Tuesday, July 15, 2025
Breaking News

ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਭਾਰਤੀ ਹਾਕੀ ਟੀਮਾਂ ਦੇ ਚੋਣ ਕਰਤਾ ਨਿਯੁੱਕਤ

ਅੰਮ੍ਰਿਤਸਰ, 15 ਅਪਰੈਲ (ਸੁਖਬੀਰ ਸਿੰਘ) – 1988 ਉਲੰਪਿਕ ਖੇਡਾਂ ਅਤੇ 1986 ਅਤੇ 1990 ਵਿਸ਼ਵ ਹਾਕੀ ਕੱਪ ‘ਚ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਉਨ੍ਹਾਂ ਦੀ ਹਾਕੀ ਖੇਡ ਪ੍ਰਤੀ ਵਚਨਬੱਧਤਾ ਨੂੰ ਦੇਖਦੇ ਹੋਏ ਹਾਕੀ ਇੰਡੀਆ ਵਲੋਂ ਭਾਰਤੀ ਹਾਕੀ ਟੀਮ ਦਾ ਚੋਣਕਰਤਾ ਨਿਯੁੱਕਤ ਕੀਤਾ ਗਿਆ ਹੈ।
ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਵਧਾਈ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਇਸ ਸਮੇਂ ਹਾਕੀ ਪੰਜਾਬ ਦੇ ਮੀਤ ਪ੍ਰਧਾਨ ਹਨ ਅਤੇ ਹਾਕੀ ਪੰਜਾਬ ਦੇ ਚੋਣਕਰਤਾ ਟੀਮ ਦੇ ਮੈਂਬਰ ਹਨ।ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਾਕੀ ਇੰਡੀਆ ਵਲੋਂ ਪੰਜਾਬ ਦੇ ਕਿਸੇ ਉਲੰਪੀਅਨ ਨੂੰ ਭਾਰਤੀ ਹਾਕੀ ਟੀਮਾਂ ਦਾ ਚੋਣਕਰਤਾ ਨਿਯੁੱਕਤ ਕੀਤਾ ਗਿਆ ਹੈ।ਇਹ ਪੰਜਾਬ ਦੇ ਸਾਰੇ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ, ਕਿ ਲਗਾਤਾਰ ਹਾਕੀ ਦੀ ਖੇਡ ਨਾਲ ਜੁੜੇ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਕੋਚਿੰਗ ਹੇਠ ਪੰਜਾਬ ਦੀ ਸੀਨੀਅਰ ਮਰਦਾਂ ਦੀ ਟੀਮ ਨੇ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ ਪਿਛਲੇ ਸਾਲ ਗੁਜਰਾਤ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਸੀਨੀਅਰ ਮਹਿਲਾ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ।ਬਲਵਿੰਦਰ ਸਿੰਘ ਸ਼ੰਮੀ ਦੀ ਇਸ ਨਿਯੁੱਕਤੀ ‘ਤੇ ਹਾਕੀ ਪੰਜਾਬ ਦੇ ਸਮੂਹ ਜਿਲ੍ਹਾ ਯੂਨਿਟਾਂ ਅਤੇ ਹਾਕੀ ਪ੍ਰੇਮੀਆਂ ਵਲੋਂ ਖੁਸ਼ੀ ਪ੍ਰਗਟਾਈ ਗਈ ਹੈ।
ਇਸ ਮੌਕੇ ਡਾ ਅਵਤਾਰ, ਜਸਵੰਤ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਬਿੱਲਾ, ਮੇਜਰ ਸਿੰਘ ਧਾਲੀਵਾਲ, ਹਰਚਰਨ ਸਰਪੰਚ, ਜਗਰੂਪ ਸਿੰਘ, ਡਾ ਮਹਾਜਨ, ਐਸ ਮਾਨ, ਅਮਨਦੀਪ ਕੌਰ ਐਸ.ਪੀ, ਜੁਗਰਾਜ ਸਿੰਘ ਐਸ.ਪੀ, ਤੇਜ ਬੀਰ ਸਿੰਘ ਐਸ.ਪੀ ਨੇ ਬਲਵਿੰਦਰ ਸਿੰਘ ਸ਼ੰਮੀ ਨੂੰ ਵਧਾਈ ਦਿੱਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …