Wednesday, February 25, 2026

ਡਾ. ਬੀ. ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪਂੇਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਪਿੰਡ ਬੀਰ ਕਲਾ ਵਿਖੇ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਮੁੱਖ ਬੁਲਾਰੇ ਹਰਮਨ ਸਿੰਘ ਨੇ ਕਿਹਾ ਕਿ ਆਪਣੇ ਜੀਵਨ ਵਿੱਚ ਰੂੜੀਵਾਦੀ ਮਨੂਸਮਰਿਤੀ ਦੇ ਵਿਚਾਰਾਂ ਨਾਲ ਟੱਕਰ ਲੈ ਕੇ ਦਲਿਤ ਸਮਾਜ ਨੂੰ ਉਚਾ ਚੁੱਕਣ ਲਈ ਬਹੁਤ ਸੰਘਰਸ਼ ਕੀਤਾ, ਕਿਉਂਕਿ ਦੇਸ਼ ਦੀ ਅਜ਼ਾਦੀ ਤੱਕ ਵੀ ਦਲਿਤ ਮਜ਼ਦੂਰਾਂ ਨੂੰ ਕੋਈ ਵੀ ਜ਼ਮੀਨ, ਜਾਇਦਾਦ ਰੱਖਣ ‘ਤੇ ਕਾਨੂੰਨੀ ਮਨਾਹੀ ਸੀ।ਜਿਸ ਕਾਰਨ ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਤੋਰ ‘ਤੇ ਪੱਛੜੇ ਲੋਕਾਂ ਨੂੰ ਬਰਾਬਰ ਕਰਨ ਲਈ ਰਾਖਵਾਂਕਰਨ ਦਿੱਤਾ ਗਿਆ ਸੀ।ਉਨਾਂ ਕਿਹਾ ਸੀ ਕਿ ਜੇਕਰ ਸਭ ਨੂੰ ਬਰਾਬਰ ਕਰਨਾ ਹੈ ਤਾਂ ਦੇਸ਼ ਦੀ ਜ਼ਮੀਨ ਅਤੇ ਜਾਇਦਾਦ ਦਾ ਸਰਕਾਰੀਕਰਨ ਕੀਤਾ ਜਾਵੇ, ਪਰ ਸੰਵਿਧਾਨ ਕਮੇਟੀ ਵਿੱਚ ਬੈਠੇ ਹੋਰ ਲੋਕਾਂ ਵਲੋਂ ਭੀਮ ਰਾਓ ਅੰਬੇਦਕਰ ਜੀ ਦੀ ਇਸ ਮੰਗ ਨੂੰ ਪੂਰਾ ਨਹੀਂ ਹੋਣ ਦਿੱਤਾ ਗਿਆ।ਅੱਜ ਵੀ ਬੇਸ਼ਕ ਦਲਿਤ ਮਜ਼ਦੂਰਾਂ ਨੂੰ ਬਹੁਤ ਸਾਰੇ ਕਾਨੂੰਨੀ ਹੱਕ ਮਿਲੇ ਹੋਣ ਦੇ ਬਾਵਜ਼ੂਦ ਮਜ਼ਦੂਰਾਂ ਨੂੰ ਸੰਘਰਸ਼ ਕਰਕੇ ਹੀ ਪ੍ਰਾਪਤ ਕਰਨੇ ਪੈਂਦੇ ਹਨ।
ਕਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਰਨਲ ਸਕੱਤਰ ਲਖਵੀਰ ਸਿੰਘ ਲੌਗੋਵਾਲ ਨੇ ਕਿਹਾ ਕਿ ਅੱਜ ਵੀ ਦਲਿਤ ਮਜ਼ਦੂਰਾਂ ਨਾਲ ਜਾਤੀ ਤੋਰ ‘ਤੇ ਧੱਕੇ ਵਿਤਕਰੇ ਜਾਰੀ ਹਨ।ਜਿਸ ਕਾਰਨ ਹੀ ਗੁਜਰਾਂ, ਮੋਰਾਂਵਾਲੀ ਅਤੇ ਭੈਣ ਪੰਪੋਸ ਦੇ ਕਤਲ ਵਰਗੇ ਕਾਂਡ ਪੰਜਾਬ ਦੀ ਧਰਤੀ ‘ਤੇ ਨਿੱਤ ਦਿਨ ਵਾਪਰ ਰਹੇ ਹਨ।ਅੱਜ ਵੀ 1964 ਦਾ ਕਾਨੂੰਨ ਬਣਿਆ ਹੋਣ ਦੇ ਬਾਵਜ਼ੂਦ ਪੰਚਾਇਤੀ ਜਮੀਨ ‘ਚੋ ਆਪਣਾ ਹੱਕ ਲੈਣ ਲਈ ਤਿੱਖੇ ਸੰਘਰਸ਼ ਕਰਨੇ ਪੈ ਰਹੇ ਹਨ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਆਓ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦ ਹੋਈਏ।ਪਿੰਡ ਬੀਰ ਕਲਾ ਦੀ ਕਮੇਟੀ ਵਲੋਂ ਹਰਮਨ ਸਿੰਘ, ਲਖਵੀਰ ਸਿੰਘ ਲੌਗੋਵਾਲ ਅਤੇ ਉਹਨਾਂ ਦੀ ਜੀਵਨ ਸਾਥਣ ਵੀਰਪਾਲ ਕੌਰ ਅਤੇ ਬਲਵਿੰਦਰ ਸਿੰਘ ਜਲੂਰ ਦਾ ਸਨਮਾਨ ਕੀਤਾ ਗਿਆ।
ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਦੀਪ ਸਿੰਘ ਨੇ ਨਿਭਾਈ ਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਦਾ ਬੂਟਾ ਸਿੰਘ ਨੇ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …