Sunday, April 12, 2026

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਐਸ.ਡੀ.ਐਮ ਸਮਰਾਲਾ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੈਮੋਰੰਡਮ

ਸਮਰਾਲਾ, 7 ਅਪਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬ ਵਿੱਚ ‘ਆਪ’ ਸਰਕਾਰ ਹੁਣ ਪਹਿਲਾਂ ਵਾਲੀਆਂ ਸਰਕਾਰਾਂ ਦੇ ਰਾਹ ਪੈ ਚੁੱਕੀ ਹੈ।ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਮਾਲ ਮਹਿਕਮੇ ਨੂੰ ਸਪੈਸ਼ਲ ਗਿਰਦਾਵਰੀ ਇੱਕ ਹਫਤੇ ਦੇ ਅੰਦਰ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ।ਪ੍ਰੰਤੂ ਮਾਲ ਮਹਿਕਮੇ ਦੇ ਅਧਿਕਾਰੀ ਅਜੇ ਤੱਕ ਚੱਪ ਚਾਪ ਆਪਣੇ ਸਰਕਾਰੀ ਦਫਤਰਾਂ ਅੰਦਰ ਬੈਠੇ ਅਰਾਮ ਫਰਮਾ ਰਹੇ ਹਨ, ਜਦਕਿ ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਵਿੱਚ ਬੈਠੇ ਆਪਣੀ ਬਰਬਾਦ ਹੋਈ ਫਸਲ ਦੇਖ ਦੇਖ ਝੂਰੀ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਅਤੇ ਗੁਰਸੇਵਕ ਸਿੰਘ ਮੰਜ਼ਾਲੀਆਂ ਪ੍ਰਧਾਨ ਬਲਾਕ ਸਮਰਾਲਾ ਨੇ ਕੀਤਾ।ਇਸ ਤਂ ਪਹਿਲਾਂ ਉਨਾਂ ਦੀ ਅਗਵਾਈ ਹੇਠ ਐਸ.ਡੀ.ਐਮ ਸਮਰਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਭੇਜਿਆ।ਮੈਮੋਰੰਡਮ ਵਿੱਚ ਮੰਗ ਕੀਤੀ ਗਈ ਕਿ ਕੁੱਝ ਦਿਨ ਪਹਿਲਾਂ ਸਾਰੇ ਪੰਜਾਬ ਵਿੱਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਸਰਕਾਰ ਨੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਹਨ ਅਤੇ ਕਿਸਾਨਾਂ ਨੂੰ ਕਣਕ, ਸਰੋਂ ਆਦਿ ਦੇ 75 ਤੋਂ 100 ਪ੍ਰਤੀਸ਼ਤ ਖਰਾਬੇ ਲਈ 15000/- ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ।ਜੋ ਅਧਿਕਾਰੀ ਇਸ ਖਰਾਬੇ ਦੀ ਗਿਦਾਵਰੀ ਕਰ ਰਹੇ ਹਨ, ਉਹ ਕੇਵਲ 15 ਤੋਂ 25 ਪ੍ਰਤੀਸ਼ਤ ਖਰਾਬੇ ਦੀ ਹੀ ਗਿਰਦਾਵਰੀ ਕਰ ਰਹੇ ਹਨ, ਜਦੋਂ ਕਿ ਕਿਸਾਨਾਂ ਦੀ ਕਣਕਾਂ ਖੇਤਾਂ ਵਿੱਚ ਲੰਬੀਆਂ ਪਈਆਂ ਹਨ, ਉਨ੍ਹਾਂ ਦੀਆਂ ਡਿੱਗੀਆਂ ਬੱਲੀਆਂ ਦੋਬਾਰਾ ਪੁੰਗਰਨ ਲੱਗ ਪਈਆਂ ਹਨ। ਖੇਤਾਂ ਵਿੱਚ ਅਜੇ ਤੱਕ ਪਾਣੀ ਨਹੀਂ ਸੁੱਕਿਆ, ਬਹੁਤੇ ਕਿਸਾਨਾਂ ਦਾ 100 ਪ੍ਰਤੀਸ਼ਤ ਖਰਾਬਾ ਹੋ ਚੁੱਕਾ, ਮਾਲ ਮਹਿਕਮੇ ਵਾਲੇ ਪਤਾ ਨਹੀਂ ਕਿਸ ਅਧਾਰ ‘ਤੇ 15 ਤੋਂ 20 ਪ੍ਰਤੀਸ਼ਤ ਖਰਾਬਾ ਦਿਖਾ ਰਹੇ ਹਨ।ਉਨਾਂ ਕਿਹਾ ਕਿ ਸਰਕਾਰ ਕਣਕ, ਸਰੋਂ, ਚਾਰਾ, ਮੱਕੀ ਆਦਿ ਲਈ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਵੇ।
ਇਸ ਮੌਕੇ ਬਹਾਦਰ ਸਿੰਘ ਪਪੜੌਦੀ ਮੀਤ ਪ੍ਰਧਾਨ ਸਮਰਾਲਾ, ਮਲਕੀਤ ਸਿੰਘ ਫੌਜੀ, ਤੇਜਾ ਸਿੰਘ ਫੌਜੀ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਪਪੜੌਦੀ, ਮਿੰਟਾ ਪਪੜੌਦੀ, ਸਤਵੰਤ ਸਿੰਘ ਪਾਲਮਾਜਰਾ ਮੀਤ ਪ੍ਰਧਾਨ ਸਮਰਾਲਾ, ਹਰਪ੍ਰੀਤ ਸਿੰਘ ਬਾਲਿਓਂ, ਰਘਵੀਰ ਸਿੰਘ ਬਾਲਿਓਂ, ਗਿਆਨੀ ਸੁਰਿੰਦਰ ਸਿੰਘ ਭਰਥਲਾ, ਸੁਖਦੀਪ ਸਿੰਘ, ਜਸਪ੍ਰੀਤ ਸਿੰਘ, ਜਸਮੀਤ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਕਸ਼ਮੀਰਾ ਸਿੰਘ, ਕੁਲਵੰਤ ਸਿੰਘ ਮਾਦਪੁਰ, ਜਗਜੀਤ ਸਿੰਘ ਮੁਤਿਉਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …