Friday, April 10, 2026

ਜੌੜਾ ਪਰਿਵਾਰ ਨੂੰ ਸਦਮਾ, ਸਰਦਾਰਨੀ ਸ਼ਾਂਤਾ ਜੌੜਾ ਦਾ ਦਿਹਾਂਤ

ਅੰਤਿਮ ਅਰਦਾਸ 18 ਅਪਰੈਲ ਨੂੰ

ਸੰਗਰੂਰ, 15 ਅਪਰੈਲ (ਜਗਸੀਰ ਲੌਂਗੋਵਾਲ) – ਹਮੇਸ਼ਾਂ ਹੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਯਤਨਸ਼ੀਲ ਰਹਿਣ ਵਾਲੀ ਸ਼ਖਸ਼ੀਅਤ ਸਰਦਾਰਨੀ ਸ਼ਾਂਤਾ ਜੌੜਾ ਸਦੀਵੀ ਵਿਛੋੜਾ ਦੇ ਗਏ ਹਨ। ਜਿੰਦਗੀ ਦੇ ਕਰੀਬ 33 ਵਰ੍ਹੇ ਵਿਦਿਅਕ ਗਿਆਨ ਦਾ ਚਾਨਣ ਫੈਲਾਉਣ ਵਾਲੇ ਸਰਦਾਰਨੀ ਸ਼ਾਂਤਾ ਜੌੜਾ ਨੇ 1967 ਤੋਂ 2000 ਤੱਕ ਪੰਜਾਬ ਦੇ ਵੱਖ ਵੱਖ ਜਲ੍ਹਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਰਵੋਤਮ ਅਧਿਆਪਨ ਸੇਵਾਵਾਂ ਨਿਭਾਈਆਂ।ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਹ ਹਮੇਸ਼ਾਂ ਸਮਰਪਣ ਭਾਵਨਾ ਨਾਲ ਕੰਮ ਕਰਦੇ ਰਹੇ ਅਤੇ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਵੀ ਪੂਰੀ ਸ਼ਿੱਦਤ ਨਾਲ ਨਿਭਾਈਆਂ।
ਸਾਲ 2000 ਵਿੱਚ ਸਰਦਾਰਨੀ ਸ਼ਾਂਤਾ ਜੌੜਾ ਸਰਕਾਰੀ ਪ੍ਰਾਇਮਰੀ ਸਕੂਲ ਕੁੱਟੀਵਾਲ ਸੁਨਾਮ ਤੋਂ ਬਤੌਰ ਹੈਡ ਟੀਚਰ ਸੇਵਾ ਮੁਕਤ ਹੋਏ।ਸਰਦਾਰਨੀ ਸ਼ਾਂਤਾ ਜੌੜਾ ਨੇ ਆਪਣੇ ਪਤੀ ਸਰਦਾਰ ਜਗਜੀਤ ਸਿੰਘ ਜੌੜਾ, ਜੋ ਕਿ ਖੁਦ ਵੀ ਸਮਾਜ ਸੇਵੀ ਅਤੇ ਧਾਰਮਿਕ ਸਖਸ਼ੀਅਤ ਦੇ ਮਾਲਕ ਹਨ, ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਇੱਕ ਬੇਟੇ ਅਨੁਪ੍ਰੀਤ ਸਿੰਘ ਜੌੜਾ ਅਤੇ ਤਿੰਨ ਧੀਆਂ ਜਸਕਿੰਦਰ ਕੌਰ ਖੁਰਮੀ, ਡਾ. ਜਸਪ੍ਰੀਤ ਕੌਰ ਮਜੀਠੀਆ ਤੇ ਮਨਮੀਤ ਕੌਰ ਵਰਮਾ ਦੀ ਲਾਡ ਪਿਆਰ ਅਤੇ ਚਾਵਾਂ ਨਾਲ ਪਰਵਰਿਸ਼ ਕੀਤੀ।ਉਹ ਬੀਤੀ 8 ਅਪ੍ਰੈਲ ਨੂੰ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਪਰਿਵਾਰ ਤੋਂ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 18 ਅਪ੍ਰੈਲ ਦਿਨ ਮੰਗਲਵਾਰ ਨੂੰ ਦੁਪਹਿਰ 12-00 ਵਜੇ ਤੋਂ 1-00 ਵਜੇ ਤੱਕ ਮਹਾਰਾਜਾ ਪੈਲੇਸ ਪਟਿਆਲਾ ਰੋਡ ਸੁਨਾਮ ਵਿਖੇ ਹੋਵੇਗੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …