Monday, October 5, 2026

ਯੂਥ ਰੈਡ ਕਰਾਸ ਯੂਨਿਟ ਵਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਸਬੰਧੀ ਲੈਕਚਰ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਸਰੂਪ ਰਾਣੀ ਸਰਕਾਰੀ ਕਾਲਜ ਵੁਮੈਨ ਦੇਯੂਥ ਰੈਡ ਕਰਾਸ ਯੂਨਿਟ ਵਲੋਂ `ਸਾਂਝ ਕੇਂਦਰ ਸੇਵਾ`, ਸਾਈਬਰ ਕ੍ਰਾਈਮ ਟਰੈਫਿਕ ਯੂਨਿਟ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋਫ਼ੈਸਰ ਡਾ. ਦਲਜੀਤ ਕੌਰ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਲੈਕਚਰ ਕਰਵਾਇਆ ਗਿਆ।ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ, ਸਬ-ਇੰਸਪੈਕਟਰ ਦਲਜੀਤ ਸਿੰਘ, ਟ੍ਰੈਫਿਕ ਇੰਚਾਰਜ ਸੈਲ ਐਚ.ਸੀ ਸਤਵੰਤ ਸਿੰਘ ਅਤੇ ਐਚ.ਸੀ ਰਾਜੇਸ਼ ਕੁਮਾਰ ਨੇ `ਨੈਤਿਕ ਕਦਰਾਂ-ਕੀਮਤਾਂ` ਅਤੇ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਗਰੂਕ ਕੀਤਾ ਲੈਕਚਰ ਦਿੱਤਾ।ਇਸ ਮੌਕੇ ਇੰਚਾਰਜ਼ ਸ਼੍ਰੀਮਤੀ ਮਾਨਸੀ ਸਿੰਘ ਅਤੇ ਸ਼੍ਰੀਮਤੀ ਵੰਦਨਾ ਬਜਾਜ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …