Monday, October 5, 2026

ਸੁੰਦਰ ਦਸਤਾਰ ਮੁਕਾਬਲਾ ਕਰਵਾ ਕੇ ਮਨਾਇਆ ਖਾਲਸਾ ਸਿਰਜਣਾ ਦਿਵਸ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਸਿਰਜਣਾ ਦਿਵਸ ‘ਤੇ ਸਥਾਨਕ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਵੈਲਫ਼ੇਅਰ ਸੁਸਾਇਟੀ ਵਲੋਂ ਗੁਰਦੁਆਰਾ ਬਾਬੇ ਕੋਠੀ (ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਮੁੱਖ ਸਿੰਘ ਜੀ ਪਟਿਆਲੇ ਵਾਲੇ (ਕਾਰ ਸੇਵਾ) ਵਿਖੇ ਸੁੰਦਰ ਦਸਤਾਰ ਮੁਕਾਬਲਾ ਕਰਵਾ ਕੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ।
ਮਰਦਾਨਾ ਸੁਸਾਇਟੀ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ 84 ਬੱਚਿਆਂ ਨੇ ਭਾਗ ਲਿਆ।ਉਨਾਂ ਇਸ ਸਮੇਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ ਚਾਹੀਦਾ ਹੈ।ਜੇਤੂ ਬੱਚਿਆਂ ਦਾ ਦਸਤਾਰਾਂ ਨਾਲ ਸਨਮਾਨ ਕੀਤਾ ਗਿਆ, ਜਦਕਿ ਸਾਰੇ ਬੱਚਿਆਂ ਨੂੰ ਮੈਡਲ ਦਿੱਤੇ ਗਏ।ਨਿਤਨੇਮੀ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ।ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਸ ਮੌਕੇ ਬਾਬਾ ਗੁਰਮੀਤ ਸਿੰਘ ਜੀ ਕਾਰਸੇਵਾ ਵਾਲੇ, ਅਮਨਪ੍ਰੀਤ ਸਿੰਘ ਮਾਨਾਂਵਾਲਾ, ਨਿਰਵੈਰ ਸਿੰਘ ਲਾਡੀ, ਹਰਜੀਤ ਸਿੰਘ ਪਹਿਲਵਾਨ, ਬਾਬਾ ਮਾਲਕਮੀਤ ਸਿੰਘ, ਗੁਰਭੇਜ ਸਿੰਘ, ਬਿੱਟੂ ਬਾਬਾ ਜੀ, ਐਡਵੋਕੇਟ ਪਰਮਿੰਦਰ ਸਿੰਘ, ਪਰਮਜੀਤ ਸਿੰਘ ਪੱਪੀ, ਦਵਿੰਦਰ ਸਿੰਘ ਗੁਰੂਵਾਲੀ, ਲਖਵਿੰਦਰ ਸਿੰਘ ਸੋਹੀ, ਕੁਲਦੀਪ ਸਿੰਘ ਨੀਟਾ, ਜਸਬੀਰ ਸਿੰਘ ਜੱਸ, ਨਵਜੋਤ ਸਿੰਘ, ਤਜਿੰਦਰ ਸਿੰਘ ਲਾਲੀ, ਗਗਨਦੀਪ ਸਿੰਘ, ਪਰਮਜੀਤ ਸਿੰਘ ਪੰਨੂ, ਪਿਆਰਾ ਸਿੰਘ, ਕਮਲਪ੍ਰੀਤ ਸਿੰਘ, ਹਰਜੀਤ ਸਿੰਘ, ਜੈਦੀਪ ਸਿੰਘ, ਪ੍ਰੀਤਪਾਲ ਸਿੰਘ, ਸਤਨਾਮ ਸਿੰਘ, ਗੁਰਮੇਜ਼ ਸਿੰਘ ਮੱਟੂ, ਇਸ਼ਮੀਤ ਸਿੰਘ, ਅਕਾਸ਼ਦੀਪ ਸਿੰਘ ਤੇ ਗੁਰਨੂਰ ਸਿੰਘ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …