ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਅੱਜ ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਕਲੇ ਮਾਡਲਿੰਗ ਬਾਰੇ ਵਰਕਸ਼ਾਪ ਕਰਵਾਈ
ਗਈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕੇਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਵਰਕਸ਼ਾਪ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਕਲਾਕਾਰ ਅਵਤਾਰ ਸਿੰਘ ਬੁੱਤਤਰਾਸ਼ ਦੇ ਜਨਮ ਦਿਵਸ ‘ਤੇ ਕਰਵਾਈ ਜਾ ਰਹੀ ਹੈ, ਜੋ ਕਿ ਆਰਟ ਗੈਲਰੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿੱਚ ਅੰਮ੍ਰਿਤਸਰ ਦੇ 10 ਕਾਲਜਾਂ ਤੋਂ 21 ਸਿੱਖਿਆਰਥੀਆਂ ਨੇ ਹਿੱਸਾ ਲਿਆ।ਜਿੰਨਾਂ ਵਿੱਚ ਸੇਂਟ ਜੱਜ ਸਕੂਲ ਪਿੰਡ ਰਾਮਪੁਰਾ ਅਤੇ ਹੋਲੀ ਹਾਰਟ ਰੈਜ਼ੀਡੈਂਸੀ ਸਕੂਲ ਅੰੋਿਮ੍ਰਤਸਰ ਦੇ ਵਿਦਿਆਰਥੀ ਵੀ ਪਹੁੰਚੇ।ਉਨਾਂ ਨੇ ਕੰਮ ਕਰ ਰਹੇ ਸਿੱਖਿਆਰਥੀਆਂ ਤੋਂ ਬੁੱਤਤਰਸ਼ੀ ਕਲਾ ਦੇ ਗੁਰ ਸਿੱਖੇ।
ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ, ਆਨਰੇਰੀ ਜਨਰਲ ਸੈਕਟਰੀ ਡਾ. ਏ ਐਸ ਚਮਕ, ਵਿੱਤ ਸਕੱਤਰ ਸੁਖਪਾਲ ਸਿੰਘ, ਨਰਿੰਦਰਜੀਤ ਸਿੰਘ, ਕੁਲਵੰਤ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਧਰਮਿੰਦਰ ਸ਼ਰਮਾ ਅਤੇ ਆਏ ਹੋਏ ਅਧਿਆਪਕਾਂ ਨੇ ਅਵਤਾਰ ਸਿੰਘ ਬੁੱਤਰਾਸ਼ ਜੀ ਦੀ ਮੂਰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਵਰਕਸ਼ਾਪ ਵਿਚ ਪਹਿਲੇ ਇਨਾਮ ਦੀ ਵਿਜੇਤਾ ਆਭਾ ਗੌਤਮ ਜੀ.ਐਨ.ਡੀ.ਯੂ ਨੂੰ ਪਹਿਲਾ, ਕ੍ਰਿਸ਼ ਕਟਾਰੀਆ ਬੀ.ਬੀ.ਕੇ ਡੀ.ਏ.ਵੀ ਨੂੰ ਦੂਜਾ ਅਤੇ ਖਾਲਸਾ ਕਾਲਜ਼ ਵੁਮੈਨ ਦੀ ਮੁਸਕਾਨ ਨੂੰ ਤੀਜਾ ਇਨਾਮ ਮਿਲਿਆ।ਵਰਕਸ਼ਾਪ ਵਿਚ ਹਿੱਸਾ ਲੈ ਰਹੇ ਹੋਰ ਸਿੱਖਿਆਰਥੀਆਂ ਨੂੰ ਪਾਰਟੀਸੀਪੇਸ਼ਨ ਸਰਟੀਫੀਕੇਟ ਦਿੱਤੇ ਗਏ।
ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਆਏ ਹੋਏ ਸਾਰੇ ਸਿੱਖਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media