ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਸ਼੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ ਅੰਮ੍ਰਿਤਸਰ ਦੀ ਅਗਵਾਈ ਹੇਠ ਸਮੇਤ ਇੰਸਪੈਕਟਰ ਪਰਮਜੀਤ ਸਿੰਘ, ਟਰੈਫਿਕ ਜੋਨ ਇੰਚਾਰਜ ਵੱਲੋਂ ਹੁਸੈਨਪੁਰਾ ਚੌਂਕ, ਨਾਵਲਟੀ ਚੌਂਕ, ਲਾਰੰਸ ਰੋਡ ਅਤੇ ਕੰਨਟੋਨਮੈਂਟ ਚੌਂਕ ਵਿਖੇ ਨਜਾਇਜ ਕਬਜ਼ੇ ਹਟਾੲਟ ਗਏ ਤੇ ਸੜਕਾਂ ‘ਤੇ ਗਲਤ ਪਾਰਕ ਕੀਤੇ ਵਾਹਨਾਂ ਦੇ ਗਲਤ ਪਾਰਕਿੰਗ ਦੇ ਚਲਾਨ ਕੀਤੇ ਗਏ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।ਇਸ ਤੋਂ ਇਲਾਵਾ ਬੀ.ਆਰ.ਟੀ.ਐਸ, ਲੇਨ ਵਿੱਚ ਮੈਟਰੋ ਬੱਸ ਤੋਂ ਇਲਾਵਾ ਹੋਰ ਵਿਅਕਤੀ ਜਿਹੜੇ ਵਾਹਣ ਚਲਾ ਰਹੇ ਸਨ, ਉਹਨਾਂ ਦੇ ਚਲਾਣ ਵੀ ਕੀਤੇ ਗਏ।ਉਨਾਂ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ‘ਤੇ ਨਾ ਲਗਾਉਣ ਤੇ ਵਾਹਣ ਇੱਕ ਲਾਈਨ ਵਿੱਚ ਪਾਰਕ ਕਰਨ।ਜੇਕਰ ਕਿਸੇ ਵਲੋ ਦੁਕਾਨਾਂ ਦਾ ਸਮਾਨ ਬਾਹਰ ਲਗਾਇਆ ਗਿਆ ਤਾਂ ਉਹਨਾ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਅਤੇ ਸੜਕਾਂ ‘ਤੇ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ।
ਇਸੇ ਤਰ੍ਹਾਂ ਕੱਲ ਵੀ ਸਾਈਕਲ ਮਾਰਕੀਟ, ਲਿੰਕ ਰੋਡ, ਅਸ਼ੋਕਾ ਚੌਕ ਅਤੇ ਪੁਤਲੀਘਰ ਬਜ਼ਾਰ ‘ਚ ਨਜਾਇਜ਼ ਕਬਜ਼ੇ ਹਟਾਏ ਅਤੇ ਸੜਕਾਂ ‘ਤੇ ਗਲਤ ਪਾਰਕ ਕੀਤੇ ਵਾਹਨਾਂ ਦੇ ਗਲਤ ਪਾਰਕਿੰਗ ਚਲਾਨ ਕੀਤੇ ਗਏ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …