ਅੰਮ੍ਰਿਤਸਰ, 14 ਅਪ੍ਰੈਲ (ਦੀਪ ਦਵਿੰਦਰ ਸਿੰਘ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਸੀਨੀਅਰ ਪੱਤਰਕਾਰ ਤੇ ਲੇਖਕ ਮਨਮੋਹਨ ਸਿੰਘ ਢਿੱਲੋਂ ਦੀ ਵਾਰਤਕ ਪੁਸਤਕ ‘ਅੱਖੀਂ ਡਿੱਠੇ ਪਲਾਂ ਦੀ ਗਾਥਾ’ ਰਲੀਜ਼ ਕੀਤੀ ਗਈ।ਪੰਜਾਬੀ ਵਿਭਾਗ ਦੀ ਲਾਇਬਬ੍ਰੇਰੀ ’ਚ ਹੋਏ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ’ ਆਖਦਿਆਂ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਮਨਮੋਹਨ ਸਿੰਘ ਢਿੱਲੋਂ ਕੋਲ ਪੰਜਾਬੀ ਸਾਹਿਤਕਾਰਾਂ ’ਚ ਵਿਚਰਣ ਦਾ ਲੰਮਾਂ ਤਜ਼ਰਬਾ ਹੈ।ਉਨ੍ਹਾਂ ਨੇ ਯੂਨੀਵਰਸਿਟੀ ’ਚ ਨੌਕਰੀ ਕਰਦਿਆਂ ਡਾ. ਐਸ.ਪੀ ਸਿੰਘ ਦੀ ਰਹਿਨੁਮਾਈ ’ਚ ਵੱਡੇ ਸਾਹਿਤਕਾਰਾਂ ਦਾ ਸਾਥ ਮਾਣਿਆ ਹੈ, ਜਿਸ ਕਰਕੇ ਉਨ੍ਹਾਂ ਦੀ ਲਿਖਤ ’ਚ ਵੀ ਪਕਿਆਈ ਆ ਗਈ।ਇਹ ਉਨ੍ਹਾਂ ਦੀ ਚੌਥੀ ਪੁਸਤਕ ਹੈ, ਜਿਸ ਨੇ ਲਗਾਤਾਰ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਹੈ।ਉਨ੍ਹਾਂ ਨੇ ਇਸ ਸਮਾਗਮ ’ਚ ਪਹੁੰਚੇ ਸਾਰੇ ਵਿਦਵਾਨਾਂ ਅਤੇ ਪਾਠਕਾਂ ਦਾ ਸਵਾਗਤ ਕੀਤਾ ।
ਪੁਸਤਕ ਬਾਰੇ ਚਰਚਾ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ‘ਅੱਖੀਂ ਡਿੱਠੇ ਪਲਾਂ ਦੀ ਗਾਥਾ’ ਪਿਛਲੇ 30 ਸਾਲਾਂ ਦੇ ਪੰਜਾਬ ਦਾ ਇਤਿਹਾਸ ਸਮੋਈ ਬੈਠੀ ਹੈ।ਇਸ ਪੁਸਤਕ ਵਿੱਚ ਉਹ ਸਾਰੀਆਂ ਘਟਨਾਵਾਂ ਦਰਜ਼ ਹਨ ਜੋ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਹਨ।ਪੱਤਰਕਾਰੀ ਨਾਲ ਜੁੜੇ ਹੋਣ ਕਰਕੇ ਮਨਮੋਹਨ ਸਿੰਘ ਹਰ ਸੰਵੇਦਨਸ਼ੀਲ ਥਾਵਾਂ ‘ਤੇ ਆਪ ਪਹੁੰਚ ਕੇ ਰਿਪੋਰਟਿੰਗ ਕਰਦੇ ਰਹੇ ਹਨ।
ਡਾ. ਹੀਰਾ ਸਿੰਘ ਨੇ ਆਲੋਚਨਾਤਮਕ ਟਿੱਪਣੀ ਕਰਦਿਆਂ ਆਖਿਆ ਕਿ ਪੁਸਤਕ ਵਿੱਚ ਕਾਲਕ੍ਰਮਿਕ ਇਕਸਾਰਤਾ ਦੀ ਘਾਟ ਰੜਕਦੀ ਹੈ।ਅਕਾਲੀ ਰਾਜਨੀਤੀ ਦੀਆਂ ਘਾਟਾਂ ਕਮਜ਼ੋਰੀਆਂ ਨੂੰ ਵੀ ਇਸ ਪੁਸਤਕ ਵਿੱਚ ਥਾਂ ਮਿਲੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋ. ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਮਨਮੋਹਨ ਸਿੰਘ ਢਿਲੋਂ ਬਹੁਤ ਇਮਾਨਦਾਰ ਅਤੇ ਮਿਹਨਤੀ ਪੱਤਰਕਾਰ ਹੈ ਅਤੇ ਉਸ ਦੀ ਇਹ ਪੁਸਤਕ ਇਤਿਹਾਸ ਲਈ ਕੱਚੀ ਸਮੱਗਰੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਕਿਹਾ ਕਿ ਮਨਮੋਹਨ ਦੀ ਇਸ ਪੁਸਤਕ ਦੇ ਸਾਰੇ ਲੇਖਾਂ ਦੇ ਪਿਛੋਕੜ ਵਿੱਚ 1984 ਰਹਿੰਦਾ ਹੈ।ਸਟੇਜ਼ ਸੰਚਾਲਨ ਡਾ. ਹੀਰਾ ਸਿੰਘ ਇੰਚਾਰਜ਼ ਪੰਜਾਬੀ ਸਾਹਿਤ ਸਭਾ ਖ਼ਾਲਸਾ ਕਾਲਜ ਅਤੇ ਉਘੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਕੀਤਾ।
ਇਸ ਮੌਕੇ ਡਾ. ਬਲਜੀਤ ਢਿੱਲੋਂ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਮੋਹਨ, ਸ਼ਾਇਰ ਮਲਵਿੰਦਰ, ਅਰਤਿੰਦਰ ਸੰਧੂ, ਹਰਜੀਤ ਸਿੰਘ ਸੰਧੂ, ਹਰਪਾਲ ਨਾਗਰਾ, ਜਸਵੰਤ ਧਾਪ, ਕੁਲਦੀਪ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਿਆ ਸਿੰਘ, ਪ੍ਰੋ. ਮੁਨੀਸ਼ ਕੁਮਾਰ, ਡਾ. ਪਰਮਜੀਤ ਸਿੰਘ ਕੱਟੂ, ਡਾ. ਚਿਰਜੀਵਨ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ ਲਵਲੀ, ਪ੍ਰੋ. ਹਰਵਿੰਦਰ ਕੌਰ, ਤੇ ਪ੍ਰੋ. ਅੰਮ੍ਰਿਤਪਾਲ ਕੌਰ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …