, ਹਰਮਨ ਸਿੰਘ ਮਾਨਾਵਾਲਾ, ਪ੍ਰਗਟ ਸਿੰਘ ਸੋਹੀਆਂ, ਹਰਪਾਲ ਸਿੰਘ ਰਾਮਪੁਰਾ, ਗੋਰਾ ਸਿੰਘ ਨੰਗਲੀ, ਜਤਿੰਦਰ ਸਿੰਘ ਮਾਨ, ਬਲਦੇਵ ਸਿੰਘ ਕੋਟ ਖਾਲਸਾ, ਭੋਲਾ ਸਿੰਘ ਕਲੇਰ, ਤਲਵਿੰਦਰ ਸਿੰਘ ਜੇਠੂਵਾਲ, ਅਵਤਾਰ ਸਿੰਘ ਬਲਾਕ ਆਗੂ ਕਲੇਰ, ਯਾਦਵਿੰਦਰ ਭਿੱਟੇਵੱਡ, ਜਸਵੰਤ ਸਿੰਘ ਪੰਡੋਰੀ ਵੜੈਚ ਆਦਿ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media