Tuesday, July 14, 2026

ਸਮਰਾਲਾ ’ਚ ਹਾਕੀ ਲੀਗ 7 ਅਪ੍ਰੈਲ ਤੋਂ

ਪੰਜਾਬ ਭਰ ਤੋਂ 8 ਚੋਟੀ ਦੀਆਂ ਟੀਮਾਂ ਲੈਣਗੀਆਂ ਭਾਗ – ਸ਼ਾਹੀ/ਗਿੱਲ

ਸਮਰਾਲਾ, 4 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਥਾਨਕ ਮਾਸਟਰਜ਼ ਹਾਕੀ ਪਲੇਅਰਜ਼ ਦੀ ਸੰਸਥਾ ‘ਸਮਰਾਲਾ ਹਾਕੀ ਵਾਰੀਅਰਜ਼’ ਵਲੋਂ ਬਾਬੂ ਸੰਤਾ ਸਿੰਘ ਮੈਮੋਰੀਅਲ ਆਈ.ਟੀ.ਆਈ ਸਮਰਾਲਾ ਦੀ ਗਰਾਊਂਡ ਵਿੱਚ 40+ ਸਾਲ ਉਮਰ ਵਰਗ ਦੀਆਂ ਅੱਠ ਚੋਟੀ ਦੀਆਂ ਹਾਕੀ ਟੀਮਾਂ ਦੇ ਮੁਕਾਬਲੇ ‘ਸਮਰਾਲਾ ਹਾਕੀ ਲੀਗ’ 7, 8 ਅਤੇ 9 ਅਪ੍ਰੈਲ ਨੂੰ ਕਰਵਾਈ ਜਾ ਰਹੀ ਹੈ।ਪ੍ਰਬੰਧਕ ਕਮਲਜੀਤ ਸ਼ਾਹੀ ਅਤੇ ਰੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ, ਸੰਤ ਬਾਬਾ ਬਲਵੀਰ ਸਿੰਘ ਹਾਕੀ ਕਲੱਬ ਮੋਗਾ, ਆਜ਼ਾਦ ਕਲੱਬ ਹਠੂਰ, ਯੰਗ ਸਪੋਰਟਸ ਕਲੱਬ ਉਟਾਲਾਂ, ਹਾਕੀ ਕਲੱਬ ਜਗਰਾਉਂ, ਹਾਕੀ ਕਲੱਬ ਹੁਸ਼ਿਆਰਪੁਰ, ਗੁਰੂ ਤੇਗ ਬਹਾਦਰ ਹਾਕੀ ਕਲੱਬ ਚੱਕਦਾਨਾ (ਨਵਾਂ ਸ਼ਹਿਰ) ਅਤੇ ਸਮਰਾਲਾ ਹਾਕੀ ਵਾਰੀਅਰਜ਼ ਟੀਮਾਂ ਆਪਣੇ ਜ਼ੋਹਰ ਦਿਖਾਉਣਗੀਆਂ।ਮੈਚ ਲੀਗ ਕਮ ਨਾਕ ਆਊਟ ਅਧਾਰ ‘ਤੇ ਹੋਣਗੇ। ਲੀਗ ਵਿੱਚ ਭਾਗ ਲੈਣ ਵਾਲੀ ਹਰ ਟੀਮ ਨੂੰ ਨਕਦ ਇਨਾਮ ਦਿੱਤਾ ਜਾਵੇਗਾ।ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੋਂ ਇਲਾਵਾ ਟਰਾਫੀ ਅਤੇ ਮੈਡਲਾਂ ਨਾਲ ਸਨਮਾਨਿਆ ਜਾਵੇਗਾ।ਟੂਰਨਾਮੈਂਟ ਦੇ ਅਖੀਰਲੇ ਦਿਨ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਕਰਨਗੇ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …