11 ਅਪ੍ਰੈਲ ਨੂੰ ਪਿੰਡ ਹਰਿਆਊ ‘ਚ ਹੋਵੇਗੀ ਅੰਤਿਮ ਅਰਦਾਸ
ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਿਤ ਗੀਤਕਾਰ ਅਤੇ ਅੰਤਰਾਸ਼ਟਰੀ ਕੁਮੈਂਟੇਟਰ ਧਰਮਾ ਹਰਿਆਊ ਨੂੰ ਉਸ ਸਮੇ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਗਾਵੀ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਇਸ ਖਬਰ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਇਸ ਦੁੱਖ ਦੀ ਘੜੀ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਐਡਵੋਕੇਟ ਬਰਿੰਦਰ ਗੋਇਲ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਹਰਪਾਲ ਚੀਮਾ ਖਜਾਨਾ ਮੰਤਰੀ ਪੰਜਾਬ, ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿਧਾਇਕ, ਕਬੱਡੀ ਪ੍ਰਮੋਟਰ ਕਰਨ ਘੁਮਾਣ ਕੈਨੇਡਾ, ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ, ਗਾਇਕ ਲਾਭ ਹੀਰਾ, ਕਨਵਰ ਗਰੇਵਾਲ, ਗੀਤਕਾਰ ਅਤੇ ਗਾਇਕ ਹਾਕਮ ਬਖਤੜੀਵਾਲਾ, ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਗੁਰਬਖਸ਼ ਸ਼ੌਕੀ, ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ, ਐਡਵੋਕੇਟ ਗੋਰਵ ਗੋਇਲ ਜਿਲ੍ਹਾ ਪ੍ਰਧਾਨ ਅਗਰਵਾਲ ਸਭਾ ਯੂਥ, ਸੀਨੀਅਰ ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ, ਚੈਅਰਮੈਨ ਗੁਰਸੰਤ ਸਿੰਘ ਭੁਟਾਲ, ਚੇਅਰਮੈਨ ਗੁਰਲਾਲ ਸਿੰਘ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਸਾਹਿਤਕਾਰ ਰਾਮਫਲ ਰਾਜਲਹੇੜੀ, ਰਣਜੀਤ ਸਿੱਧੂ, ਗੀਤਕਾਰ ਗੁਰਨੇਕ ਸਿੰਘ ਝਾਵਰ ਯੂ.ਐਸ.ਏ, ਮਨਜੀਤ ਸਿੰਘ ਬੇਦੀ ਕੇਨੈਡਾ, ਜੱਸ ਡਸਕਾ, ਗਿਆਨੀ ਇੰਦਰਜੀਤ ਸਿੰਘ ਬੇਦੀ, ਮਨਜੀਤ ਸ਼ਰਮਾ ਜੇ.ਈ, ਸੱਤਪਾਲ ਪਾਲੀ, ਮਨਜੀਤ ਫੋਟੋਗ੍ਰਾਫਰ ਅਤੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ ਸਮੇਤ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਗੀਤਕਾਰ ਅਤੇ ਫਿਲਮੀ ਅਦਾਕਾਰ ਧਰਮਾ ਹਰਿਆਊ ਦੇ ਪਿਤਾ ਸਰਦਾਰ ਗਾਵੀ ਸਿੰਘ ਹਰਿਆਊ ਦੇ ਚਲਾਣੇ ‘ਤੇ ਅਫਸੋਸ ਦਾ ਇਜ਼ਹਾਰ ਕੀਤਾ ਅਤੇ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਗੀਤਕਾਰ ਧਰਮਾ ਹਰਿਆਊ ਅਤੇ ਇਨ੍ਹਾਂ ਦੇ ਭਰਾ ਭੋਲਾ ਸਿੰਘ, ਜਗਰਾਜ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ ਸਵਰਗਵਾਸੀ ਸ. ਗਾਵੀ ਸਿੰਘ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਿੰਡ ਹਰਿਆਊ ਵਿਖੇ ਮਿਤੀ 11 ਅਪ੍ਰੈਲ ਦਿਨ ਮੰਗਲਵਾਰ ਨੂੰ ਦੁਪਹਿਰੇ 12.00 ਤੋਂ 1.00 ਵਜੇ ਹੋਵੇਗੀ ।